Manoranjan Punjab

Sidhu Moosewala ਦਾ ਨਵਾਂ ਗਾਣਾ ‘Attach’ ਹੋਇਆ ਰਿਲੀਜ਼

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡੀ ਖਬਰ ਹੈ। ਮੂਸੇਵਾਲਾ ਦਾ ‘Attach’ ਨਾਂ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਲੱਖਾਂ ਦੀ ਗਿਣਤੀ ਵਿਚ ਲੋਕਾਂ ਨੇ ਇਸ ਗੀਤ ਨੂੰ ਸੁਣਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜਦੋਂ ਮੂਸੇਵਾਲਾ ਦੇ ਗੀਤ ਰਿਲੀਜ਼ ਹੋਏ ਹਨ, ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਖੂਬ ਪਿਆਰ ਮਿਲਿਆ ਹੈ।

ਸਿੱਧੂ ਮੂਸੇਵਾਲਾ ਦੇ ਇਸ ਨਵੇਂ ਗਾਣੇ ਦਾ ਫੈਨਜ਼ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਦਾ ਪਤਾ ਮੂਸੇਵਾਲਾ ਦੇ ਯੂਟਿਊਬ ਅਕਾਊਂਟ ਨੂੰ ਦੇਖ ਕੇ ਲੱਗਦਾ ਹੈ। ਉਸ ਦੇ ਯੂਟਿਊਬ ‘ਤੇ ਇਸ ਗਾਣੇ ਦੀ ਰਿਲੀਜ਼ ਲਈ ਹਜ਼ਾਰਾਂ ਲੋਕ ਇੰਤਜ਼ਾਰ ਕਰ ਰਹੇ ਸਨ। । ਇਸ ਗੀਤ ‘ਚ ਸਿੱਧੂ ਮੂਸੇਵਾਲਾ ਦਾ ਸਾਥ ਬ੍ਰਿਟਿਸ਼ ਰੈਪਰ ਤੇ ਗਾਇਕ Fredo ਅਤੇ ਸਟੀਲ ਬੈਂਗਲਜ਼ ਨੇ ਦਿੱਤਾ ਹੈ।

ਦੱਸ ਦਈਏ ਕਿ ਖਬਰ ਲਿਖੇ ਜਾਣ ਤੱਕ ਇਸ ਗਾਣੇ ਨੂੰ ਕੁੱਝ ਹੀ ਮਿੰਟਾਂ ‘ਚ 8 ਲੱਖ ਤੋਂ ਵੀ ਜ਼ਿਆਦਾ ਲੋਕ ਦੇਖ ਚੁੱਕੇ ਹਨ। ਸਿੱਧੂ ਮੂਸੇਵਾਲਾ ਦੇ ਰੋਮਾਂਟਿਕ ਗੀਤ ‘Attach’ ਦੇ ਕੁਝ ਬੋਲ ਇਸ ਪ੍ਰਕਾਰ ਹਨ- ਹੀਲਾਂ ਪਾ-ਪਾ ਕੱਦ ਕਰਾਂ ਮੈਚ ਤੇਰੇ ਨਾਲ, ਪਤਾ ਨਹੀਂ ਕਿਉਂ ਜਾਵਾਂ ਹੋਈ Attach ਤੇਰੇ ਨਾਲ, ਪਤਾ ਨਹੀਂ ਤੂੰ ਮੈਨੂੰ ਓਹਦਾ ਦੇਖਿਆ ਜਾਂ ਨਹੀਂ, ਫਿਰਾਂ ਲਾਈਫ਼ ਵਾਲਾ ਜਿਉਣ ਨੂੰ ਮੈਂ ਬੈਚ ਤੇਰੇ ਨਾਲ…।

