India

ਸ਼ੁਭਾਸ ਚੰਦਰਾ ਨੇ ਸੇਬੀ ਦੀ ਚੇਅਰਪਰਸਨ ‘ਤੇ ਲਗਾਇਆ ਵੱਡਾ ਇਲਜ਼ਾਮ! ਜ਼ੀ ਮੀਡੀਆ ਤੇ ਸੋਨੀ ਦਾ ਰਲੇਵਾਂ ਨਾ ਹੋਣ ਦਾ ਦੱਸਿਆ ਕਾਰਨ

ਬਿਊਰੀ ਰਿਪੋਰਟ –  ਜ਼ੀ ਮੀਡੀਆ (ZEE MEDIA) ਦੇ ਮਾਲਕ ਸੁਭਾਸ਼ ਚੰਦਰਾ ਨੇ ਸੇਬੀ(SEBI) ਦੀ ਸੰਸਥਾਪਕ ਮਾਧਵੀ ਪੁਰੀ ਬੁੱਚ ਉੱਤੇ ਪੱਖਪਾਤ, ਭ੍ਰਿਸ਼ਟਾਚਾਰ ਕਰਨ ਦੇ ਨਾਲ-ਨਾਲ ਗਲਤ ਤਰੀਕੇ ਨਾਲ ਵਿਵਹਾਰ ਕਰਨ ਦੇ ਅਰੋਪ ਲਗਾਏ ਹਨ। ਚੰਦਰਾ ਨੇ ਸੇਬੀ ਦੀ ਮੁੱਖੀ ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਵਿੱਚ ਲਿਪਤ ਹੈ, ਜਿਸ ਕਰਕੇ ਉਨ੍ਹਾਂ ਦੀ ਜਾਇਦਾਦ ਵਿੱਚ ਭਾਰੀ ਵਾਧਾ ਹੋਇਆ ਹੈ। ਉਨ੍ਹਾਂ ਦੇ ਸੇਬੀ ਦੀ ਚੇਅਰਪਰਸਨ ਬਣਨ ਤੋਂ ਪਹਿਲਾਂ ਆਮਦਨ 1 ਕਰੋੜ ਸਾਲਾਨ ਸੀ ਪਰ ਹੁਣ ਉਨ੍ਹਾਂ ਦੀ ਆਮਦਨ 40 ਤੋਂ 50 ਕਰੋੜ ਪ੍ਰਤੀ ਸਾਲ ਹੋ ਗਈ ਹੈ।

ਸੁਭਾਸ਼ ਚੰਦਰਾ ਨੇ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਉਨ੍ਹਾਂ ਕਿਹਾ ਕਿ ਸੇਬੀ ਦੀ ਚੇਅਰਪਰਸਨ ਅਤੇ ਉਸ ਦਾ ਪਤੀ ਕੰਪਨੀਆਂ ਅਤੇ ਭ੍ਰਿਸ਼ਟ ਸੰਚਾਲਕਾਂ ਅਤੇ ਸਟਾਕ ਮਾਰਕੀਟ ਦੇ ਫੰਡ ਮੈਨੇਜਰਾਂ ਤੋਂ ਪੈਸਾ ਵਸੂਲਦੇ ਹਨ। ਇਸ ਤੋਂ ਬਾਅਦ ਸੇਬੀ ਅਧਿਕਾਰੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਸਾਰੇ ਅਰੋਪਾਂ ਨੂੰ ਰੱਦ ਕਰਦਿਆਂ ਕਿਹਾ ਕਿ ‘ਇਹ ਮੌਕਾਪ੍ਰਸਤ ਟਿੱਪਣੀਆਂ ਹਨ ਅਤੇ ਪੂਰੀ ਤਰ੍ਹਾਂ ਬੇਬੁਨਿਆਦ ਹਨ।’

ਸੁਭਾਸ਼ ਚੰਦਰਾ ਇੱਥੇ ਹੀ ਨਹੀਂ ਰੁਕੇ। ਚੰਦਰਾ ਨੇ ਮਾਧਵੀ ਪੁਰੀ ਬੁੱਚ ‘ਤੇ ਵੱਡਾ ਇਲਜ਼ਾਮ ਲਗਾਇਆ ਕਿ ਇਨ੍ਹਾਂ ਦਾ ਵਜਾ ਕਰਕੇ ਹੀ ਜ਼ੀ ਐਂਟਰਟੇਨਮੈਂਟ ਅਤੇ ਸੋਨੀ ਦੇ ਵਿਲੀਨ ਸੌਦੇ ਦੀ ਡੀਲ ਟੁੱਟੀ ਹੈ। ਚੰਦਰਾ ਨੇ ਕਿਹਾ ਕਿ ਸੇਬੀ ਦੀ ਕਾਰਵਾਈ ਕਾਰਨ ਹੀ ਜ਼ੀ ਅਤੇ ਜਾਪਾਨ ਦੀ ਸੋਨੀ ਦੀ ਭਾਰਤੀ ਇਕਾਈ ਵਿਚਕਾਰ 10 ਬਿਲੀਅਨ ਡਾਲਰ ਦਾ ਰਲੇਵਾਂ ਰੱਦ ਹੋ ਗਿਆ। ਉਨ੍ਹਾਂ ਕਿਹਾ ਕਿ ਜ਼ੀ ਅਤੇ ਸੋਨੀ ਦਾ ਰਲੇਵਾਂ ਵਧੀਆ ਢੰਗ ਨਾਲ ਅੱਗੇ ਵਧ ਰਿਹਾ ਸੀ ਅਤੇ ਇਸ ਨੂੰ ਸਟਾਕ ਐਕਸਚੇਂਜ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਪਰ ਸੇਬੀ ਵੱਲੋਂ ਸੋਨੀ ਨੂੰ ਧਮਕਾਉਣ ਤੋਂ ਬਾਅਦ ਸੋਨੀ ਵੱਲੋਂ ਇਸ ਰਲੇਵੇਂ ਨੂੰ ਰੱਦ ਕਰ ਦਿੱਤਾ ਗਿਆ, ਜਿਸ ਨਾਲ ਛੋਟੇ ਸ਼ੇਅਰਹੋਲਡਰਾਂ ਦਾ ਕਾਫੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ –   ਹੰਸ ਰਾਜ ਹੰਸ ਨੂੰ ਤੰਗ ਕਰਨ ਵਾਲੇ ਕਿਸਾਨਾਂ ਦੀ ਵਧੀ ਮੁਸੀਬਤ! SDM ਨੇ ਦਿੱਤਾ ਵੱਡਾ ਹੁਕਮ