ਕੋਲਕਾਤਾ ਘਟਨਾ (Kolkata Incident) ਨੂੰ ਲੈ ਕੇ ਮੁਲਜ਼ਮ ਸੰਜੇ ਰਾਏ ਨੇ ਸਿੱਖਿਆਰਥੀ ਡਾਕਟਰ ਦੀ ਮੌਤ ਨੂੰ ਲੈ ਕੇ ਇਕ ਨਵਾਂ ਦਾਅਵਾ ਕੀਤਾ ਹੈ। ਟਾਈਮਜ਼ ਆਫ ਇੰਡੀਆਂ ਦੀ ਰਿਪੋਰਟ ਮੁਤਾਬਕ ਸੰਜੇ ਰਾਏ ਨੇ ਪੋਲੀਗ੍ਰਾਫ ਟੈਸਟ ਵਿੱਚ ਸੀਬੀਆਈ ਨੂੰ ਦੱਸਿਆ ਕਿ ਉਹ 8 ਅਗਸਤ ਦੀ ਰਾਤ ਨੂੰ ਗਲਤੀ ਨਾਲ ਸੈਮੀਨਾਰ ਰੂਮ ਵਿੱਚ ਦਾਖ਼ਲ ਹੋ ਗਿਆ ਸੀ।
ਮੁਲਜ਼ਮਾਂ ਮੁਤਾਬਕ ਇੱਕ ਮਰੀਜ਼ ਦੀ ਹਾਲਤ ਖ਼ਰਾਬ ਸੀ। ਉਸਨੂੰ ਆਕਸੀਜਨ ਦੀ ਲੋੜ ਸੀ। ਇਸੇ ਲਈ ਉਹ ਡਾਕਟਰ ਦੀ ਭਾਲ ਕਰ ਰਿਹਾ ਸੀ। ਇਸ ਦੌਰਾਨ ਤੀਜੀ ਮੰਜ਼ਿਲ ‘ਤੇ ਸਥਿਤ ਸੈਮੀਨਾਰ ਵਾਲੇ ਕਮਰੇ ‘ਚ ਚਲੇ ਗਏ। ਉੱਥੇ ਇੱਕ ਸਿਖਿਆਰਥੀ ਡਾਕਟਰ ਦੀ ਲਾਸ਼ ਪਈ ਸੀ। ਉਸਨੇ ਉਸ ਦੇ ਸਰੀਰ ਨੂੰ ਹਿਲਾਇਆ, ਪਰ ਕੋਈ ਹਿਲਜੁਲ ਨਹੀਂ ਹੋਈ। ਇਸ ਕਾਰਨ ਉਹ ਡਰ ਗਿਆ ਅਤੇ ਬਾਹਰ ਭੱਜ ਗਿਆ।
ਇਸ ਦੌਰਾਨ ਉਹ ਕਿਸੇ ਚੀਜ਼ ਨਾਲ ਟਕਰਾ ਗਿਆ ਅਤੇ ਉਸ ਦਾ ਬਲੂਟੁੱਥ ਡਿਵਾਈਸ ਡਿੱਗ ਗਿਆ। ਮੁਲਜ਼ਮ ਨੇ ਦਾਅਵਾ ਕੀਤਾ ਕਿ ਉਹ ਸਿਖਿਆਰਥੀ ਡਾਕਟਰ ਨੂੰ ਪਹਿਲਾਂ ਤੋਂ ਨਹੀਂ ਜਾਣਦਾ ਸੀ। ਉਸ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਹਸਪਤਾਲ ਦੇ ਗੇਟ ‘ਤੇ ਕੋਈ ਸੁਰੱਖਿਆ ਨਹੀਂ ਸੀ ਅਤੇ ਨਾ ਹੀ ਕਿਸੇ ਨੇ ਉਸ ਨੂੰ ਰੋਕਿਆ।
ਇਹ ਵੀ ਪੜ੍ਹੋ – ਕਿਸਾਨਾਂ ਨੇ ਚੰਡੀਗੜ੍ਹ ਕੀਤਾ ਕੂਚ! ਆਪਣੀਆਂ ਮੰਗਾਂ ਨੂੰ ਲੈ ਕੇ ਦੇਣਗੇ ਧਰਨਾ