ਬਿਊਰੋ ਰਿਪੋਰਟ – ਅਬੋਹਰ (Abohar) ਦੀਆਂ ਸੜਕਾਂ ‘ਤੇ ਸ਼ਰੇਆਮ ਬਦਮਾਸ਼ੀ ਕੀਤੀ ਗਈ ਹੈ। ਨੌਜਵਾਨਾਂ ਵੱਲੋਂ ਸ਼ਰੇਆਮ ਹਥਿਆਰ ਲਹਿਰਾ ਕੇ ਗਊਸ਼ਾਲਾ ਰੋਡ ਜਾਮ ਕਰ ਦਿੱਤੀ। ਦੱਸ ਦੇਈਏ ਕਿ ਇਸ ਮਹੀਨੇ ਵਿਦਿਆਰਥੀ ਚੋਣਾਂ ਹਨ, ਜਿਸ ਕਰਕੇ ਕਈ ਨੌਜਵਾਨ ਆਪਣੇ ਸਮਰਥਕਾਂ ਦੇ ਹੱਕ ਵਿੱਚ ਪੋਸਟਰ ਲੈ ਕੇ ਸ਼ਹਿਰ ਵਿੱਚ ਜਲੂਸ ਕੱਢ ਰਹੇ ਸਨ। ਹਥਿਆਰ ਲਹਿਰਾਉਂਦੀਆਂ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ।
ਇਨ੍ਹਾਂ ਨੌਜਵਾਨਾਂ ਨੇ ਗਊਸ਼ਾਲਾ ਰੋਡ ‘ਤੇ ਇਲਾਹਾਬਾਦ ਬੈਂਕ ਦੇ ਕੋਲ ਅੱਧਾ ਘੰਟੇ ਤੱਕ ਹੁੰਡਦੰਗ ਮਚਾਈ ਰੱਖਿਆ। ਇਸ ਕਰਕੇ ਲੋਕਾਂ ਨੂੰ ਲੰਬਾ ਸਮਾਂ ਟਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਵਾਈਰਲ ਹੋ ਰਹੀ ਵੀਡੀਓ ਵਿੱਚ ਦਿਖ ਰਿਹਾ ਹੈ ਕਿ ਕਈ ਨੌਜਵਾਨਾਂ ਦੇ ਹੱਥਾਂ ਵਿੱਚ ਹਥਿਆਰ ਹਨ ਅਤੇ ਉਹ ਸ਼ਰੇਆਮ ਹਵਾ ਵਿੱਚ ਲਹਿਰਾ ਰਹੇ ਹਨ। ਨੌਜਵਾਨ ਹਥਿਆਰ ਲਹਿਰਾ ਕੇ ਜ਼ੋਰ-ਜ਼ੋਰ ਦੀ ਚੀਕ ਰਹੇ ਹਨ।
ਇਸ ਸਬੰਧੀ ਐਸਐਸਪੀ ਵਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਘਟਨਾ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਪੁਲਿਸ ਇਨ੍ਹਾਂ ਨੌਜਵਾਨਾਂ ਦੀ ਭਾਲ ਕਰ ਰਹੀ ਹੈ ਅਤੇ ਇਨ੍ਹਾਂ ਨੌਜਵਾਨਾਂ ਦੇ ਮੋਟਰਸਾਈਕਲਾਂ ਦੇ ਨੰਬਰਾਂ ਦੇ ਆਧਾਰ ਤੇ ਇਕ ਦੀ ਦੋ ਦੀ ਪਹਿਚਾਣ ਹੋ ਚੁੱਕੀ ਹੈ। ਬਾਕੀ ਰਹਿੰਦੇ ਨੌਜਵਾਨਾਂ ਦੀ ਵੀ ਭਾਲ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ – ਹਿਮਾਚਲ ਜਾਣ ਵਾਲੇ ਸਾਵਧਾਨ! ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ’ਤੇ ਡਿੱਗੀਆਂ ਢਿੱਗਾਂ, ਹਰਿਆਣਾ-ਪੰਜਾਬ, ਚੰਡੀਗੜ੍ਹ ਦੇ ਸੈਲਾਨੀ ਮਲਬੇ ’ਚ ਫਸੇ