ਬਰਤਾਨੀਆ (Britan) ਦੀ ਇਕ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਗਿਰੋਹ ਦੇ ਮੈਬਰਾਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸ਼ਜਾ ਸੁਣਾਈ ਹੈ। ਇਸ ਗਿਰੋਹ ਦੇ ਮੈਂਬਰ ਜੰਮੇ ਹੋਏ ਚਿਕਨ ਦੇ ਪੈਕਟਾਂ ਵਿੱਚ ਨਸ਼ੀਲੇ ਪਦਾਰਥ ਲੁਕਾ ਕੇ ਤਸਕਰੀ ਕਰਦੇ ਸਨ। ਇਸ ਨੂੰ ਲੈ ਕੇ ਬਰਮਿੰਘਮ ਕ੍ਰਾਊਨ ਅਦਾਲਤ ਨੇ ਭਾਰਤੀ ਮੂਲ ਕੇ ਮਨਿੰਦਰ ਦੁਸਾਂਝ ਨੂੰ 16 ਸਾਲ 8 ਮਹੀਨੇ ਅਤੇ ਅਮਨਦੀਪ ਰਿਸ਼ੀ ਨੂੰ ਪਾਬੰਦੀਸ਼ੁਦਾ ਨਸ਼ਿਆਂ ਦੀ ਸਪਲਾਈ ਅਤੇ ਮਨੀ ਲਾਂਡਰਿੰਗ ਦੀ ਸਾਜ਼ਸ ਦੀ ਭੂਮਿਕਾ ਵਿੱਚ 11 ਸਾਲ 2 ਮਹੀਨੇ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੂੰ ਮਿਡਲੈਂਡਜ਼ ਪੁਲਿਸ ਨੇ ਦੱਸਿਆ ਕਿ ਇਸ ਗਿਰੋਹ ਦੇ ਕੋਲੋ ਕੋਕੀਨ ਅਤੇ 16 ਲੱਖ ਪੌਂਡ ਦੀ ਗੈਰ ਕਾਨੂੰਨੀ ਨਕਦੀ ਜ਼ਬਤ ਕੀਤੀ ਹੈ। ਇਹ 10 ਮੈਂਬਰੀ ਗਿਰੋਹ ਕੱਚੇ ਚਿਕਨ ਦੇ ਪੈਕਟਾਂ ਵਿੱਚ ਨਸ਼ੀਲੇ ਪਦਾਰਥ ਦੀ ਤਸਕਰੀ ਕਰਦਾ ਸੀ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਆਸਟਰੇਲੀਆ ਭੇਜਣ ਵਾਲੀ ਕੋਕੀਨ ਵੀ ਜ਼ਬਤ ਕਰ ਲਈ ਹੈ। ਇਨ੍ਹਾਂ ਵੱਲੋਂ 225 ਕਿਲੋ ਕੋਕੀਨ ਜੋ ਆਸਟਰੇਲੀਆ ਭੇਜੀ ਜਾਣੀ ਸੀ ਉਹ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਮਨਿੰਦਰ ਦੁਸਾਂਝ ਅਤੇ ਅਮਨਦੀਪ ਰਿਸ਼ੀ ਨੂੰ ਬਰਮਿੰਘਮ ਚ ਰੋਕਿਆ ਤਾਂ ਉਸ ਪਾਸੋਂ 150 ਕਿਲੋ ਕੋਕੀਨ ਜੰਮੇ ਹੋਏ ਚਿਕਨ ਵਿੱਚੋਂ ਬਰਾਮਦ ਹੋਈ। ਇਸ ਗਿਰੋਹ ਦੇ 10 ਵਿਅਕਤੀਆਂ ਨੂੰ ਜੁਲਾਈ 2020 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਇਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ।
ਇਹ ਵੀ ਪੜ੍ਹੋ – ਸ਼ਿਵਾਜੀ ਮਹਾਰਾਜ ਦੀ ਮੂਰਤੀ ਡਿੱਗਣ ਦੇ ਮਾਮਲੇ ‘ਚ ਠੇਕੇਦਾਰ ਸਮੇਤ ਦੋ ਖਿਲਾਫ ਮਾਮਲਾ ਦਰਜ; ਸਰਕਾਰ ਅਤੇ ਵਿਰੋਧੀ ਧਿਰ ਆਹਮੋ- ਸਾਹਮਣੇ