India Punjab

ਕਾਰ ਵਾਲਿਆਂ ਨੂੰ ਹੁਣ ਹਾਈਵੇਅ ਤੇ ਐਕਸਪ੍ਰੈਸਵੇਅ ‘ਤੇ ਨਹੀਂ ਦੇਣਾ ਹੋਵੇਗਾ ਟੋਲ ਟੈਕਸ! ਗਡਕਰੀ ਨੇ ਕੀਤਾ ਵੱਡਾ ਐਲਾਨ

ਬਿਉਰੋ ਰਿਪੋਰਟ – ਜੇਕਰ ਤੁਹਾਡੇ ਕੋਲ ਕਾਰ ਹੈ ਅਤੇ ਰੋਜ਼ਾਨਾ ਹਾਈਵੇ (HIGHWAY) ਜਾਂ ਐਕਸਪ੍ਰੈਸਵੇਅ (EXPRESSWAY) ‘ਤੇ ਤੁਸੀਂ ਸਫਰ ਕਰਦੇ ਹੋ ਤਾਂ ਇਹ ਖ਼ਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਹੁਣ ਤੁਹਾਨੂੰ ਇੱਕ ਸਿਸਟਮ ਦੇ ਤਹਿਤ ਟੋਲ (TOLL) ਦਾ ਭੁਗਤਾਨ ਨਹੀਂ ਕਰਨਾ ਹੋਵੇਗਾ। ਇਹ ਸਹੂਲਤ ਟੈਕਸੀ ਨੰਬਰ ਵਾਲੀਆਂ ਗੱਡੀਆਂ ‘ਤੇ ਲਾਗੂ ਨਹੀਂ ਹੋਵੇਗੀ। ਬਲਕਿ ਸਿਰਫ ਪ੍ਰਾਈਵੇਟ ਗੱਡੀਆਂ ਨੂੰ ਹੀ ਛੋਟ ਮਿਲੇਗੀ।

ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੀਆਂ ਗੱਡੀਆਂ ‘ਤੇ ਗਲੋਬਲ ਨੈਵਿਗੇਸ਼ਨ ਸੈਟਲਾਇਟ ਸਿਸਟਮ (GNSS) ਲੱਗਿਆ ਹੈ ਅਤੇ ਉਹ ਕੰਮ ਕਰ ਰਿਹਾ ਹੈ ਤਾਂ ਗੱਡੀ ਦੇ ਮਾਲਿਕ ਨੂੰ ਰੋਜ਼ਾਨਾ 20 ਕਿਮੀਟਰ ਤੱਕ ਹਾਈਵੇਅ ਅਤੇ ਐਕਸਪ੍ਰੈਸਵੇਅ ‘ਤੇ ਚੱਲਣ ਲਈ ਕਿਸੇ ਤਰ੍ਹਾਂ ਦੇ ਟੋਲ ਟੈਕਸ (Toll Tax Free) ਦੀ ਜ਼ਰੂਰਤ ਨਹੀਂ ਹੋਵੇਗੀ।

ਗਲੋਬਲ ਨੈਵਿਗੇਸ਼ਨ ਸੈਟਲਾਇਟ ਸਿਸਟਮ ਇੱਕ ਤਰ੍ਹਾਂ ਦਾ ਸੈਟੇਲਾਇਟ ਸਿਸਮਟ ਹੈ ਜੋ ਗੱਡੀਆਂ ਦੀ ਲੋਕੇਸ਼ਨ ਦੀ ਜਾਣਕਾਰੀ ਦਿੰਦਾ ਹੈ। ਸੜ੍ਹਕ ਅਤੇ ਆਵਾਜਾਹੀ ਮੰਤਰਾਲੇ ਨੇ ਨੈਸ਼ਨਲ ਹਾਈਵੇ (National Highway Fee) ਨਿਯਮ 2008 ਵਿੱਚ ਬਦਲਾਅ ਦਾ ਨੋਟਿਫਿਕੇਸ਼ਨ ਜਾਰੀ ਕੀਤਾ ਹੈ। ਜਿਸ ਵਿੱਚ ਸਾਫ ਕਿਹਾ ਗਿਆ ਹੈ ਕਿ ਰੋਜ਼ਾਨਾ 20 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੈਅ ਕਰਦੇ ਹੋ ਤਾਂ ਟੋਲ ਟੈਕਸ ਲਿਆ ਜਾਵੇਗਾ। ਇਹ ਟੈਕਸ ਉਸ ਦੂਰੀ ਦੇ ਹਿਸਾਬ ਨਾਲ ਹੋਵੇਗਾ ਜੋ ਗੱਡੀ ਨੇ ਅਸਲ ਵਿੱਚ ਤੈਅ ਕੀਤੀ ਹੈ। ਜੇਕਰ ਕੋਈ ਕਾਰ ਰੋਜ਼ਾਨਾ 20 ਕਿਲੋਮੀਟਰ ਤੱਕ ਹਾਈਵੇਅ ਅਤੇ ਐਕਸਪ੍ਰੈਸਵੇਅ ‘ਤੇ ਚੱਲ ਦੀ ਹੈ ਤਾਂ ਉਸ ਨੂੰ ਕੋਈ ਟੈਕਸ ਨਹੀਂ ਦੇਣਾ ਹੋਵੇਗਾ।

