ਬਿਉਰੋ ਰਿਪੋਰਟ – UAP ACT ਅਧੀਨ ਤਿਹਾੜ ਜੇਲ੍ਹ (TIHAR JAIL) ਵਿੱਚ ਬੰਦ ਬਾਰਾਮੂਲਾ ਤੋਂ ਮੈਂਬਰ ਪਾਰਲੀਮੈਂਟ ਇੰਜੀਅਰ ਰਾਸ਼ੀਦ (Baramulla MP Engineer Rashid) ਨੂੰ 2 ਅਕਤੂਬਰ ਤੱਕ ਜ਼ਮਾਨਤ ਮਿਲ ਗਈ ਹੈ। ਦਿੱਲੀ ਦੀ ਅਦਾਲਤ ਨੇ ਜੰਮੂ-ਕਸ਼ਮੀਰ ਵਿੱਚ ਪ੍ਰਚਾਰ ਦੇ ਲਈ ਉਨ੍ਹਾਂ ਨੂੰ ਬੇਲ ਦਿੱਤੀ ਹੈ। ਅਜਿਹੇ ਵਿੱਚ ਅਟਕਲਾਂ ਹਨ ਜੇਕਰ ਪੰਜਾਬ ਵਿੱਚ 4 ਜ਼ਿਮਨੀ ਚੋਣਾਂ ਦੇ ਨਾਲ ਪੰਚਾਇਤੀ ਅਤੇ ਨਗਰ ਨਿਗਮ ਦੀਆਂ ਚੋਣਾਂ ਹੋਇਆ ਤਾਂ ਕੀ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ ਦੀ ਵੀ ਜ਼ਮਾਨਤ ’ਤੇ ਰਿਹਾਈ ਹੋ ਸਕਦੀ ਹੈ। ਅੰਮ੍ਰਿਤਪਾਲ ਸਿੰਘ ਦੇ ਵਕੀਲ ਇੰਜੀਅਰ ਰਾਸ਼ੀਦ ਦਾ ਹਵਾਲਾ ਦੇ ਕੇ ਇਸ ਨੂੰ ਅਧਾਰ ਬਣਾ ਸਕਦੇ ਹਨ।
ਦਹਿਸ਼ਤਗਰਦੀ ਫੰਡਿੰਗ ਦੇ ਮਾਮਲੇ ਵਿੱਚ ਇੰਜੀਅਰ ਰਾਸ਼ੀਦ 2019 ਤੋਂ ਤਿਹਾੜ ਜੇਲ੍ਹ ਵਿੱਚ ਹੈ। 2024 ਦੀਆਂ ਚੋਣਾਂ ਵਿੱਚ ਰਾਸ਼ੀਦ ਨੇ ਜੇਲ੍ਹ ਤੋਂ ਚੋਣ ਲੜੀ ਸੀ ਅਤੇ 2 ਲੱਖ ਤੋਂ ਵੱਧ ਵੋਟਾਂ ਦੇ ਨਾਲ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਨੂੰ ਹਰਾਇਆ ਸੀ। 5 ਜੁਲਾਈ ਨੂੰ ਅੰਮ੍ਰਿਤਪਾਲ ਸਿੰਘ ਦੇ ਨਾਲ ਰਾਸ਼ਿਦ ਨੇ ਵੀ ਐੱਮਪੀ ਵਜੋਂ ਸਹੁੰ ਚੁੱਕੀ ਸੀ।
30 ਮਈ 2017 ਨੂੰ NIA ਨੇ IPC ਦੇ ਸੈਕਸ਼ਨ 120B UAP ਐਕਟ ਦੀ ਧਾਰਾਵਾਂ ਅਧੀਨ ਹਾਫੀਜ਼ ਮੁਹੰਮਦ ਸਈਦ ਕੌ-ਫਾਉਂਡਰ ਲਸ਼ਕਰ-ਏ-ਤੋਹਿਬਾ ਖਿਲਾਫ ਕੇਸ ਦਰਜ ਕੀਤਾ ਸੀ। NIA ਦੀ ਸ਼ੁਰੂਆਤੀ ’ਚ ਰਾਸ਼ਿਦ ਦਾ ਨਾਂ ਨਹੀਂ ਸੀ ਪਰ ਬਾਅਦ ਵਿੱਚੋਂ ਉਨ੍ਹਾਂ ਦਾ ਨਾਂ ਪਾਇਆ ਗਿਆ ਹੈ।