ਬਿਊਰੋ ਰਿਪੋਰਟ – ਫਤਿਹਗੜ੍ਹ ਸਾਹਿਬ (Fatehgarh Sahib) ਵਿੱਚ ਚੀਤੇ ਦੇ ਕਾਰਨ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਲੋਕ ਚੀਤੇ ਕਰਕੇ ਕਾਫੀ ਡਰੇ ਹੋਏ ਹਨ। ਲੋਕ ਇੰਨੇ ਡਰੇ ਹੋਏ ਹਨ ਕਿ ਇਕ ਦੂਜੇ ਨੂੰ ਫੋਨ ਕਰਕੇ ਸੁਚੇਤ ਰਹਿਣ ਲਈ ਕਹਿ ਰਹੇ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਵੀ ਲੋਕਾਂ ਨੂੰ ਸੁਚੇਤ ਰਹਿਣ ਦੀਆਂ ਅਪੀਲਾਂ ਕਰ ਰਹੀ ਹੈ। ਇਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀ ਵੀ ਚੀਤੇ ਨੂੰ ਲੱਭ ਰਹੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਇਕ ਔਰਤ ਨੇ ਕਿਹਾ ਕਿ ਉਸ ਨੇ ਸਵੇਰੇ-ਸਵੇਰੇ ਕੁੱਤਿਆ ਦੇ ਭੌਂਕਣ ਦੀ ਆਵਾਜ਼ ਸੁਣੀ ਸੀ ਪਰ ਜਦੋਂ ਉਸ ਦੇ ਪਤੀ ਨੇ ਬਾਹਰ ਦੇਖਿਆ ਤਾਂ ਬਾਹਰ ਚੀਤਾ ਖੜ੍ਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਹੋਰ ਲੋਕਾਂ ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਐਲਾਨ ਵੀ ਕਰਵਾਇਆ ਸੀ। ਉਸ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਚੀਤਾ ਕੁੱਤਿਆਂ ਨੂੰ ਖਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੁੱਤਿਆਂ ਦਾ ਇੱਕ ਝੁੰਡ ਚੀਤੇ ‘ਤੇ ਹਮਲਾ ਕਰ ਰਿਹਾ ਸੀ। ਇਸ ਦੌਰਾਨ ਚੀਤਾ ਭੱਜ ਗਿਆ।
ਦੱਸ ਦੇਈਏ ਕਿ ਜੰਗਲਾਤ ਵਿਭਾਦਗ ਵੱਲੋਂ ਚੌਕਸੀ ਵਰਤਦਿਆਂ ਹੋਇਆ ਡਰੋਨ ਦੀ ਮਦਦ ਲੈ ਕੇ ਚੀਤੇ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਵਾਇਰਲ ਹੋਈ ਵੀਡੀਓ ਦੀ ਸਚਾਈ ਦਾ ਪਤਾ ਲਗਾਇਆ ਅਤੇ ਫਿਰ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਚੀਤੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ – ਸਿੱਖ ਫਾਰ ਜਸਟਿਸ ਦੇ ਪੰਨੂ ਖਿਲਾਫ ਕੇਂਦਰ ਸਰਕਾਰ ਦਾ ਵੱਡਾ ਐਕਸ਼ਨ !