Punjab

16ਵੀਂ ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨ ਦਾ ਮਾਨਸੂਨ ਸੈਸ਼ਨ ਅੱਜ ਤੋਂ, ਕਾਨੂੰਨ ਵਿਵਸਥਾ ਸਮੇਤ ਕਈ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਦੀਆਂ ਤਿਆਰੀਆਂ

ਚੰਡੀਗੜ੍ਹ : 16ਵੀਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ 2 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਤਿੰਨ ਦਿਨ ਚਲੇਗਾ। ਪਹਿਲੇ ਦਿਨ ਬਾਅਦ ਦੁਪਹਿਰ ਸਦਨ ਵਿਚ ਕਾਰਵਾਈ ਸ਼ੁਰੂ ਹੋਏਗੀ ਅਤੇ ਕੁਝ ਮਿੰਟਾਂ ਦੀ ਕਾਰਵਾਈ ਤੱਕ ਸਭਾ ਅਗਲੇ ਦਿਨ ਤੱਕ ਉਠ ਜਾਏਗੀ।

ਪਹਿਲੇ ਦਿਨ ਪਿਛਲੇ ਦਿਨਾਂ ਵਿਚ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦਿਤੀ ਜਾਵੇਗੀ। ਪੇਸ਼ ਹੋਣ ਵਾਲੇ ਸ਼ੋਕ ਮਤੇ ਵਿਚ 11 ਨਾਮ  ਸ਼ਾਮਲ  ਹਨ। ਜਿਨ੍ਹਾਂ ਵਿਚ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ, ਸਾਬਕਾ ਮੰਤਰੀ ਸੁਖਦੇਵ ਸਿੰਘ ਢਿੱਲੋਂ, ਸੁਰਜੀਤ ਸਿੰਘ ਕੋਹਲੀ, ਸਾਬਕਾ ਲੋਕ ਸਭਾ ਮੈਂਬਰ ਕਮਲ ਚੌਧਰੀ, ਗੁਰਚਰਨ ਕੌਰ, ਸਾਬਕਾ ਵਿਧਾਇਕ ਧਨਵੰਤ ਸਿੰਘ, ਸ਼੍ਰੋਮਣੀ ਸ਼ਾਇਰ ਸੁਰਜੀਤ ਪਾਤਰ ਅਤੇ ਸੁਤੰਤਰਤਾ ਸੈਨਾਨੀ ਸਰਦੂਲ ਸਿੰਘ, ਕਸ਼ਮੀਰ ਸਿੰਘ, ਗੁਰਦੇਵ ਸਿੰਘ ਅਤੇ ਜਗਦੀਸ਼ ਪ੍ਰਸ਼ਾਦ ਸ਼ਾਮਲ ਹਨ। ਤਿੰਨ ਅਤੇ ਚਾਰ ਸਤੰਬਰ ਨੂੰ ਵਿਧਾਨਿਕ ਕੰਮਕਾਰ ਹੋਵੇਗਾ ਜਿਸ ਵਿਚ ਕੁਝ ਅਹਿਮ ਬਿਲ ਪਾਸ ਕੀਤੇ ਜਾਣਗੇ।

ਇਸ ਤੋਂ ਬਾਅਦ ਅਗਲੀ ਕਾਰਵਾਈ ਜਾਰੀ ਰਹੇਗੀ। ਵਿਰੋਧੀ ਧਿਰ ਕਾਨੂੰਨ ਵਿਵਸਥਾ ਅਤੇ ਨਸ਼ਾ ਤਸਕਰੀ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਕਾਂਗਰਸ ਆਗੂ ਅਤੇ ਵਿਧਾਇਕਾ ਅਰੁਣਾ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੂਬੇ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਦਾ ਮੁੱਦਾ ਉਠਾਏਗੀ। ਕਾਨੂੰਨ ਵਿਵਸਥਾ ਦੀ ਵਿਗੜ ਰਹੀ ਸਥਿਤੀ ਸਭ ਤੋਂ ਵੱਡੇ ਮੁੱਦਿਆਂ ਵਿੱਚੋਂ ਇੱਕ ਹੈ।

ਸੂਬੇ ਵਿੱਚ ਹਰ ਰੋਜ਼ ਲੁੱਟ-ਖੋਹ, ਚੋਰੀਆਂ ਅਤੇ ਫਿਰੌਤੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਸਰਕਾਰ ‘ਤੇ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਪੂਰਾ ਕਰਨ ‘ਚ ਨਾਕਾਮ ਰਹਿਣ ਦਾ ਦੋਸ਼ ਵੀ ਲਾਇਆ। ‘ਆਪ’ ਸਰਕਾਰ ਨੇ ਪੰਜਾਬ ‘ਚ ਔਰਤਾਂ ਨਾਲ ਕੀਤਾ ਧੋਖਾ ਕੀਤਾ ਹੈ। ਉਹ ਸੈਸ਼ਨ 4 ਸਤੰਬਰ ਤੱਕ ਚੱਲੇਗਾ।

ਇਹ ਵੀ ਪੜ੍ਹੋ – ਪੰਜਾਬ- ਚੰਡੀਗੜ੍ਹ ‘ਚ ਸਵੇਰ ਤੋਂ ਹੀ ਲੱਗਾ ਮੀਂਹ, ਲੋਕਾਂ ਨੂੰ ਗਰਮੀ ਤੋਂ ਰਾਹਤ