Punjab

‘ਮੇਰਾ ਨਾਂ ਲੈ ਕੇ ਅਫ਼ਸਰ ਭ੍ਰਿਸ਼ਟਚਾਰ ਕਰ ਰਹੇ ਹਨ!’ ਮਾਨ ਦੀ ਮੰਤਰੀ ਦਾ ਵੱਡਾ ਬਿਆਨ

ਬਿਉਰੋ ਰਿਪੋਰਟ – ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅਫ਼ਸਰਾਂ ’ਤੇ ਗੰਭੀਰ ਇਲਜ਼ਾਮ ਲਗਾਉਣ ਦੇ ਨਾਲ ਸਖ਼ਤ ਚਿਤਾਵਨੀ ਵੀ ਦਿੱਤੀ ਹੈ। ਆਪਣੇ ਹਲਕੇ ਅਧੀਨ ਪੈਂਦੇ ਪਿੰਡ ਨਯਾਗਾਓਂ ਪਹੁੰਚੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਕੁਝ ਅਫ਼ਸਰ ਮੇਰਾ ਨਾਂ ਲੈ ਕੇ ਭ੍ਰਿਸ਼ਟਾਚਾਰ ਕਰ ਰਹੇ ਹਨ। ਮੰਤਰੀ ਨੇ ਕਿਹਾ ਕਿ ਅਫ਼ਸਰ ਰਿਸ਼ਵਤ ਮੰਗ ਕੇ ਕਹਿੰਦੇ ਹਨ ਪੈਸਾ ਉੱਤੇ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਪੁਰਾਣੀ ਸਰਕਾਰ ਵੇਲੇ ਤੋਂ ਆਦਤ ਵਿਗੜੀ ਹੋਈ ਹੈ।

ਅਨਮੋਲ ਗਗਨ ਮਾਨ ਨੇ ਅਪੀਲ ਕੀਤੀ ਕਿ ਜੇਕਰ ਤੁਹਾਡੇ ਤੋਂ ਕੋਈ ਪੈਸੇ ਮੰਗੇ ਤਾਂ ਫੌਰਨ ਮੈਨੂੰ ਦੱਸੋ। ਮੈਂ ਜਲਦ ਹੀ ਇੱਕ ਹੈਲਪ ਲਾਈਨ ਨੰਬਰ ਜਾਰੀ ਕਰ ਦੇਣਾ ਹੈ ਮੇਰੇ ਘਰ ਦੇ ਦਰਵਾਜ਼ੇ ਲੋਕਾਂ ਲਈ ਖੁੱਲ੍ਹੇ ਰਹਿੰਦੇ ਹਨ। ਉਨ੍ਹਾਂ ਨੇ ਲੋਕਲ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਭ੍ਰਿਸ਼ਟ ਅਫ਼ਸਰਾਂ ਦੇ ਖਿਲਾਫ ਸਬੂਤ ਪੇਸ਼ ਕਰਨ। ਜੇਕਰ ਫਿਰ ਵੀ ਮੈਂ ਕਾਰਵਾਈ ਨਾ ਕਰਾਂ ਤਾਂ ਮੇਰੀ ਗ਼ਲਤੀ ਹੋਵੇਗੀ।

ਮੰਤਰੀ ਨੇ ਇਲਜ਼ਾਮ ਲਗਾਇਆ ਕਿ ਕਲਰਕ, EO ਅਤੇ ਤਹਿਸੀਲਦਾਰ ਅਜਿਹੇ ਕੰਮਾਂ ਵਿੱਚ ਸ਼ਾਮਲ ਹਨ। ਕਈ ਲੋਕਾਂ ਨੇ ਮੈਨੂੰ ਸ਼ਿਕਾਇਤ ਕੀਤੀ ਹੈ ਮੈਂ ਅਜਿਹੇ ਅਫ਼ਸਰਾਂ ਨੂੰ ਲਤਾੜ ਵੀ ਲਗਾਈ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜ਼ੀਰੋ ਟਾਲਰੈਂਸ ਹੈ। ਉਨ੍ਹਾਂ ਅਜਿਹੇ ਭ੍ਰਿਸ਼ਟ ਅਫ਼ਸਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੁਧਰ ਜਾਓ ਨਹੀਂ ਤਾਂ ਅੰਜਾਮ ਬੁਰਾ ਹੋਵੇਗਾ।

ਅਨਮੋਲ ਗਗਨ ਮਾਨ ਨੇ ਕਿਹਾ ਗੈਰ ਅਧਿਕਾਰਿਕ ਕਲੋਨੀਆਂ ਨੂੰ ਲੈ ਕੇ ਜਿਹੜਾ NO NOC ਵਾਲਾ ਕਾਨੂੰਨ ਬਣਿਆ ਹੈ ਉਸ ਨਾਲ ਮੇਰੇ ਹਲਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਮੈਂ ਲੋਕਾਂ ਨੂੰ ਅਪੀਲ ਕਰਦੀ ਹਾਂ ਜੇਕਰ NOC ਲਈ ਤੁਹਾਡੇ ਕੋਲੋ ਕੋਈ ਪੈਸੇ ਮੰਗੇ ਤਾਂ ਬਿਲਕੁਲੀ ਵੀ ਨਾ ਦਿੱਤੇ ਜਾਣ।