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਸਦੇ ਨੌਵਾਂ ਗਾਣਾ ਹੈ। ਵਾਚ ਆਉਟ ਬਿਲਬੋਰਡ ‘ਰਿਲੀਜ ਕੀਤਾ ਗਿਆ ਸੀ । ਜਿਸ ਨੂੰ 3 ਕਰੋੜ 10 ਲੱਖ ਵਿਊਜ਼ ਮਿਲੇ ਹਨ। 8 ਜੁਲਾਈ 2023 ਨੂੰ ਗੀਤ ਚੋਰਨੀ ਰਿਲੀਜ ਕੀਤਾ ਗਿਆ ਸੀ । ਜਿਸ ਨੂੰ ਹੁਣ ਤੱਕ 5.4 ਕਰੋੜ ਲੋਕ ਯੂ-ਟਿਉਬ ‘ਤੇ ਵੇਖ ਚੁੱਕੇ ਹਨ । ਮੂਸੇਵਾਲਾ ਦਾ ਗੀਤ ਚੋਰਨੀ ਰਿਲੀਜ ਤੋਂ ਪਹਿਲਾਂ ਹੀ ਚੋਰੀ ਹੋ ਚੁੱਕਿਆ ਸੀ। ਪਰ ਇਸ ਦੇ ਬਾਵਜੂਦ ਫੈਨਸ ਨੇ ਇਸ ਗੀਤ ਨੂੰ ਖਾਸ ਸਮਝ ਕੇ ਕਾਫੀ ਜ਼ਿਆਦਾ ਸੁਣਿਆ ਸੀ ।

ਪਹਿਲੇ 2 ਘੰਟੇ ਦੇ ਅੰਦਰ ਗੀਤ ਨੇ 2 ਲੱਖ ਵਿਉਜ਼ ਹਾਸਲ ਕਰ ਲਏ ਸਨ । ਇਸ ਤੋਂ ਪਹਿਲਾਂ ਸਿੱਧੂ ਦੀ ਮੌਤ ਤੋਂ ਪਹਿਲਾਂ ਗਾਣਾ SYL ਰਿਲੀਜ਼ ਹੋਇਆ ਸੀ । ਜਿਸ ਨੇ 72 ਘੰਟਿਆਂ ਦੇ ਅੰਦਰ 2.7 ਕਰੋੜ ਵਿਉਜ਼ ਹਾਸਲ ਕਰ ਲਏ ਸਨ ਪਰ ਭਾਰਤ ਵਿੱਚ ਇਸ ਨੂੰ ਬੈਨ ਕਰ ਦਿੱਤਾ ਗਿਆ ਸੀ । ਸਿੱਧੂ ਦਾ ਦੂਜਾ ਗੀਤ 8 ਨਵੰਬਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਰਿਲੀਜ਼ ਹੋਇਆ ਸੀ । ਇਹ ਗੀਤ ਹਰੀ ਸਿੰਘ ਨਲਵਾ ‘ਤੇ ਲਿਖਿਆ ਗਿਆ ਸੀ। ਜਦਕਿ ਤੀਜਾ ਗੀਤ 7 ਅਪ੍ਰੈਲ 2023 ਨੂੰ ਮੇਰਾ ਨਾਂ ਰਿਲੀਜ ਕੀਤਾ ਗਿਆ ਸੀ । ਚੌਥਾ ਗਾਣਾ ਵਾਚ ਆਉਟ ਬਿਲਬੋਰਡ ‘ਰਿਲੀਜ ਕੀਤਾ ਗਿਆ ਸੀ

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਗੀਤ ‘Attach’ ਦੀ ਪਹਿਲੀ ਝਲਕ ਸਾਂਝੀ ਕੀਤੀ ਗਈ ਸੀ । ਦਰਅਸਲ, ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ, ਜਿਸ ‘ਚ ਤਿੰਨੇ ਗਾਇਕ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦੱਸਿਆ ਗਿਆ ਸੀ ਕਿ ਇਹ ਗੀਤ 30 ਅਗਸਤ ਨੂੰ ਦੁਨੀਆ ਭਰ ‘ਚ ਰਿਲੀਜ਼ ਹੋ ਰਿਹਾ ਹੈ।