ਬਿਉਰੋ ਰਿਪੋਰਟ – ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ (AMRITSAR SRI GURU RAMDAS INTERNATIONAL AIRPORT) ’ਤੇ ਹੁਣ ਤੁਹਾਨੂੰ ਪਹੁੰਚਦੇ ਹੀ ਰੂਹਾਨੀਅਤ ਮਹਿਸੂਸ ਹੋਵੇਗੀ। ਏਅਰਪੋਰਟ ’ਤੇ SGPC ਵੱਲੋਂ LED ਸਕ੍ਰੀਨਾਂ ਲਗਾਈਆਂ ਗਈਆਂ ਹਨ ਜਿਸ ’ਤੇ ਸ੍ਰੀ ਦਰਬਾਰ ਸਾਹਿਬ ਤੋਂ ਟੈਲੀਕਾਸਟ ਹੋਣ ਵਾਲੀ ਗੁਰਬਾਣੀ ਦਾ ਕੀਰਤਨ LIVE ਵਿਖਾਇਆ ਜਾਵੇਗਾ। ਜਿਵੇਂ ਹੀ ਯਾਤਰੀ ਏਅਰਪੋਰਟ ’ਤੇ ਉੱਤਰਨਗੇ ਉਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਣਗੇ।
ਦੇਸ਼-ਵਿਦੇਸ਼ ਤੋਂ ਲੱਖਾਂ ਲੋਕ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਉਂਦੇ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਏਅਰਪੋਰਟ ’ਤੇ ਹੀ LED ਦੇ ਜ਼ਰੀਏ ਸ੍ਰੀ ਦਰਬਾਰ ਸਾਹਿਬ ਹੋਣ ਵਾਲਾ ਕੀਰਤਨ ਸਰਵਣ ਹੋਵੇਗਾ ਤਾਂ ਉਨ੍ਹਾਂ ਨੂੰ ਰੂਹਾਨੀਅਤ ਦਾ ਅਹਿਸਾਸ ਹੋਵੇਗਾ। ਇਸ ਤੋਂ ਇਲਾਵਾ ਜਿਹੜੇ ਏਅਰਪੋਰਟ ’ਤੇ ਇੰਤਜ਼ਾਰ ਕਰ ਰਹੇ ਹਨ, ਉਹ ਵੀ ਗੁਰਬਾਣੀ ਦੇ ਨਾਲ ਜੁੜ ਸਕਣਗੇ। ਆਉਣ ਵਾਲੇ ਦਿਨਾਂ ਵਿੱਚ LED ਸਕ੍ਰੀਨਾਂ ਦੀ ਗਿਣਤੀ ਵਧਾਈ ਜਾਵੇਗੀ।
ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਵਿਰਾਸਤੀ ਮਾਰਗ ਵਿੱਚ ਵੀ ਵੱਡੀਆਂ ਸਕ੍ਰੀਨਾਂ ਲਗਾਈਆ ਗਈਆਂ ਹਨ ਜਿਨ੍ਹਾਂ ’ਤੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਟੈਲੀਕਾਟ ਹੁੰਦਾ ਸੀ ਪਰ ਤਤਕਾਲੀ ਕੈਪਟਨ ਸਰਕਾਰ ਅਤੇ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਇਸ ਨੂੰ ਹੁਣ ਇਸ਼ਤਿਹਾਰ ਦੇ ਰੂਪ ਵਿੱਚ ਵਰਤ ਰਹੀ ਹੈ।