India

PM ਮੋਦੀ ਦੇ ਘਰ ਵੱਛੇ ਨੇ ਜਨਮ ਲਿਆ! ਮੱਥੇ ‘ਤੇ ਇਹ ਨਿਸ਼ਾਨ ਵੇਖ ਦਿੱਤਾ ਸਪੈਸ਼ਲ ਨਾਂ !

ਬਿਊਰੋ ਰਿਪੋਰਟ – ਪ੍ਰਧਾਨ ਮੰਤਰੀ ਨਰਿੰਦਰ ਮੋਦੀ (PRIME MINISTER NARINDER MODI) ਦੇ ਦਿੱਲੀ ਸਥਿਤ ਨਿਵਾਸ ਲੋਕ ਕਲਿਆਣ ਮਾਰਗ (PM HOUSE LOK KALYAN MARG) ‘ਤੇ ਨਵਾਂ ਮੈਂਬਰ ਆਇਆ ਹੈ, ਜਿਸ ਦਾ ਵੀਡੀਓ ਪ੍ਰਧਾਨ ਮੰਤਰੀ ਨੇ ਆਪ ਸ਼ੇਅਰ ਕੀਤਾ ਹੈ। ਪੀਐੱਮ ਮੋਦੀ ਦੇ ਘਰ ਗਾਂ ਨੇ ਸਿਹਤਮੰਦ ਬਛੜੇ (Minister’s household is a healthy calf) ਨੂੰ ਜਨਮ ਦਿਨ ਹੈ। ਜਿਸ ਦਾ ਮੱਥਾ ਚੁੱਮਦੇ ਅਤੇ ਲਾਡ ਲਡਾਉਂਦੇ ਹੋਏ ਪ੍ਰਧਾਨ ਮੰਤਰੀ ਨਜ਼ਰ ਆਏ।

ਪ੍ਰਧਾਨ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਬਛੜੇ ਦਾ ਨਾਂ ਦੱਸਦੇ ਹੋਏ ਲਿਖਿਆ ਕਿ ‘ਸਾਡੇ ਸ਼ਾਸਤਰਾਂ ਵਿੱਚ ਗਿਆ ਹੈ ਕਿ ਗਾਂ ਸਰਵਸੁੱਖ ਪ੍ਰਦਾਨ, ਲੋਕ ਕਲਿਆਣ ਮਾਰਗ ਵਿੱਚ ਪ੍ਰਧਾਨ ਮੰਤਰੀ ਨਿਵਾਸ ਪਰਿਵਾਰ ਵਿੱਚ ਇੱਕ ਨਵੇਂ ਮੈਂਬਰ ਦਾ ਸ਼ੁੱਭ ਆਗਮਨ ਹੋਇਆ ਹੈ। ਪ੍ਰਧਾਨ ਮੰਤਰੀ ਆਵਾਸ ਵਿੱਚ ਪ੍ਰਿਅ ਗੋ ਮਾਤਾ ਨੇ ਨਵ ਵਤਸਾ ਨੂੰ ਜਨਮ ਦਿੱਤਾ ਹੈ, ਜਿਸ ਦੇ ਮੱਥੇ ‘ਤੇ ਜੋਤੀ ਦਾ ਨਿਸ਼ਾਨ ਹੈ। ਇਸ ਮੈਂ ਉਸ ਦਾ ਨਾਂ ਦੀਪਜੋਤੀ ਰੱਖਿਆ ਹੈ’।

ਵੀਡੀਓ ਵਿੱਚ ਪ੍ਰਧਾਨ ਮੰਤਰੀ ਮੋਦੀ ਬਛੜੇ ਦੀਪਜੋਤੀ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਪੂਜਾ ਕਰਦੇ ਹੋਏ ਨਜ਼ਰ ਆ ਰਹੇ ਹਨ, ਉਸ ਦਾ ਨਾਂ ਰੱਖਣ ਤੋਂ ਬਾਅਦ ਗਲੇ ਵਿੱਚ ਹਾਰ ਪਾਇਆ। ਫਿਰ ਉਸ ਨੂੰ ਚੁੱਕ ਕੇ ਘਰ ਅਤੇ ਗਾਰਡਨ ਵਿੱਚ ਘੁਮਾਇਆ ਉਸ ਨਾਲ ਖੇਡ ਦੇ ਨਜ਼ਰ ਆਏ। ਪ੍ਰਧਾਨ ਮੰਤਰੀ ਨੇ ਵੀਡੀਓ ਵਿੱਚ ਬਛੜੇ ਦੇ ਮੱਥੇ ‘ਤੇ ਜੋਤੀ ਦੇ ਨਿਸ਼ਾਨ ਨੂੰ ਵਿਖਾਇਆ ਅਤੇ ਮੱਥਾ ਵੀ ਚੁੱਮਿਆ।

https://x.com/narendramodi/status/1834843837409243216

ਇਹ ਵੀ ਪੜ੍ਹੋ –   ਅਬੋਹਰ ਦੀਆਂ ਸੜਕਾਂ ਤੇ ਹੋਈ ਸ਼ਰੇਆਮ ਗੁੰਡਾਗਰਦੀ