ਬਿਊਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ (Virsa Singh Valtoha) ਨੇ ਵੀਕੀ ਜੰਜੂਆ (VK Januja) ਨੂੂੰ ਪਾਰਦਰਸ਼ਤਾ ਅਤੇ ਜਵਾਬਦੇਹੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰਨ ਤੇ ਪੰਜਾਬ ਸਰਕਾਰ ਤੇ ਸਵਾਲ ਖੜ੍ਹੇ ਕੀਤੇ ਹਨ। ਵਲਟੋਹਾ ਨੇ ਕਿਹਾ ਕਿ ਵੀਕੇ ਜੰਜੂਆ ਨੇ ਭ੍ਰਿਸ਼ਟਾਚਾਰ ਵਿਚ ਲਿਪਤ ਹੈ। ਉਨ੍ਹਾਂ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਪੰਜਾਬ ਦੀ “ਇਨਕਲਾਬੀ” ਸਰਕਾਰ ਨੂੰ ਕੌਣ ਕਹੇ ਕਿ, ਰਾਣੀਏਂ ! ਅੱਗਾ ਢੱਕ……….
ਭਗਵੰਤ ਮਾਨ ਸਰਕਾਰ ਨੇ ਉਸ ਰਿਟਾਇਰਡ ਬਿਊਰੋਕਰੇਟ ਵੀ.ਕੇ ਜੰਜੂਆ ਨੂੰ (transparency commission) ਪਾਰਦਰਸ਼ਤਾ ਅਤੇ ਜਵਾਬਦੇਹੀ ਕਮਿਸ਼ਨ ਦਾ ਚੇਅਰਮੈਨ ਲਾਇਆ ਹੈ। ਜਿਸ ਨੂੰ ਅਕਾਲੀ ਸਰਕਾਰ ਸਮੇਂ ਰਿਸ਼ਵਤ ਲੈਂਦਿਆਂ ਖੁਦ ਨੂੰ ਮੌਕੇ ‘ਤੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ ਅਤੇ ਭਰਿਸ਼ਟਾਚਾਰ ਕੇਸ ਵਿੱਚ ਖੁਦ ਲੰਮਾ ਸਮਾਂ ਜੇਲ ਵਿੱਚ ਵੀ ਰਹਿਕੇ ਆਇਆ ਸੀ। ਭਰਿਸ਼ਟਾਚਾਰ ਦਾ ਉਹ ਕੇਸ ਅੱਜ ਵੀ ਇਸ ਰਿਟਾਇਰਡ ਬਿਊਰੋਕਰੇਟ ਅਧਿਕਾਰੀ ਵਿਰੁੱਧ ਪੈਂਡਿੰਗ ਹੈ। ਇਸ ਨਿਯੁਕਤੀ ਦੀ ਜਸਟੀਫਿਕੇਸ਼ਨ ਬਾਰੇ ਭਗਵੰਤ ਮਾਨ ਸਰਕਾਰ ਪੰਜਾਬੀਆਂ ਨੂੰ ਸਪੱਸ਼ਟ ਕਰੇ।
ਇਹ ਵੀ ਪੜ੍ਹੋ – AAP ਆਗੂ ਦੇ ਬੇਦਰਦੀ ਨਾਲ ਕੀਤੇ ਕਤਲ ‘ਚ ਅਕਾਲੀ ਦਲ ਦਾ ਲੀਡਰ ਗ੍ਰਿਫਤਾਰ !