India Punjab

ਚੰਡੀਗੜ੍ਹ ਵਿੱਚ ਧਮਾਕਾ! ਹੈਂਡ ਗ੍ਰੇਨੇਡ ਨਾਲ ਹਮਲਾ, ਦਰਵਾਜ਼ੇ,ਖਿੜਕੀਆਂ ਟੁੱਟੀਆਂ!

ਬਿਉਰੋ ਰਿਪੋਰਟ – ਚੰਡੀਗੜ੍ਹ ਦੇ ਸੈਕਟਰ 10 ਸਥਿਤ ਘਰ ਵਿੱਚ ਗ੍ਰੇਨੇਡ ਅਟੈਕ ਹੋਇਆ ਹੈ। ਇੱਥੇ 3 ਅਣਪਛਾਤੇ ਲੋਕਾਂ ਨੇ ਇੱਕ ਘਰ ‘ਤੇ ਗ੍ਰੇਨੇਡ ਨਾਲ ਧਮਾਕਾ ਕੀਤਾ ਹੈ। ਜਿਸ ਨਾਲ ਘਰ ਦੀਆਂ ਬਾਰੀਆਂ ਟੁੱਟ ਗਈਆਂ ਅਤੇ ਸ਼ੀਸ਼ੇ ਚਕਨਾਚੂਰ ਹੋ ਗਏ। ਧਮਾਕਾ ਕਰਨ ਵਾਲੇ ਆਟੋ ਵਿੱਚ ਆਏ ਸਨ। ਵਾਰਦਾਤ ਦੇ ਬਾਅਦ ਉਹ ਉਸੇ ਆਟੋ ਵਿੱਚ ਬੈਠ ਕੇ ਭੱਜ ਗਏ।

ਧਮਾਕੇ ਦੀ ਇਤਲਾਹ ਮਿਲਦੇ ਹੀ ਚੰਡੀਗੜ੍ਹ ਪੁਲਿਸ ਵਿੱਚ ਹੜ੍ਹਕੰਪ ਮੱਚ ਗਿਆ। ਡੀਜੀਪੀ ਸੁਰੇਂਦਰ ਸਿੰਘ ਯਾਦਵ ਦੀ ਅਗਵਾਈ ਵਿੱਚ ਆਈਜੀ ਰਾਜਕੁਮਾਰ, SSP ਕੰਵਰਦੀਪ ਕੌਰ ਸਮੇਤ ਭਾਰੀ ਪੁਲਿਸ ਫੋਰਸ ਘਰ ਵਿੱਚ ਪਹੁੰਚ ਗਈ ਹੈ।

ਜਾਂਚ ਦੇ ਲਈ ਮੌਕੇ ‘ਤੇ ਬੰਬ ਨਿਰੋਧਕ ਦਸਤਾ ਅਤੇ ਖੌਜੀ ਕੁੱਤਿਆਂ ਦੀ ਟੀਮ ਵੀ ਬੁਲਾਈ ਗਈ ਹੈ। ਇਸ ਤੋਂ ਇਲਾਵਾ ਧਮਾਕੇ ਵਿੱਚ ਵਰਤੀ ਸਮਗਰੀ ਦੀ ਜਾਂਚ ਦੇ ਲਈ ਫਾਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ ।

ਇਹ ਵੀ ਪੜ੍ਹੋ –  ਫਤਿਹਗੜ੍ਹ ਸਾਹਿਬ ‘ਚ ਚੀਤੇ ਨੇ ਮਚਾਈ ਦਹਿਸ਼ਤ!