India

ਆਪ ਵੱਲੋਂ ਹਰਿਆਣਾ ਚੋਣਾਂ ਲਈ 11 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ

ਹਰਿਆਣਾ : ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਕੁੱਲ 11 ਨਾਮ ਸ਼ਾਮਲ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਆਮ ਆਦਮੀ ਪਾਰਟੀ ਨੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਫਿਰ ਮੰਗਲਵਾਰ ਸਵੇਰੇ ਨੌਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਅਤੇ ਫਿਰ ਰਾਤ ਨੂੰ ਤੀਜੀ ਸੂਚੀ ਜਾਰੀ ਕੀਤੀ। \

ਇਸ ਦੇ ਨਾਲ ਹੀ ‘ਆਪ’ ਨੇ ਹੁਣ ਤੱਕ ਕੁੱਲ 40 ਵਿਧਾਨ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਵਿਧਾਨ ਸਭਾ ਚੋਣਾਂ ਲਈ ਵੋਟਾਂ 5 ਅਕਤੂਬਰ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ, ਜਦਕਿ ਨਾਮਜ਼ਦਗੀਆਂ ਦੀ ਆਖਰੀ ਮਿਤੀ 12 ਸਤੰਬਰ ਹੈ।

ਭਾਜਪਾ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਤੀਸ਼ ਯਾਦਵ ਨੂੰ ਰੇਵਾੜੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਅਟੇਲੀ ਤੋਂ ਭਾਜਪਾ ਵੱਲੋਂ ਸੁਨੀਲ ਰਾਓ ਨੂੰ ਉਮੀਦਵਾਰ ਬਣਾਇਆ ਗਿਆ ਹੈ। ਕਾਂਗਰਸ ਤੋਂ ਅੱਜ ‘ਆਪ’ ਵਿੱਚ ਸ਼ਾਮਲ ਹੋਏ ਭੀਮ ਸਿੰਘ ਰਾਠੀ ਨੂੰ ਵੀ ਰਾਦੌਰ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਆਮ ਆਦਮੀ ਪਾਰਟੀ ਨੇ ਆਪਣੇ 9 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਸੀ ਜਿਸ ਵਿੱਚ ਭਾਜਪਾ ਵੱਲੋਂ ਛਤਰਪਾਲ ਸਿੰਘ ਨੂੰ ਬਰਵਾਲਾ ਤੋਂ ਉਮੀਦਵਾਰ ਬਣਾਇਆ ਗਿਆ ਸੀ। ਭਾਜਪਾ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕ੍ਰਿਸ਼ਨਾ ਬਜਾਜ ਨੂੰ ਥਾਨੇਸਰ ਤੋਂ ਉਮੀਦਵਾਰ ਬਣਾਇਆ ਗਿਆ ਅਤੇ ਕਾਂਗਰਸ ਤੋਂ ਆਏ ਜਵਾਹਰ ਲਾਲ ਨੂੰ ਬਾਵਲ ਤੋਂ ਉਮੀਦਵਾਰ ਬਣਾਇਆ ਗਿਆ।

ਆਪ ਦੀ ਤੀਜੀ ਸੂਚੀ ਦੇਖੋ

1.ਰਾਦੌਰ -ਭੀਮ ਸਿੰਘ ਰਾਠੀ

2.ਨੀਲੋਖੇੜੀ-ਅਮਰ ਸਿੰਘ

3.ਇਸਰਾਨਾ-ਅਮਿਤ ਕੁਮਾਰ

4.ਰਾਏ-ਰਾਜੇਸ਼ ਸਹੋੜਾ

5.ਕਰਖੋੜਾ-ਰਣਜੀਤ ਫਰਮਾਣਾ

6.ਗੜ੍ਹੀ ਸਾਂਪਲਾ ਕਿਲੋਈ-ਪ੍ਰਵੀਨ ਗੁਸਖਾਣੀ

7.ਕਲਨੌਰ-ਨਰੇਸ਼ ਬਾਗੜੀ

8.ਝੱਜਰ-ਮਹੇਂਦਰ ਦਹੀਆ

9 ਅਟੇਲੀ-ਸੁਨੀਲ ਰਾਓ

10.ਰੇਵਾੜੀ-ਸਤੀਸ਼ ਯਾਦਵ

11-ਹਾਥੀ-ਰਾਜੇਂਦਰ ਰਾਵਤ