International Punjab

ਕੈਨੇਡਾ ਸਰਕਾਰ ਨੇ ਪੰਜਾਬੀਆਂ ਨੂੰ ਦਿੱਤਾ ਇਕ ਹੋਰ ਵੱਡਾ ਝਟਕਾ

 ਬਿਊਰੋ ਰਿਪੋਰਟ – ਕੈਨੇਡਾ ਸਰਕਾਰ (Canada Government) ਪੰਜਾਬੀਆਂ ਨੂੰ ਇਕ ਹੋਰ ਝਟਕਾ ਦੇਣ ਜਾ ਰਹੀ ਹੈ। ਇਸ ਫੈਸਲੇ ਦਾ ਨਾਲ ਵਿਦੇਸ਼ੀ ਕਾਮਿਆ ‘ਤੇ ਬੇਰੁਜਗਾਰੀ ਦੀ ਹੋਰ ਮਾਰ ਪਵੇਗੀ। ਕੈਨੇਡਾ ਦੀ ਸਰਕਾਰ ਵੱਲੋਂ 26 ਸਤੰਬਰ ਤੋਂ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ, ਜਿਸ ਤਹਿਤ ਘੱਟ ਤਨਖਾਹ ਵਾਲਿਆਂ ਨੂੰ 10 ਫੀਸਦੀ ਕੰਪਨੀਆਂ ਹੀ ਕੰਮ ‘ਤੇ ਰੱਖਣਗੀਆਂ। ਪਹਿਲਾਂ 20 ਫੀਸਦੀ ਦੇ ਕਰੀਬ ਕੰਪਨੀਆਂ ਕਾਮੇ ਰੱਖਦਿਆਂ ਸਨ। ਇਸ ਨਾਲ ਟੈਂਪਰੇਰੀ ਫੌਰਨ ਵਰਕਰ ਤੇ ਵੱਡਾ ਅਸਰ ਪਵੇਗਾ।

ਜਦੋਂ ਕੋਈ ਕੰਪਨੀ ਕੈਨੇਡਾ ਦੇ ਵਸਨੀਕ ਨੂੰ ਕੰਮ ਵਾਸਤੇ ਨਾ ਲੱਭ ਸਕੇ, ਉਸ ਸਮੇਂ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਕੈਨੇਡਾ ਵਿੱਚ ਕੰਪਨੀਆਂ ਨੂੰ ਅਸਥਾਈ ਤੌਰ ਤੇ ਵਿਦੇਸ਼ੀ ਲੋਕਾਂ ਨੂੰ ਕੰਮ ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ। ਇਸ ਦੀ ਮਿਆਦ 2 ਸਾਲ ਦੀ ਹੁੰਦੀ ਹੈ। ਕੰਪਨੀ ਨੂੰ ਇਹ ਦਿਖਾਉਣਾ ਪੈਂਦਾ ਪਹਿਲਾਂ ਕੈਨੇਡਾ ਵਿੱਚ ਕਾਮੇ ਨੂੰ ਲੱਭਿਆ ਗਿਆ ਸੀ ਪਰ ਉਹ ਨਹੀਂ ਮਿਲਿਆ, ਜਿਸ ਕਰਕੇ ਅਸੀਂ ਵਿਦੇਸ਼ ਤੋਂ ਕੰਮ ਲਈ ਕਾਮੇ ਨੂੰ ਬੁਲਾਇਆ ਹੈ। 

ਦੱਸ ਦੇਈਏ ਕਿ ਕੈਨੇਡਾ ਦੀ ਸਰਕਾਰ ਵੱਲੋਂ ਵਿਦੇਸ਼ੀ ਕਾਮਿਆਂ ਦੀ ਗਿਣਤੀ ਲਗਾਤਾਰ ਘਟਾਈ ਜਾ ਰਹੀ ਹੈ, ਜਿਸ ਕਰਕੇ ਕੈਨੇਡਾ ਸਰਕਾਰ ਅਜਿਹੇ ਫੈਸਲੇ ਲੈ ਰਹੀ ਹੈ। 26 ਅਗਸਤ ਨੂੰ  ਮੰਤਰੀ ਰੈਂਡੀ ਬੋਇਸੋਨੌਲਟ ਨੇ ਕਿਹਾ ਸੀ ਕਿ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਘੱਟ ਕੀਤੀ ਜਾਵੇਗੀ। 

ਇਹ ਵੀ ਪੜ੍ਹੋ –  ਖੰਨਾ ’ਚ ‘ਆਪ’ ਆਗੂ ਨੂੰ ਗੋਲ਼ੀ ਮਾਰਨ ਵਾਲਾ ਕਾਬੂ! ਏਸ ਵਜ੍ਹਾ ਕਰਕੇ ਕੀਤਾ ਸੀ ਕਤਲ