India

ਹਰਿਆਣਾ ‘ਚ AAP-ਕਾਂਗਰਸ ’ਚ ਗਠਜੋੜ ਹੁਣ ਮੁਸ਼ਕਲ! ਇੱਥੇ ਫਸਿਆ ਪੇਚ! ‘ਆਪ’ ਇੰਨੀਆਂ ਸੀਟਾਂ ’ਤੇ ਲੜੇਗੀ ਚੋਣ

ਬਿਉਰੋ ਰਿਪੋਰਟ – ਹਰਿਆਣਾ ਵਿਧਾਨਸਭਾ ਚੋਣਾਂ (Haryana Assembly Election 2024) ਵਿੱਚ ਕਾਂਗਰਸ ਅਤੇ ਆਪ ਵਿੱਚ ਗਠਜੋੜ (CONGRESS-AAP ALLIANCE) ਹੁਣ ਨਾ ਹੋਣ ਦੇ ਅਸਾਰ ਜ਼ਿਆਦਾ ਨਜ਼ਰ ਆ ਰਹੇ ਹਨ। ਖਬਰਾਂ ਮੁਤਾਬਿਕ ਆਪ 90 ਵਿਧਾਨਸਭਾ ਸੀਟਾਂ ਵਿੱਚੋਂ 10 ਸੀਟਾਂ ’ਤੇ ਚੋਣ ਲੜਨ ’ਤੇ ਅੜੀ ਹੋਈ ਹੈ ਜਦਕਿ ਕਾਂਗਰਸ 6 ਸੀਟਾਂ ਤੋਂ ਵੱਧ ਦੇਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ ਹੈ। ਇਸ ਤੋਂ ਬਾਅਦ ਹੁਣ ਕਿਆਸ ਲਾਏ ਜਾ ਰਹੇ ਹਨ ਕਿ ਆਪ 50 ਸੀਟਾਂ ’ਤੇ ਉਮੀਦਵਾਰ ਮੈਦਾਨ ਵਿੱਚ ਉਤਾਰ ਸਕਦੀ ਹੈ।

ਬੀਤੇ ਦਿਨੀਂ ਅਰਵਿੰਦ ਕੇਜਰੀਵਾਲ (DELHI CHIEF MINISTER ARVIND KEJRIWAL) ਦੀ ਜ਼ਮਾਨਤ (BAIL) ’ਤੇ ਸੁਪਰੀਮ ਕੋਰਟ (SUPREAM COURT) ਵਿੱਚ ਸੁਣਵਾਈ ਹੋਈ ਸੀ ਜਿਸ ਤੋਂ ਬਾਅਦ ਉਮੀਦ ਸੀ ਕਿ ਉਨ੍ਹਾਂ ਨੂੰ ਜ਼ਮਾਨਤ ਮਿਲ ਜਾਵੇਗੀ ਤਾਂ ਗਠਜੋੜ ਦੀ ਸਥਿਤੀ ਸਾਫ਼ ਹੋ ਸਕੇਗੀ ਪਰ ਅਦਾਲਤ ਵੱਲੋਂ ਫੈਸਲਾ ਰਿਜ਼ਰਵ ਰੱਖਣ ਦੀ ਵਜ੍ਹਾ ਕਰਕੇ ਹੁਣ ਕੋਈ ਫੈਸਲਾ ਨਹੀਂ ਹੋ ਪਾ ਰਿਹਾ ਹੈ।

