India

ਹਰਿਆਣਾ ਭਾਜਪਾ ‘ਚ ਬਗਾਵਤ ਸ਼ੁਰੂ! ਸੰਸਦ ਮੈਂਬਰ ਦੀ ਮਾਂ ਨੇ ਆਜ਼ਾਦ ਲੜਨ ਦਾ ਕੀਤਾ ਐਲਾਨ

ਬਿਊਰੋ ਰਿਪੋਰਟ – ਹਰਿਆਣਾ (Haryana) ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਹਰ ਪਾਰਟੀ ਨੂੰ ਬਗਾਵਤ ਦਾ ਡਰ ਸਤਾ ਰਿਹਾ ਹੈ। ਹਰ ਪਾਰਟੀ ਵਿੱਚ ਇਕ ਅਨਾਰ ਸੌ ਬਿਮਾਰ ਵਾਲੀ ਹਾਲਤ ਹੈ। ਬੀਤੇ ਦਿਨ ਭਾਜਪਾ (BJP)ਨੇ 67 ਉਮੀਦਵਾਰਾਂ ਦਾ ਐਲਾਨ ਤਾਂ ਕਰ ਦਿੱਤਾ ਪਰ ਹੁਣ ਬਗਾਵਤ ਸ਼ੁਰੂ ਹੋ ਗਈ ਹੈ। ਪਾਰਟੀ ਦੇ ਸੰਸਦ ਮੈਂਬਰ ਦੀ ਮਾਂ ਵੱਲੋਂ ਖੁੱਲ੍ਹ ਕੇ ਬਗਾਵਤ ਕਰ ਦਿੱਤੀ ਹੈ। ਸਾਂਸਦ ਨਵੀਨ ਜਿੰਦਲ (Naveen Jindal) ਦੀ ਮਾਂ ਸਾਵਿਤਰੀ ਜਿੰਦਲ ਨੇ ਹਿਸਾਰ ਤੋਂ ਟਿਕਟ ਨਾ ਮਿਲਣ ਕਾਰਨ ਬਗਾਵਤ ਦਾ ਬਿਗੁਲ ਵਜਾ ਦਿੱਤਾ ਹੈ। ਉਨ੍ਹਾਂ ਨੇ ਟਿਕਟ ਨਾਂ ਮਿਲਣ ਕਾਰਨ ਹਿਸਾਰ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। 

ਭਾਜਪਾ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਜਦੋਂ ਸਾਵਿਤਰੀ ਦਾ ਨਾਮ ਨਹੀਂ ਆਇਆ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਸਾਵਿਤਰੀ ਜਿੰਦਲ ਦੇ ਘਰ ਪਹੁੰਚ ਕੇ ਆਜ਼ਾਦ ਚੋਣ ਲੜਨ ਬਾਰੇ ਕਹਿਣਾ ਸ਼ੁਰੂ ਕਰ ਦਿੱਤਾ। ਸਾਵਿਤਰੀ ਜਿੰਦਲ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਭਾਜਪਾ ਦੀ ਮੁੱਢਲੀ ਮੈਂਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਚੋਣ ਨਾਂ ਲੜਨ ਦੀ ਜਾਣਕਾਰੀ ਦੇਣ ਲਈ ਇੱਥੇ ਆਈ ਸੀ ਪਰ ਲੋਕਾਂ ਦੇ ਪਿਆਰ ਨੂੰ ਉਨ੍ਹਾਂ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਉਨ੍ਹਾਂ ਦੀ ਥਾਂ ‘ਤੇ ਪਾਰਟੀ ਨੇ ਕਮਲ ਗੁਪਤਾ ਨੂੰ ਟਿਕਟ ਦਿੱਤੀ ਹੈ। 

ਇਹ ਵੀ ਪੜ੍ਹੋ –   ਹੁਸ਼ਿਆਰਪੁਰ ‘ਚ ਅਧਿਆਪਕਾਂ ਨੂੰ CM ਮਾਨ ਦਾ ਤੋਹਫਾ, 55 ਨੂੰ ਸਨਮਾਨਿਤ ਕੀਤਾ