Punjab

ਪੰਜਾਬ ਯੂਨੀਵਰਸਿਟੀ ਤੇ ਕਾਲਜਾਂ ‘ਚ ਵੋਟਾਂ ਦਾ ਸਮਾਂ ਹੋਇਆ ਮੁਕੰਮਲ!

ਬਿਊਰੋ ਰਿਪੋਰਟ – ਪੰਜਾਬ ਯੂਨੀਵਰਸਿਟੀ (Punjab University) ਸਮੇਤ ਸ਼ਹਿਰ ਦੇ 10 ਹੋਰ ਕਾਲਜਾਂ ਵਿੱਚ ਵਿਦਿਆਰਥੀ ਚੋਣਾਂ ਹੋ ਚੁੱਕੀਆਂ ਹਨ। ਵੋਟਾਂ ਦਾ ਸਮਾਂ ਖਤਮ ਹੋ ਗਿਆ ਹੈ ਅਤੇ ਹੁਣ ਲੋਕਾਂ ਦੀ ਗਿਣਤੀ ਹੋਵੇਗੀ। ਇਨ੍ਹਾਂ ਚੋਣਾਂ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਅਤੇ ਸਵੇਰੇ ਕੁਝ ਬਾਹਰੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਦੱਸ ਦੇਈਏ ਕਿ 139 ਉਮੀਦਵਾਰਾਂ ਵੱਲੋਂ ਚੋਣ ਲੜੀ ਜਾ ਰਹੀ ਸੀ ਅਤੇ ਕੁੱਲ 56 ਹਜ਼ਾਰ ਵੋਟਰਾਂ ਨੇ ਆਪਣੀ ਵੋਟ ਪਾਈ ਹੈ।

ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਵੀ ਆਪਣੇ ਹੱਕ ਦਾ ਇਸਤਮਾਲ ਕੀਤਾ ਗਿਆ ਹੈ ਕਿਉਂਕਿ ਉਹ ਇਸ ਸਮੇਂ ਯੂਨੀਵਰਸਿਟੀ ਦੇ ਵਿਦਿਆਰਥੀ ਹਨ ਅਤੇ ਪੀਐਚਡੀ ਕਰ ਰਹੇ ਹਨ। ਪੁਲਿਸ ਨੇ ਸਖਤ ਪ੍ਰਬੰਧਾਂ ਕਾਰਨ ਕੋਈ ਵੀ ਘਟਨਾ ਨਹੀਂ ਵਾਪਰੀ ਹੈ ਅਤੇ ਵਿਦਿਆਰਥੀ ਸਿਰਫ਼ ਆਪਣੇ ਪਛਾਣ ਪੱਤਰ ਨਾਲ ਹੀ ਯੂਨੀਵਰਸਿਟੀ ਵਿੱਚ ਦਾਖ਼ਲ ਹੋਏ ਹਨ ਬਾਹਰੀ ਲੋਕਾਂ ਨੂੰ ਯੂਨੀਵਰਸਿਟੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ।

ਇਹ ਵੀ ਪੜ੍ਹੋ –   ਪ੍ਰਸ਼ਾਸਨ ਕਿਸਾਨ ਆਗੂਆਂ ਖਿਲਾਫ਼ ਗ੍ਰਿਫਤਾਰੀ ਵਾਰੰਟ ਰੱਦ ਕਰਨ ਨੂੰ ਹੋਇਆ ਮਜ਼ਬੂਰ ! ‘ਅਸੀਂ ਨਸ਼ੇ ਖਿਲਾਫ਼ ਬੋਲ ਦੇ ਹਾਂ ਇਸੇ ਲਈ ਟਾਰਗੇਟ’