ਬਿਊਰੋ ਰਿਪੋਰਟ – ਪੰਜਾਬ ਹਰਿਆਣਾ ਹਾਈਕੋਰਟ (PUNJAB HARYANA HIGH COURT) ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਲੋਕਾਂ ਦੇ ਮਨਾਂ ਵਿੱਚੋਂ ਪੰਜਾਬ ਪੁਲਿਸ ਦੀ ਦਹਿਸ਼ਤ ਵਰਗੀ ਛਾਪ ਛੱਡ ਦਿੱਤੀ ਹੈ। ਇੱਕ ਨੌਜਵਾਨ ਨੂੰ ਪੁਲਿਸ ਦੀ ਗੱਡੀ ਨੂੰ ਸਾਈਡ ਨਾ ਦੇਣ ‘ਤੇ ਝੂਠੇ ਨਸ਼ੇ ਦੇ ਕੇਸ ਵਿੱਚ ਫਸਾਇਆ ਗਿਆ। ਦਰਅਸਲ ਸੁਲਤਾਨਪੁਰ ਲੋਧੀ ਦਾ ਲਵਪ੍ਰੀਤ ਸਿੰਘ 22 ਜੂਨ ਨੂੰ ਆਪਣੀ ਕਾਰ ‘ਤੇ ਖੇਤਾਂ ਤੋਂ ਘਰ ਆ ਰਿਹਾ ਸੀ। ਤੰਗ ਸੜਕ ਤੋਂ ਪੁਲਿਸ ਦੀ ਗੱਡੀ ਪਿੱਛੋਂ ਆ ਰਹੀ ਸੀ ਜਿਸ ਨੇ ਕਈ ਹਾਰਨ ਮਾਰੇ। ਲਵਪ੍ਰੀਤ ਨੇ ਖੁੱਲਾ ਰਾਹ ਆਉਣ ‘ਤੇ ਪੁਲਿਸ ਦੀ ਗੱਡੀ ਨੂੰ ਰਾਹ ਦੇ ਦਿੱਤਾ। ਪਰ ਪੁਲਿਸ ਦੇ ਅਫਸਰਾਂ ਨੇ ਲਵਪ੍ਰੀਤ ਨੂੰ ਜ਼ਬਰਦਸਤੀ ਰੋਕਿਆ ਅਤੇ ਗੱਡੀ ਸਮੇਤ ਥਾਣੇ ਲੈ ਗਏ। 2 ਦਿਨ ਪਤਾ ਨਹੀਂ ਚੱਲਿਆ ਕਿ ਲਵਪ੍ਰੀਤ ਸਿੰਘ ਕਿੱਥੇ ਹੈ। ਉਸ ਦਾ ਫੋਨ ਬੰਦ ਸੀ, 2 ਦਿਨ ਬਾਅਦ ਪਰਿਵਾਰ ਨੂੰ ਲਵਪ੍ਰੀਤ ਬਾਰੇ ਪਤਾ ਚੱਲਿਆ ਕਿ 500 ਨਸ਼ੇ ਦੇ ਕੈਪਸੂਲ ਬਰਾਮਦ ਹੋਣ ‘ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ।
ਲਵਪ੍ਰੀਤ ਦੇ ਵਕੀਲ ਨੇ ਦੱਸਿਆ ਕਿ ਲਵਪ੍ਰੀਤ ਨੂੰ 2 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਸੀ ਪਰ ਜਦੋਂ ਪਰਿਵਾਰ ਪਹੁੰਚਿਆ ਤਾਂ ਨਸ਼ੇ ਦਾ ਕੇਸ ਪਾਇਆ ਗਿਆ। ਪਰਿਵਾਰ ਨੇ ਹੇਠਲੀ ਅਦਾਲਤ ਵਿੱਚ ਬੇਲ ਅਰਜ਼ੀ ਪਾਈ ਤਾਂ 500 ਨਸ਼ੇ ਦੇ ਕੈਪਸੂਲ ਵੇਖ ਕੇ ਅਦਾਲਤ ਨੇ ਜ਼ਮਾਨਤ ਖਾਰਜ ਕਰ ਦਿੱਤੀ। ਜਦੋਂ ਹਾਈਕੋਰਟ ਮਾਮਲਾ ਪਹੁੰਚਿਆ ਤਾਂ ਪੀੜ੍ਹਤ ਪਰਿਵਾਰ ਨੇ ਹਾਈਕੋਰਟ ਨੂੰ ਪੂਰੀ ਕਹਾਣੀ ਦੱਸੀ ਕਿ ਕਿਵੇਂ ਸਾਈਡ ਨਾ ਦੇਣ ‘ਤੇ NDPS ਦਾ ਕੇਸ ਪਾਇਆ ਗਿਆ।
ਅਦਾਲਤ ਨੇ ਕੈਪਸੂਲ ਦੀ ਜਾਂਚ ਕਰਵਾਈ ਤਾਂ ਉਸ ਵਿੱਚੋਂ ਪੈਰਾਸਿਟਾ ਮੋਲ ਨਿਕਲੀ ਜੋ ਕਿ NDPL ਵਿੱਚ ਨਹੀਂ ਆਉਂਦੀ ਸੀ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਕੀ ਲਵਪ੍ਰੀਤ ਨੂੰ ਫਸਾਇਆ ਗਿਆ ਹੈ। ਅਦਾਲਤ ਨੇ ਲਵਪ੍ਰੀਤ ਨੂੰ ਰੈਗੂਲਰ ਜ਼ਮਾਨਤ ਦਿੰਦੇ ਹੋਏ ਪੰਜਾਬ ਪੁਲਿਸ ਨੂੰ ਫਟਕਾਰ ਲਗਾਉਂਦੇ ਹੋਏ ਡੀਜੀਪੀ ਨੂੰ ਹਲਫ਼ਨਾਮਾ ਫਾਈਨ ਕਰਕੇ ਮੁਲਜ਼ਮ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਰਿਪੋਰਟ ਮੰਗੀ ਹੈ।
ਇਹ ਵੀ ਪੜ੍ਹੋ – ਅਬੋਹਰ ਦੀਆਂ ਸੜਕਾਂ ਤੇ ਹੋਈ ਸ਼ਰੇਆਮ ਗੁੰਡਾਗਰਦੀ!