India Sports

ਪੈਰਾਲੰਪਿਕ ’ਚ ਭਾਰਤ ਨੇ ਜਿੱਤਿਆ ਰਿਕਾਰਡ 6ਵਾਂ ਗੋਲਡ! ਪ੍ਰਵੀਨ ਕੁਮਾਰ ਨੇ ਲਾਈ 2.08m ਦੀ ਉੱਚੀ ਛਾਲ, ਬਣਾਇਆ ਨਵਾ ਏਸ਼ਿਆਈ ਰਿਕਾਰਡ

ਬਿਉਰੋ ਰਿਪੋਰਟ: ਭਾਰਤ ਨੇ ਪੈਰਿਸ ਪੈਰਾਲੰਪਿਕ (Paris Paralympics 2024) ਵਿੱਚ ਰਿਕਾਰਡ 6ਵਾਂ ਗੋਲਡ ਜਿੱਤ ਲਿਆ ਹੈ। ਪ੍ਰਵੀਨ ਕੁਮਾਰ ਨੇ ਸ਼ੁੱਕਰਵਾਰ ਨੂੰ ਪੁਰਸ਼ਾਂ ਦੀ ਉੱਚੀ ਛਾਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ। ਉਸਨੇ 2.08 ਮੀਟਰ ਦੀ ਸ਼ਾਨਦਾਰ ਛਾਲ ਮਾਰ ਕੇ ਪੈਰਾਲੰਪਿਕ ਇਤਿਹਾਸ ਵਿੱਚ ਆਪਣਾ ਦੂਜਾ ਅਤੇ ਭਾਰਤ ਦਾ 11ਵਾਂ ਤਮਗਾ ਜਿੱਤਿਆ।

ਪ੍ਰਵੀਨ ਕੁਮਾਰ ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਰਹਿਣ ਵਾਲੇ 21 ਸਾਲਾ ਅਥਲੀਟ ਮਰਿਯੱਪਨ ਥੰਗਾਵੇਲੂ (Mariyappan Thangavelu) ਤੋਂ ਬਾਅਦ ਪੈਰਾਲੰਪਿਕ ਵਿੱਚ ਉੱਚੀ ਛਾਲ ਮੁਕਾਬਲਿਆਂ ਵਿੱਚ ਸੋਨ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਬਣ ਗਿਆ ਹੈ। ਅਮਰੀਕਾ ਦੇ ਡੇਰੇਕ ਲੋਕੀਡੈਂਟ (Derek Loccident) ਨੇ 2.06 ਮੀਟਰ ਦੀ ਛਾਲ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ ਜਦੋਂਕਿ ਉਜ਼ਬੇਕਿਸਤਾਨ ਦੇ ਤੇਮੁਰਬੇਕ ਗਿਆਜ਼ੋਵ (Temurbek Giyazov) ਨੇ 2.03 ਮੀਟਰ ਛਾਲ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ।

ਪ੍ਰਵੀਨ ਕੁਮਾਰ ਨੇ 2022 ਦੀਆਂ ਟੋਕੀਓ ਪੈਰਾ ਖੇਡਾਂ ਵਿੱਚ ਪੰਜ ਗੋਲਡ ਦੀ ਸਫਲਤਾ ਨੂੰ ਪਛਾੜਦਿਆਂ ਪੈਰਾਲੰਪਿਕ ਦੇ ਇਤਿਹਾਸ ਵਿੱਚ ਰਿਕਾਰਡ ਤੋੜ ਛੇਵੇਂ ਸੋਨ ਤਗਮੇ ਤੱਕ ਭਾਰਤ ਦੀ ਅਗਵਾਈ ਕੀਤੀ। ਟੋਕੀਓ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਪ੍ਰਵੀਨ ਨੇ ਪੈਰਿਸ ਖੇਡਾਂ ਵਿੱਚ ਭਾਰਤ ਦੀ ਰਿਕਾਰਡ ਤਗ਼ਮੇ ਦੀ ਗਿਣਤੀ 26 ਤੱਕ ਵਧਾਉਣ ਵਿੱਚ ਵੀ ਮਦਦ ਕੀਤੀ ਹੈ।