ਇਸੇ ਹਫ਼ਤੇ ਦੇ ਸ਼ੁਰੂਆਤ ਵਿੱਚ ਰਾਹੁਲ ਗਾਂਧੀ (RAHUL GANDHI) ਨੇ ਹਰਿਆਣਾ ਕਾਂਗਰਸ (HARYANA CONGRESS) ਦੇ ਆਗੂਆਂ ਨਾਲ ਮੀਟਿੰਗ ਕਰਕੇ ਆਪ ਨਾਲ ਗਠਜੋੜ ਨੂੰ ਲੈ ਕੇ ਸਲਾਹ ਮੰਗੀ ਸੀ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦੀਪੇਂਦਰ ਹੁੱਡਾ (DEPENDER HOODA) ਨੇ 2 ਤੋਂ 3 ਸੀਟਾਂ ਦੇਣ ’ਤੇ ਹਾਮੀ ਭਰੀ ਸੀ। ਪਰ ਉਸ ਤੋਂ ਜ਼ਿਆਦਾ ਸੀਟਾਂ ਦੇਣ ਦੇ ਮੂਡ ਵਿੱਚ ਉਹ ਨਜ਼ਰ ਨਹੀਂ ਆ ਰਹੇ ਸਨ। ਉਧਰ ਰਣਦੀਪ ਸੁਰਜੇਵਾਲਾ (RANDEEP SURJEWALA) ਨੇ ਵੀ ਆਪ ਨਾਲ ਗਠਜੋੜ ਨੂੰ ਕੋਈ ਦਿਲਚਸਪੀ ਨਹੀਂ ਵਿਖਾਈ ਹੈ ਉਨ੍ਹਾਂ ਕਿਹਾ ਕਾਂਗਰਸ ਆਪਣੇ ਦਮ ’ਤੇ ਜਿੱਤ ਹਾਸਲ ਕਰਨ ਵਿੱਚ ਸਮਰਥ ਹੈ।

ਦਰਅਸਲ ਰਾਹੁਲ ਗਾਂਧੀ (RAHUL GANDHI) ਲੋਕਸਭਾ ਚੋਣਾਂ ਤੋਂ ਬਾਅਦ ਇੰਡੀਆ ਗਠਜੋੜ ਨੂੰ ਜੋੜ ਕੇ ਰੱਖਣਾ ਚਾਹੁੰਦੇ ਹਨ ਇਸੇ ਲ਼ਈ ਉਹ ਹਰਿਆਣਾ ਵਿੱਚ ਸਮਾਜਵਾਦੀ ਪਾਰਟੀ, ਆਪ, CPI ਅਤੇ CPI M ਨੂੰ ਇੱਕ ਸੀਟ ਦੇ ਕੇ ਗਠਜੋੜ ਨੂੰ ਮਜ਼ਬੂਤ ਕਰਨ ਦੇ ਸੁਨੇਹੇ ਨਾਲ ਭਵਿੱਖ ਦੀ ਸਿਆਸਤ ਕਰਨਾ ਚਾਹੁੰਦੇ ਹਨ। ਪਰ ਹੁਣ ਖ਼ਬਰ ਆ ਰਹੀ ਹੈ ਅਖਿਲੇਸ਼ ਯਾਦਵ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਗੱਲ ਸੀਟ ਦੀ ਨਹੀਂ ਬਲਕਿ ਜਿੱਤ ਦੀ ਹੈ।

ਇਸ ਤੋਂ ਪਹਿਲਾਂ ਪੰਜਾਬ ਵਿੱਚ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ (PARTAP BAJWA)ਨੇ ਵੀ ਹਾਈਕਮਾਨ ਨੂੰ ਹਰਿਆਣਾ ਵਿੱਚ ਆਪ ਨਾਲ ਗਠਜੋੜ ਨਾ ਕਰਨ ਦੀ ਨਸੀਹਤ ਦਿੰਦੇ ਹੋਏ ਕਿਹਾ ਸੀ ਕਿ ਇਨ੍ਹਾਂ ਤੋਂ ਜਿੰਨਾ ਦੂਰ ਰਿਹਾ ਜਾਵੇਂ ਓਨਾ ਵਧੀਆ ਹੈ। ਉਨ੍ਹਾਂ ਨੇ ਲੋਕ ਸਭਾ ਚੋਣਾਂ ਵਿੱਚ ਪੰਜਾਬ ਦਾ ਉਦਾਹਰਣ ਦਿੰਦੇ ਹੋਏ ਕਿਹਾ ਸੀ ਕਿ ਅਸੀਂ ਸਾਬਿਤ ਕਰਕੇ ਵਿਖਾਇਆ ਹੈ ਕਿ ਕਾਂਗਰਸ ਕਿੰਨੀ ਮਜ਼ਬੂਤ ਹੈ।