India

ਇੱਕ ਪਰਿਵਾਰ ਨੂੰ ਰੇਲਵੇ ਲਾਇਨ ‘ਤੇ ਰੀਲ ਬਣਾਉਣਾ ਪਈ ਮਹਿੰਗੀ, ਖਤਮ ਹੋਇਆ ਸਾਰਾ ਪਰਿਵਾਰ

ਉੱਤਰ ਪ੍ਰਦੇਸ਼ ‘ਚ ਇੱਕ ਪਰਿਵਾਰ ਨੂੰ ਰੇਲਵੇ ਲਾਇਨ ’ਤੇ ਰੀਲ ਬਣਾਉਣੀ ਮਹਿੰਗੀ ਪੈ ਗਈ। ਦਰਅਸਲ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ‘ਚ ਰੇਲਗੱਡੀ ਦੀ ਲਪੇਟ ‘ਚ ਆਉਣ ਨਾਲ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦਾ ਤਿੰਨ ਸਾਲ ਦਾ ਬੱਚਾ ਸ਼ਾਮਲ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਉਹ ਰੇਲਵੇ ਟਰੈਕ ‘ਤੇ ਰੀਲ ਬਣਾ ਰਹੇ ਸਨ।

ਮ੍ਰਿਤਕਾਂ ਦੀ ਪਛਾਣ ਮੁਹੰਮਦ ਅਹਿਮਦ (26), ਉਸ ਦੀ ਪਤਨੀ ਨਾਜ਼ਨੀਨ (24) ਅਤੇ ਤਿੰਨ ਸਾਲਾ ਬੇਟੇ ਅਬਦੁੱਲਾ ਵਜੋਂ ਹੋਈ ਹੈ। ਖੇੜੀ ਕੋਤਵਾਲੀ ਦੇ ਇੰਚਾਰਜ ਅਜੀਤ ਕੁਮਾਰ ਨੇ ਦਸਿਆ ਕਿ ਪਰਵਾਰ ਰੇਲਵੇ ਟਰੈਕ ’ਤੇ ਰੀਲ ਬਣਾ ਰਿਹਾ ਸੀ ਜਦੋਂ ਰੇਲ ਗੱਡੀ ਆਈ ਅਤੇ ਤਿੰਨਾਂ ਦੀ ਦੁਖਦਾਈ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ ਅਤੇ ਕਾਨੂੰਨੀ ਪ੍ਰਕਿਰਿਆ ਜਾਰੀ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਰੇਲਵੇ ਟ੍ਰੈਕ ‘ਤੇ ਆਪਣੇ ਬੇਟੇ ਨਾਲ ਵੀਡੀਓ ਬਣਾ ਰਹੇ ਸੀ ਜਦੋਂ ਉਸ ਦੀ ਰੇਲਗੱਡੀ ਦੀ ਲਪੇਟ ‘ਚ ਆ ਕੇ ਮੌਤ ਹੋ ਗਈ। ਦਰਅਸਲ, ਪੁਲ ਦੇ ਹੇਠਾਂ ਬਾਈਕ ਪਾਰਕ ਕਰਨ ਤੋਂ ਬਾਅਦ, ਉਹ ਸਾਰੇ ਲਗਭਗ 50 ਮੀਟਰ ਤੱਕ ਟਰੈਕ ‘ਤੇ ਚਲੇ ਗਏ। ਜਦੋਂ ਉਹ ਰਿਕਾਰਡਿੰਗ ਕਰ ਰਹੇ ਸੀ ਤਾਂ ਲਖਨਊ ਤੋਂ ਮੈਲਾਨੀ ਜਾ ਰਹੀ ਇੱਕ ਟਰੇਨ ਆ ਗਈ। ਉਨ੍ਹਾਂ ਨੇ ਧਿਆਨ ਨਹੀਂ ਦਿੱਤਾ। ਆਪਣੇ ਮੋਬਾਈਲ ਤੋਂ ਵੀਡੀਓ ਬਣਾ ਰਿਹਾ ਵਿਅਕਤੀ ਜ਼ਖਮੀ ਹੋ ਗਿਆ ਹੈ। ਇਹ ਰੇਲ ਹਾਦਸਾ ਹਰਗਾਂਵ ਰੇਲਵੇ ਸੈਕਸ਼ਨ ‘ਤੇ ਕੇਓਟੀ ਪਿੰਡ ਨੇੜੇ ਵਾਪਰਿਆ। ਪੁਲਿਸ ਮੁਤਾਬਕ ਸਾਰੇ ਮ੍ਰਿਤਕਾਂ ਦੀ ਪਛਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਪੁਲਿਸ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਲੋਕ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ ਅਤੇ ਉਥੋਂ 40ਵਾਂ ਮੇਲਾ ਦੇਖਣ ਲਈ ਪਿੰਡ ਕੇਵਤੀ ਗਏ ਸਨ।

ਪਰਿਵਾਰਕ ਮੈਂਬਰਾਂ ਨੇ ਰੀਲ ਬਣਾਉਣ ਦੀ ਗੱਲ ਨੂੰ ਨਕਾਰਿਆ

ਇਸ ਘਟਨਾ ਦੀ ਖਬਰ ਨਾਲ ਉਨ੍ਹਾਂ ਦੇ ਘਰ ‘ਚ ਹਫੜਾ-ਦਫੜੀ ਮਚ ਗਈ। ਪਰਿਵਾਰਕ ਮੈਂਬਰਾਂ ਨੇ ਉਸ ਵੱਲੋਂ ਰੀਲ ਬਣਾਉਣ ਦੀ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਨੇ ਦੱਸਿਆ ਕਿ ਇਹ ਲੋਕ ਆਪਣੇ ਪਰਿਵਾਰ ਨਾਲ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ ਅਤੇ ਵਾਪਸੀ ਦੌਰਾਨ ਇਹ ਘਟਨਾ ਵਾਪਰੀ। ਪੁਲਿਸ ਮੁਤਾਬਕ ਮਾਮਲੇ ਦੀ ਹਰ ਸੰਭਵ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਨੇ ਇਸ ਮਾਮਲੇ ‘ਚ ਮਾਮਲਾ ਦਰਜ ਕਰ ਲਿਆ ਹੈ।