India Punjab

ਓਲਿੰਪਕ ਕੌਂਸਲ ਆਫ ਏਸ਼ੀਆ ਦਾ ਪ੍ਰਧਾਨ ਬਣਿਆ ਪੰਜਾਬੀ! ਪਟਿਆਲਾ ਘਰਾਣੇ ਨਾਲ ਹੈ ਸਬੰਧ

ਬਿਊਰੋ ਰਿਪੋਰਟ –  ਰਣਧੀਰ ਸਿੰਘ ਓਲਿੰਪਕ ਕੌਂਸਲ ਆਫ ਏਸ਼ੀਆ (OCA) ਦੇ ਪ੍ਰਧਾਨ ਚੁਣੇ ਗਏ ਹਨ। ਉਹ ਇਸ ਅਹੁਦੇ ‘ਤੇ ਪੁੱਜਣ ਵਾਲੇ ਪਹਿਲੇ ਭਾਰਤੀ ਹਨ। ਉਨ੍ਹਾਂ ਨੂੰ ਮਹਾਂਦੀਪੀ ਸੰਗਠਨ ਦੀ 44ਵੀਂ ਜਨਰਲ ਅਸੈਂਬਲੀ ਦੌਰਾਨ ਇਹ ਜ਼ਿਮੇਵਾਰੀ ਦਿੱਤੀ ਗਈ ਹੈੈ। ਉਨ੍ਹਾਂ ਦਾ ਕਾਰਜਕਾਲ 2024 ਤੋਂ ਲੈ ਕੇ 2028 ਤੱਕ ਰਹੇਗਾ। ਦੱਸ ਦੇਈਏ ਕਿ ਉਨ੍ਹਾਂ ਨੂੰ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ ਹੈ। 

ਰਣਧੀਰ ਸਿੰਘ ਪਟਿਆਲਾ ਦੇ ਸ਼ਾਹੀ ਖਾਨਦਾਨ ਦੇ ਨਾਲ ਸਬੰਧ ਰੱਖਦੇ ਹਨ। ਉਹ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਹਨ ਅਤੇ ਉਨ੍ਹਾਂ ਦੇ ਪਿਤਾ ਵੀ ਪਹਿਲੀ ਸ਼੍ਰੇਣੀ ਦੇ ਕ੍ਰਿਕਟਰ ਸਨ ਜੋ 1947 ਤੋਂ 1992 ਤੱਕ ਆਈ.ਓ.ਸੀ ਦੇ ਮੈਂਬਰ ਵੀ ਰਹੇ ਹਨ। ਰਣਧੀਰ ਸਿੰਘ ਵੀ ਚੋਟੀ ਦੇ ਖਿਡਾਰੀ ਰਹੇ ਹਨ। ਉਨ੍ਹਾਂ ਨੇ ਚਾਰ ਏਸੀਆਈ ਖੇਡਾਂ ਵਿੱਚ ਭਾਗ ਲਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ ਵਿਚ ਵੀ ਹਿੱਸਾ ਲਿਆ ਸੀ।

ਇਹ ਵੀ ਪੜ੍ਹੋ –   ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਦਿੱਤਾ ਅਲਟੀਮੇਟਮ! ਸੂਬਾ ਸਰਕਾਰਾਂ ਨੂੰ ਦਿੱਤੀ ਖੁੱਲ੍ਹ