Punjab

ਬਠਿੰਡਾ ‘ਚ ਵਾਪਰਿਆ ਭਿਆਨਕ ਹਾਦਸਾ! 1 ਸਕੂਲੀ ਬੱਚੇ ਦੀ ਹਾਲਤ ਬਣੀ ਨਾਜ਼ੁਕ

ਬਿਉਰੋ ਰਿਪੋਰਟ – ਬਠਿੰਡਾ (BATHINDA) ਵਿੱਚ ਭਿਆਨਕ ਹਾਦਸਾ ਹੋਇਆ ਹੈ। ਇੱਕ ਕਾਰ ਨੇ ਆਟੋ (CAR-SCHOOL AUTO ACCIDENT) ਵਿੱਚ ਸਕੂਲ ਜਾ ਰਹੇ 11 ਬੱਚਿਆਂ ਨੂੰ ਜ਼ਬਰਦਸਤ ਟੱਕਰ ਮਾਰੀ ਹੈ। ਜਿਸ ਵਿੱਚ 1 ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। 4 ਨੂੰ ਵੀ ਗੰਭੀਰ ਸੱਟਾਂ ਲੱਗਿਆ ਹਨ ਜਿੰਨਾਂ ਦਾ ਇਲਾਜ ਬਠਿੰਡਾ ਦੇ ਸਿਵਲ ਹਸਪਤਾਲ (BATHINDA CIVIL HOSPITAL) ਵਿੱਚ ਚੱਲ ਰਿਹਾ ਹੈ। 6 ਬੱਚਿਆਂ ਨੂੰ ਸ਼ੁਰੂਆਤੀ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਬੱਚੇ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਸੀ, ਇਹ ਹਾਦਸਾ ਬਠਿੰਡਾ ਦੀ 100 ਫੁੱਟੀ ਰੋਡ ‘ਤੇ ਵਾਪਰਿਆ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਕਾਰ ਦੇ ਡਰਾਈਵਰ ਦੀ ਗਲਤੀ ਦੱਸੀ ਹੈ।

ਹਾਦਸੇ ਵਾਲੀ ਥਾਂ ‘ਤੇ ਸਕੂਲ ਸਟਾਫ ਅਤੇ ਪੁਲਿਸ ਵੀ ਪਹੁੰਚ ਗਈ ਹੈ। ਲੋਕਾਂ ਦੇ ਬਿਆਨ ਸਾਹਮਣੇ ਆਏ ਹਨ। ਉਨ੍ਹਾਂ ਨੇ ਦੱਸਿਆ ਕਿ ਫਾਚੂਨਰ ਗੱਡੀ ਦੀ ਰਫਤਾਰ ਕਾਫੀ ਤੇਜ਼ ਸੀ ਅਤੇ ਉਸੇ ਨੇ ਆਟੋ ਵਿੱਚ ਜਾਕੇ ਟਕੱਰ ਮਾਰੀ, ਭੀੜ ਵਾਲਾ ਇਲਾਕਾ ਹੋਣ ਦੇ ਬਾਵਜੂਦ ਗੱਡੀ ਦੇ ਡਰਾਈਵਰ ਦੀ ਰਫਤਾਰ ਕਾਫੀ ਤੇਜ਼ ਸੀ। ਫਾਰਚੂਰ ਗੱਡੀ ਇੱਕ ਪਾਸੇ ਤੋਂ ਡੈਮੇਜ ਹੋ ਗਈ ਹੈ, ਆਟੋ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।

ਆਟੋ ਵਿੱਚ ਸਵਾਰ ਬੱਚੇ ਦੂਜੀ ਅਤੇ ਤੀਜੀ ਕਲਾਸ ਦੇ ਦੱਸੇ ਜਾ ਰਹੇ ਹਨ। ਇਸ ਦੌਰਾਨ ਮਾਪਿਆਂ ਅਤੇ ਅਧਿਆਪਕਾਂ ਦੀ ਲਾਪਰਵਾਹੀ ਹੀ ਵੀ ਸਾਹਮਣੇ ਆਈ ਹੈ ਆਖਿਰ ਛੋਟੇ ਆਟੋ ਵਿੱਚ 11 ਬੱਚਿਆਂ ਨੂੰ ਕਿਉਂ ਬਿਠਾਇਆ ਗਿਆ। ਆਟੋ ਓਵਰ ਲੋਡ ਸੀ ਅਤੇ ਉਹ ਕਿਸੇ ਵੀ ਸਮੇਂ ਹਾਦਸੇ ਦਾ ਸ਼ਿਕਾਰ ਹੋ ਸਕਦਾ ਸੀ।

 

 

ਇਹ ਵੀ ਪੜ੍ਹੋ –   ਅੱਤਵਾਦੀਆਂ ਕਾਰਨ ਮਾਰੇ ਗਏ ਜਾਂ ਅਪਾਹਜ਼ ਹੋਏ ਲੋਕਾਂ ਦੇ ਬੱਚਿਆਂ ਅਤੇ ਜੀਵਨ ਸਾਥੀਆਂ ਲਈ ਸਰਕਾਰ ਨੇ ਲਿਆ ਵੱਡਾ ਫੈਸਲਾ