India Punjab

NHAI ਲਈ ਜ਼ਮੀਨ ਐਕਵਾਇਰ ਕਰਨਾ ਮਾਨ ਸਰਕਾਰ ਲਈ ਬਣਿਆ ਗਲੇ ਦੀ ਹੱਡੀ! ਪ੍ਰਸ਼ਾਸ਼ਨ ’ਤੇ ਕਿਸਾਨਾਂ ’ਚ ਮੁੜ ਟਕਰਾਅ

ਬਿਉਰੋ ਰਿਪੋਰਟ – ਨੈਸ਼ਨਲ ਹਾਈਵੇਅ ਪ੍ਰੋਜੈਕਟ (NHAI) ਦੇ ਲਈ ਜ਼ਮੀਨ ਐਕਵਾਇਰ (land acquisition) ਕਰਨਾ ਪੰਜਾਬ ਸਰਕਾਰ ਲਈ ਵੱਡੀ ਸਿਰਦਰਦੀ ਬਣ ਦਾ ਜਾ ਰਿਹਾ ਹੈ। ਮਲੇਰਕੋਟਲਾ ਅਤੇ ਤਰਨਤਾਰਨ ਤੋਂ ਬਾਅਦ ਅੰਮ੍ਰਿਤਸਰ ਵਿੱਚ ਮੰਗਵਾਰ 3 ਸਤੰਬਰ 2024 ਨੂੰ ਮੁੜ ਤੋਂ ਕਿਸਾਨਾਂ ਅਤੇ ਜ਼ਮੀਨ ਐਕਵਾਇਰ ਕਰਨ ਦੇ ਲਈ ਆਈ ਪ੍ਰਸ਼ਾਸਨ ਦੀ ਟੀਮਾਂ ਦੇ ਵਿਚਾਲੇ ਟਕਰਾਅ ਦੇ ਹਾਲਾਤ ਪੈਦਾ ਹੋ ਗਏ। ਵਿਰੋਧ ਦੇ ਬਾਅਦ ਟੀਮਾਂ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ।

ਦਰਅਸਲ ਅੰਮ੍ਰਿਤਸਰ ਦੇ ਪਿੰਡ ਕੋਟਲੀ ਵਿੱਚ ਕਟੜਾ-ਅੰਮ੍ਰਿਤਸਰ-ਨਵੀਂ ਦਿੱਲੀ ਨੈਸ਼ਨਲ ਹਾਈਵੇਅ (NATIONAL HIGHWAY) ਦੇ ਲਈ ਜ਼ਮੀਨ ਐਕਵਾਇਰ ਕੀਤੀ ਜਾਣੀ ਸੀ। ਜਿਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਪਿੰਡ ਕੋਟਲੀ ਪਹੁੰਚ ਗਈਆਂ।

ਇਸ ਦੀ ਭਿਣਕ ਮਿਲਦਿਆਂ ਹੀ ਕਿਸਾਨ ਉੱਥੇ ਪਹੁੰਚ ਗਏ ਅਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਇਲਜ਼ਾਮ ਲਗਾਇਆ ਕਿ ਜ਼ਮੀਨ ਦੇ ਲਈ ਦਿੱਤੇ ਜਾ ਰਹੇ ਮੁਆਵਜ਼ੇ ਵਿੱਚ ਕਮੀਆਂ ਹਨ। ਜਦੋਂ ਤੱਕ ਇਹ ਕਮੀਆਂ ਦੂਰ ਨਹੀਂ ਹੋ ਜਾਂਦੀਆਂ, ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੂੰ ਜ਼ਮੀਨ ਨਹੀਂ ਦੇਣਗੇ।

ਸ਼ਿਕਾਇਤਾਂ ਦੇ ਬਾਅਦ ਨਹੀਂ ਹੋਇਆ ਨਿਪਟਾਰਾ

ਕਿਸਾਨਾਂ ਦਾ ਇਲਜ਼ਾਮ ਹੈ ਕਿ ਕੁਝ ਥਾਵਾਂ ’ਤੇ ਜ਼ਮੀਨ ਦਾ ਬਟਵਾਰਾ ਕਈ ਸਾਲ ਪਹਿਲਾਂ ਹੋ ਚੁੱਕਿਆ ਸੀ। ਪਰ ਉਨ੍ਹਾਂ ਨੂੰ ਮੁਆਵਜ਼ਾ ਦੇ ਦਿੱਤਾ ਗਿਆ ਹੈ ਜਿਸ ਦਾ ਮਾਲਿਕਾਨਾ ਹੱਕ ਨਹੀਂ ਸੀ। ਕਾਸ਼ਤਕਾਰਾਂ ਦੇ ਪੈਸੇ ਕਿਸੇ ਹੋਰ ਨੂੰ ਦਿੱਤੇ ਗਏ। ਜ਼ਿਲ੍ਹਾਂ ਪ੍ਰਸ਼ਾਸਨ ਦੇ ਕੋਲ ਪਹਿਲਾਂ ਵੀ ਇਹ ਮੁੱਦੇ ਚੁੱਕੇ ਗਏ ਹਨ। ਪਰ ਹੱਲ ਨਹੀਂ ਹੋਇਆ, ਕਿਸਾਨਾਂ ਨੇ ਕਿਹਾ ਅਸੀਂ ਉੱਦੋਂ ਤੱਕ ਜ਼ਮੀਨ ਨਹੀਂ ਸੌਂਪਾਂਗੇ ਜਦੋਂ ਤੱਕ ਕਿਸਾਨਾਂ ਦੀ ਪਰੇਸ਼ਾਨੀਆਂ ਦਾ ਹੱਲ ਨਹੀਂ ਨਿਕਲਦਾ।

ਪ੍ਰਦਰਸ਼ਨ ਦੇ ਬਾਅਦ ਵਿਗੜਿਆ ਮਾਹੌਲ

ਜ਼ਿਲ੍ਹਾ ਪ੍ਰਸ਼ਾਸਨ ਜ਼ਮੀਨ ’ਤੇ ਕਬਜ਼ਾ ਛਡਾਉਣ ਦੇ ਲਈ ਮਸ਼ੀਨਾਂ ਲੈ ਕੇ ਉੱਥੇ ਗਿਆ। ਪਰ ਕਿਸਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ, ਟਕਰਾਅ ਦੀ ਸਥਿਤੀ ਨੂੰ ਸ਼ਾਂਤ ਕਰਦੇ ਹੋਏ ਮੌਜੂਦਾ ਅਧਿਕਾਰੀਆਂ ਨੇ ਪਹਿਲਾਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਅਖ਼ੀਰ ਤੱਕ ਕੋਈ ਗੱਲ ਨਹੀਂ ਬਣੀ ਤਾਂ ਉਹ ਵਾਪਸ ਪਰਤ ਗਏ।