Punjab

ਰਮਨਜੀਤ ਰੋਮੀ ਦੀ ਬਦਲੀ ਜਗ੍ਹਾ! ਨਾਭਾ ਤੋਂ ਤਬਦੀਲ ਕਰ ਵੱਡੇ ਸ਼ਹਿਰ ਭੇਜਿਆ

ਬਿਊਰੋ ਰਿਪੋਰਟ –  ਨਾਭਾ ਸਿਕਿਓਰਟੀ ਜੇਲ੍ਹ ਬ੍ਰੇਕ ਦੇ ਮੁੱਖ ਸਾਜਿਸ਼ ਕਰਤਾ ਰਮਨਜੀਤ ਸਿੰਘ ਰੋਮੀ (Ramanjeet Singh Romi) ਨੂੰ ਨਾਭਾ (Nabha) ਦੀ ਜੇਲ੍ਹ ਤੋਂ ਜ਼ਿਲ੍ਹਾ ਜੇਲ੍ਹ ਤੋਂ ਅੰਮ੍ਰਿਤਸਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।  ਰੋਮੀ ਨੂੰ ਭਾਰੀ ਸੁਰੱਖਿਆ ਹੇਠ ਨਾਭਾ ਤੋਂ ਅੰਮ੍ਰਿਤਸਰ ਤਬਦੀਲ ਕੀਤਾ ਹੈ। ਅੱਜ ਸਵੇਰੇ 8 ਵਜੇ ਦੇ ਕਰੀਬ ਰੋਮੀ ਨੂੰ ਅੰਮ੍ਰਿਤਸਰ ਭੇਜਿਆ ਗਿਆ ਹੈ। 

ਦੱਸ ਦੇਈਏ ਕਿ 2016 ਵਿਚ ਰੋਮੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਹ ਹਾਂਗਕਾਂਗ ਫਰਾਰ ਹੋ ਗਿਆ। ਰੋਮੀ ਨੇ ਫਿਰ ਉੱਥੋ ਹੀ 27 ਨਵੰਬਰ 2016 ਵਿੱਚ ਨਾਭਾ ਜੇਲ੍ਹ ਬ੍ਰੇਕ ਕਾਂਡ ਦੀ ਸਾਜਿਸ਼ ਰਚੀ ਸੀ। ਉਸ ਨੂੰ ਕੁਝ ਸਮੇਂ ਪਹਿਲਾਂ ਵੀ ਭਾਰਤ ਵਾਪਸ ਲਿਆਂਦਾ ਸੀ।

ਇਹ ਵੀ ਪੜ੍ਹੋ  –  ਪੰਜਾਬ ਸਮਤੇ ਉੱਤਰੀ ਭਾਰਤ ਦੀ ਕੰਬੀ ਧਰਤੀ