Punjab

ਪੰਜਾਬ ਦੇ ਹਸਪਤਾਲ ਵਿੱਚ ਕੱਲ ਤੋਂ OPD ਪੂਰੇ ਦਿਨ ਲਈ ਬੰਦ! ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ‘ਚ ਐਲਾਨ

ਬਿਉਰੋ ਰਿਪੋਰਟ – ਹੜਤਾਲ ਤੇ ਬੈਠੇ ਪੰਜਾਬ ਦੇ ਡਾਕਟਰਾਂ ਦੇ ਹੁਣ ਵੀਰਵਾਰ ਤੋਂ ਪੂਰਾ ਦਿਨ OPD ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਬੁੱਧਵਾਰ 11 ਸਤੰਬਰ 2024 ਨੂੰ ਸਰਕਾਰ ਨਾਲ ਹੋਈ ਮੀਟਿੰਗ ਤੋਂ ਬਾਅਦ ਪਹਿਲਾਂ ਡਾਕਟਰਾਂ ਦੀ ਐਸੋਸੀਏਸ਼ਨ PCMS ਦੇ ਪ੍ਰਧਾਨ ਅਖਿਲ ਸਰੀਨ ਨੇ ਸਰਕਾਰ ਨਾਲ ਸਹਿਮਤੀ ਦੀ ਗੱਲ ਕਹੀ ਸੀ। ਪਰ ਹੁਣ ਸ਼ਾਮ ਤੱਕ ਮੰਗਾਂ ‘ਤੇ ਲਿਖਿਤ ਸਹਿਮਤੀ ਨਾ ਮਿਲਣ ਤੋਂ ਬਾਅਦ ਹੁਣ ਵੀਰਵਾਰ ਤੋਂ ਪੂਰੀ ਤਰ੍ਹਾਂ OPD ਬੰਦ ਰੱਖਣ ਦਾ ਐਲਾਨ ਕੀਤਾ ਹੈ, ਪਹਿਲਾਂ ਦੁਪਹਿਰ 11ਵਜੇ ਤੱਕ ਡਾਕਟਰਾਂ ਵੱਲੋਂ OPD ਬੰਦ ਰੱਖੀ ਗਈ ਸੀ।

ਸਰਕਾਰ ਵੱਲੋਂ ਐਲਾਨੀ ਹੜ੍ਹਤਾਲ 4 ਦਿਨ ਜਾਰੀ ਰਹੇਗੀ। ਡਾਕਟਰ ਹਸਪਤਾਲਾਂ ਵਿੱਚ ਸੁਰੱਖਿਆ ਦੇ ਪੁੱਖਤਾ ਇੰਤਜ਼ਾਮ ਅਤੇ ਘੱਟ ਗਿਣਤੀ ਵਿੱਚ ਸਟਾਫ ਹੋਣ ਦੇ ਖਿਲਾਫ ਹੜ੍ਹਤਾਲ ‘ਤੇ ਹਨ। ਇਸ ਤੋਂ ਪਹਿਲਾਂ ਵੀ ਡਾਕਟਰਾਂ ਨੇ ਪੂਰੇ ਦਿਨ ਹੜ੍ਹਤਾਲ ‘ਤੇ ਜਾਣ ਦਾ ਫੈਸਲਾ ਲਿਆ ਸੀ ਪਰ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਇਸ ਨੂੰ ਸਵੇਰ 11 ਵਜੇ ਤੱਕ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ –   ਹਰਿਆਣਾ ਕੈਬਨਿਟ ਨੇ ਸੰਵਿਧਾਨਕ ਸੰਕਟ ਟਾਲਣ ਲਈ ਰਾਜਪਾਲ ਨੂੰ ਕੀਤੀ ਵੱਡੀ ਸਿਫਾਰਿਸ਼