ਫਾਸਟੈਗ ਹੋਣ ‘ਤੇ ਵੀ ਇਸ ਤਕਨੀਕ ਦੀ ਵਰਤੋਂ ਕਰ ਸਕਦੇ ਹੋ

ਟੋਲ ਟੈਕਸ ਨੂੰ GNSS ਨਾਂ ਦੀ ਤਕਨੀਕ ਨਾਲ ਵਸੂਲਿਆ ਜਾਂਦਾ ਹੈ। ਇਹ ਇੱਕ ਸੈਟਲਾਇਟ ਸਿਸਿਟਮ ਹੈ ਜੋ ਗੱਡੀਆਂ ਦੀ ਲੋਕੇਸ਼ਨ ਨਾਲ ਜੁੜੀ ਜਾਣਕਾਰੀ ਦਿੰਦਾ ਹੈ। ਰੋਡ ਐਂਡ ਟਰਾਂਸਪੋਰਟ ਮੰਤਰਾਲੇ ਦੇ ਵੱਲੋਂ ਜੁਲਾਈ ਵਿੱਚ ਕਿਹਾ ਗਿਆ ਸੀ ਕਿ ਕੁਝ ਚੁਨਿੰਦਾ ਹਾਈਵੇਅ ‘ਤੇ ਨਵੀਂ ਤਰ੍ਹਾਂ ਦੀ ਟੋਲ ਟੈਕਸ ਸਿਸਟਮ ਨੂੰ ਜਲਦ ਸ਼ੁਰੂ ਕੀਤਾ ਜਾਵੇਗਾ। ਇਸ ਤਕਨੀਕ ਨੂੰ GNSS ਨਾਂ ਦਿੱਤਾ ਗਿਆ। ਇਹ ਤਕਨੀਕ ਫਾਸਟੈਗ ਦੇ ਨਾਲ ਕੰਮ ਕਰਦੀ ਹੈ ਯਾਨੀ ਤੁਹਾਡੇ ਕੋਲ ਜੇਕਰ ਫਾਸਟੈਗ ਹੈ ਤਾਂ ਵੀ ਤੁਸੀਂ ਨਵੀਂ ਤਕਨੀਕ ਦੀ ਵਰਤੋਂ ਕਰ ਸਕਦੇ ਹੋ।

ਨੋਟਿਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਨੈਸ਼ਨਲ ਪਰਮਿਟ ਰੱਖਣ ਵਾਲੀਆਂ ਗੱਡੀਆਂ ਨੂੰ ਛੱਡ ਕੇ ਕਿਸੇ ਵੀ ਹੋਰ ਪ੍ਰਾਈਵੇਟ ਕਾਰ ਦੇ ਮਾਲਿਕ ਜੋ ਕੌਮੀ ਸ਼ਾਹਰਾਹ,ਬਾਈਪਾਸ,ਸੁਰੰਗ ਦੇ ਉਸੇ ਸੈਕਸ਼ਨ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਨੂੰ 20 ਕਿਲੋਮੀਟਰ ਦਾ ਤੱਕ ਦਾ ਸਫਰ ਮੁਫਤ ਹੋਵੇਗਾ।

ਇਹ ਵੀ ਪੜ੍ਹੋ –   ਰਾਸ਼ੀਦ ਨੂੰ ਮਿਲੀ ਜ਼ਮਾਨਤ! ਕੀ ਉਸੇ ਤਰਜ਼ ’ਤੇ ਹੁਣ ਅੰਮ੍ਰਿਤਪਾਲ ਨੂੰ ਵੀ ਮਿਲੇਗੀ ਜ਼ਮਾਨਤ?