India

ਦਲਬਦਲੂਆਂ ਨੂੰ ਸਬਕ ਸਿਖਾਉਣ ਲਈ ਬਣਿਆ ਸਖਤ ਕਾਨੂੰਨ ! ਹੁਣ ਧੇਲਾ ਨਹੀਂ ਮਿਲੇਗਾ

ਬਿਉਰੋ ਰਿਪੋਰਟ – ਇਸੇ ਸਾਲ ਦੇ ਸ਼ੁਰੂਆਤ ਵਿੱਚ ਦਲ ਬਦਲੂਆਂ ਦੀ ਵਜ੍ਹਾ ਕਰਕੇ ਹਿਮਾਚਲ ਦੀ ਸੁਖਵਿੰਦਰ ਸੁੱਖੂ ਸਰਕਾਰ (Himachal chief Minster sukhwinder singh Sukhu) ਦੇ ਡਿੱਗਣ ਦੀ ਨੌਬਤ ਆਈ ਗਈ ਸੀ । ਜ਼ਿਮਨੀ ਚੋਣਾਂ ਜਿੱਤ ਕੇ ਮੁੜ ਤੋਂ ਬਹੁਮਤ ਹਾਸਲ ਕਰਨ ਦੇ ਬਾਅਦ ਹੁਣ ਸੁੱਖੂ ਸਰਕਾਰ ਨੇ ਦਲ ਬਦਲੂਆਂ ਨੂੰ ਸਬਕ ਸਿਖਾਉਣ ਦੇ ਲਈ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਮੈਂਬਰਾਂ ਦੇ ਭੱਤੇ ਅਤੇ ਪੈਨਸ਼ਨ ਸੋਧ ਬਿੱਲ 2024′ ਕੀਤਾ ਹੈ । ਇਸ ਬਿੱਲ ਦੇ ਮੁਤਾਬਿਕ ਅਯੋਗ ਵਿਧਾਇਕਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ । ਰਾਜਪਾਲ ਨੂੰ ਇਹ ਬਿੱਲ ਮਨਜ਼ੂਰੀ ਦੇ ਲਈ ਭੇਜ ਦਿੱਤਾ ਗਿਆ ਹੈ ।

ਇਸੇ ਸਾਲ ਕਾਂਗਰਸ ਦੇ ਬਾਗੀ ਵਿਧਾਇਕਾਂ ਨੇ ਬੀਜੇਪੀ ਨਾਲ ਮਿਲਕੇ ਆਪਣੀ ਹੀ ਸੁੱਖੂ ਸਰਕਾਰ ਨੂੰ ਡਿਗਾਉਣ ਦੀ ਕੋਸ਼ਿਸ਼ ਕੀਤੀ ਸੀ । ਪਰ ਸਪੀਕਰ ਵੱਲੋਂ ਅਯੋਗ ਕਰਾਰ ਦੇਣ ਦੇ ਬਾਅਦ ਉਨ੍ਹਾਂ ਦੀ ਮੈਂਬਰਸ਼ਿੱਪ ਚੱਲੀ ਗਈ ਸੀ ਅਤੇ ਜ਼ਿਆਦਾਤਰ ਵਿਧਾਇਕ ਜ਼ਿਮਨੀ ਚੋਣ ਵਿੱਚ ਹਾਰ ਗਏ ਸਨ ।

ਹਿਮਾਚਲ ਦੇ ਮੁੱਖ ਮੰਤਰੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਭਵਿੱਖ ਵਿੱਚ ਦਲਬਦਲੂ ਰੋਕਣ ਅਤੇ ਸਾਫ ਸੁਥਰੀ ਸਿਆਸਤ ਦੇ ਲਈ ਅਜਿਹਾ ਕਰਨਾ ਜ਼ਰੂਰੀ ਸੀ । ਇਸ ਸੋਧ ਵਿੱਚ ਕੋਈ ਬਦਲੇ ਦੀ ਭਾਵਨਾ ਨਹੀਂ ਹੈ । ਉਨ੍ਹਾਂ ਕਿਹਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਵੀ ਦਲ-ਬਦਲੂ ਸਿਆਸਤ ਨੂੰ ਰੋਕਣ ਦੇ ਲਈ ਕਾਨੂੰਨ ਲੈਕੇ ਆਏ ਸੀ ਅਸੀਂ ਉਸ ਨੂੰ ਅੱਗੇ ਵਧਾ ਰਹੇ ਹਾਂ,ਸਿਆਸਤ ਸਾਫ ਸੁਥਰੀ ਹੋਣੀ ਚਾਹੀਦੀ ਹੈ ।

BJP ਵਿਧਾਇਕ ਰਣਧੀਰ ਸ਼ਰਮਾ ਨੇ ਕਿਹਾ ਇਸ ਸੋਧ ਦਾ ਕੋਈ ਮਤਲਬ ਨਹੀਂ ਹੈ । ਬਦਲੇ ਦੀ ਭਾਵਨਾ ਨਾਲ ਕਾਨੂੰਨ ਲਿਆਇਆ ਗਿਆ ਹੈ। ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਨਾਲ ਵਿਧਾਇਕ ਕਿਉਂ ਨਰਾਜ਼ ਸੀ ? ਉਸ ‘ਤੇ ਸੁੱਖੂ ਨੂੰ ਸੋਚ ਵਿਚਾਰਨਾ ਚਾਹੀਦਾ ਹੈ । ਜੇਕਰ ਹੁਣ ਵੀ ਅਜਿਹੀ ਭਾਵਨਾ ਨਾਲ ਕੰਮ ਕਰਦਾ ਹੈ ਤਾਂ ਉਹ ਠੀਕ ਨਹੀਂ ਹੈ । ਸਰਕਾਰ ਬਿੱਲ ਨੂੰ ਵਾਪਸ ਲਏ ।