India Sports

ਭਲਵਾਨਾਂ ਦੇ ਅੰਦੋਲਨ ਪਿੱਛੇ ਕਾਂਗਰਸ ਦਾ ਹੱਥ : ਬ੍ਰਿਜ ਭੂਸ਼ਣ

ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸ਼ੁਕਰਵਾਰ ਨੂੰ ਭਲਵਾਨ ਵਿਨੇਸ਼ ਫੋਗਾਟ ਦੇ ਕਾਂਗਰਸ ’ਚ ਸ਼ਾਮਲ ਹੋਣ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਦਾਅਵਾ ਕੀਤਾ ਕਿ ਮਹਿਲਾ ਭਲਵਾਨਾਂ ਦਾ ਉਨ੍ਹਾਂ ਵਿਰੁਧ ਅੰਦੋਲਨ ਕਾਂਗਰਸ ਸਪਾਂਸਰਡ ਸੀ।

ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ, “ਜਦੋਂ 18 ਜਨਵਰੀ, 2023 ਨੂੰ ਜੰਤਰ-ਮੰਤਰ ਵਿਖੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਸੀ, ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਇਹ ਖਿਡਾਰੀਆਂ ਦਾ ਅੰਦੋਲਨ ਨਹੀਂ ਹੈ, ਇਸ ਦੇ ਪਿੱਛੇ ਕਾਂਗਰਸ ਹੈ। “ਖਾਸ ਕਰਕੇ ਭੂਪੇਂਦਰ ਹੁੱਡਾ, ਦੀਪੇਂਦਰ ਹੁੱਡਾ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਇਸ ਪਿੱਛੇ ਹਨ।”

ਉਨ੍ਹਾਂ ਨੇ ਕਿਹਾ ਕਿ ਅੱਜ ਇਹ ਸੱਚ ਸਾਬਤ ਹੋ ਗਿਆ ਹੈ ਕਿ ਦੀਪੇਂਦਰ ਹੁੱਡਾ ਅਤੇ ਕਾਂਗਰਸ ਸਾਡੇ ਵਿਰੁੱਧ ਇਸ ਸਾਜ਼ਿਸ਼ ਵਿੱਚ ਸ਼ਾਮਲ ਸਨ। ਭੂਸ਼ਣ ਨੇ ਕਿਹਾ ਕਿ ਮੈਂ ਹਰਿਆਣਾ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭੂਪੇਂਦਰ ਹੁੱਡਾ, ਦੀਪੇਂਦਰ ਹੁੱਡਾ, ਬਜਰੰਗ ਜਾਂ ਵਿਨੇਸ਼ ਕੁੜੀਆਂ ਦਾ ਸਨਮਾਨ ਕਰਨ ਨਹੀਂ ਬੈਠੇ ਸਨ।

ਉਨ੍ਹਾਂ ਨੇ ਨੇ ਦਾਅਵਾ ਕੀਤਾ, “ਇਹ ਲੋਕ ਕਿਵੇਂ ਜਵਾਬ ਦੇਣਗੇ ਕਿ ਮੈਂ ਉਸ ਦਿਨ ਦਿੱਲੀ ਵਿੱਚ ਮੌਜੂਦ ਨਹੀਂ ਸੀ ਜਦੋਂ ਮੇਰੇ ਉੱਤੇ ਘਟਨਾ ਦਾ ਦੋਸ਼ ਲਗਾਇਆ ਜਾ ਰਿਹਾ ਸੀ। ਉਨ੍ਹਾਂ ਨੇ ਆਪਣੀਆਂ ਧੀਆਂ ਨੂੰ ਰਾਜਨੀਤੀ ਲਈ ਵਰਤਿਆ ਅਤੇ ਬਦਨਾਮ ਕੀਤਾ। ਖਾਸਕਰ ਮਹਿਲਾ ਖਿਡਾਰੀਆਂ ਦੇ ਸਨਮਾਨ ਨੂੰ ਠੇਸ ਪਹੁੰਚੀ ਹੈ।

ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਉਹ ਮਹਿਲਾ ਖਿਡਾਰੀਆਂ ਦੇ ਸਨਮਾਨ ਲਈ ਨਹੀਂ ਲੜ ਰਹੇ ਹਨ। ਉਹ ਰਾਜਨੀਤੀ ਲਈ ਲੜ ਰਹੇ ਸਨ। ਇਸ ਦੀ ਪੂਰੀ ਸਕਰਿਪਟ ਕਾਂਗਰਸ ਨੇ ਲਿਖੀ ਸੀ।

ਬ੍ਰਿਜ ਭੂਸ਼ਣ ਨੇ ਕਿਹਾ, ”ਜਦੋਂ 18 ਜਨਵਰੀ ਨੂੰ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਹੋਇਆ ਤਾਂ ਬਹੁਤ ਸਾਰੇ ਲੋਕਾਂ ਨੇ ਸੋਚਿਆ ਕਿ ਸ਼ਾਇਦ ਇਸ ‘ਚ ਸੱਚਾਈ ਹੈ। ਔਰਤਾਂ ਅਤੇ ਧੀਆਂ ਨਾਲ ਦੁਰਵਿਵਹਾਰ ਹੋਇਆ ਹੈ, ਅੱਜ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀਆਂ ਹਨ।

ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪ੍ਰਦਰਸ਼ਨ ਕਾਰਨ ਪਹਿਲਵਾਨਾਂ ਦੇ ਹੋਏ ਨੁਕਸਾਨ ਅਤੇ ਓਲੰਪਿਕ ਵਿੱਚ ਵੀ ਹੋਏ ਨੁਕਸਾਨ ਦੀ ਭਰਪਾਈ ਕੌਣ ਕਰੇਗਾ?

ਇਸ ‘ਤੇ ਬ੍ਰਿਜ ਭੂਸ਼ਣ ਨੇ ਕਿਹਾ, ”ਉਸ ਨੇ ਖੇਡਾਂ ਜਾਂ ਖੇਡਾਂ ਦੇ ਖੇਤਰ ਵਿਚ ਹਰਿਆਣਾ, ਭਾਰਤ ਨੂੰ ਤਾਜ ਦਿੱਤਾ ਹੈ। ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਲਗਭਗ ਢਾਈ ਸਾਲਾਂ ਤੱਕ ਕੁਸ਼ਤੀ ਦੀਆਂ ਗਤੀਵਿਧੀਆਂ ਨੂੰ ਰੋਕ ਦਿੱਤਾ, ਕੀ ਇਹ ਸੱਚ ਨਹੀਂ ਹੈ ਕਿ ਬਜਰੰਗ ਪੂਨੀਆ ਏਸ਼ੀਅਨ ਖੇਡਾਂ ਵਿੱਚ ਬਿਨਾਂ ਕਿਸੇ ਟਰਾਇਲ ਦੇ ਗਏ ਸਨ। ਕੀ ਇਹ ਸੱਚ ਨਹੀਂ ਹੈ?

ਦੱਸ ਦਈਏ ਕਿ ਬ੍ਰਿਜਭੂਸ਼ਣ ਸ਼ਰਨ ਸਿੰਘ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਦੋਸ਼ੀ ਹਨ। ਮਹਿਲਾ ਪਹਿਲਵਾਨਾਂ ਨੇ ਆਪਣੇ ‘ਤੇ ਲੱਗੇ ਯੌਨ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਸਮੇਤ ਕਈ ਥਾਵਾਂ ‘ਤੇ ਪ੍ਰਦਰਸ਼ਨ ਕੀਤਾ ਸੀ।