Punjab

4 ਦਿਨ ਪਹਿਲਾਂ ਮਰ ਚੁੱਕੀ ਅੰਮ੍ਰਿਤ ਕੌਰ ਜ਼ਿੰਦਾ ਹੋਈ ! ਲਾਪਰਵਾਹੀ ਜਾਂ ਕਰਿਸ਼ਮਾ ?

ਬਿਉਰੋ ਰਿਪੋਰਟ – ਲੁਧਿਆਣਾ (Ludhiana) ਵਿੱਚ 93 ਸਾਲ ਦੀ ਅੰਮ੍ਰਿਤ ਕੌਰ ਮਰ ਕੇ ਮੁੜ ਤੋਂ ਜ਼ਿੰਦਾ ਹੋਈ । ਦਰਅਸਲ ਅੰਮ੍ਰਿਤ ਕੌਰ ਦੀ ਹਾਲਤ ਕਾਫੀ ਖਰਾਬ ਸੀ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਉਨ੍ਹਾਂ ਦੇ ਪੁੱਤਰ ਬਲਵਿੰਦਰ ਸਿੰਘ ਲਾਇਪੁਰੀ ਵਿਦੇਸ਼ ਵਿੱਚ ਸਨ। ਇਸ ਦੌਰਾਨ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਮਾਤਾ ਜੀ ਦੀ ਮੌਤ ਹੋ ਗਈ ਹੈ । ਵਿਦੇਸ਼ ਵਿੱਚ ਹੋਣ ਦੀ ਵਜ੍ਹਾ ਕਰਕੇ ਮਾਤਾ ਅੰਮ੍ਰਿਤ ਕੌਰ ਨੂੰ ਹਸਪਤਾਲ ਵਿੱਚ ਹੀ ਰੱਖਿਆ ਗਿਆ ਸੀ ।

ਜਦੋਂ ਪੁੱਤਰ ਬਲਵਿੰਦਰ ਸਿੰਘ ਲਾਇਪੁਰੀ ਦੇ ਘਰ ਆਉਣ ਤੋਂ ਬਾਅਦ ਅੰਮ੍ਰਿਤ ਕੌਰ ਨੂੰ ਘਰ ਲਿਆਇਆ ਗਿਆ ਅਤੇ ਸਾਰੇ ਰਿਸ਼ਤੇਦਾਰਾਂ ਨੂੰ ਸਸਕਾਰ ਦਾ ਸਮਾਂ ਭੇਜਿਆ ਗਿਆ ਤਾਂ ਅਚਾਨਕ ਵੇਖਿਆ ਕਿ ਮਾਤਾ ਅੰਮ੍ਰਿਤ ਕੌਰ ਦੇ ਸਾਹ ਲੈ ਰਹੇ ਸਨ । ਪਰਿਵਾਰਕ ਡਾਕਟਰ ਨੂੰ ਬੁਲਾਇਆ ਗਿਆ ਤਾਂ ਉਸ ਨੇ ਦੱਸਿਆ ਮਾਤਾ ਜੀ ਜਿੰਦਾ ਹਨ । ਫੌਰਨ ਉਨ੍ਹਾਂ ਨੂੰ ਮੈਡੀਸਿਟੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਹ ਬੇਹੋਸ਼ੀ ਦੀ ਹਾਲਤ ਵਿੱਚ ਹਨ ਉਨ੍ਹਾਂ ਦੇ ਸਾਹ ਚੱਲ ਰਹੇ ਸਨ ।