ਬਿਉਰੋ ਰਿਪੋਰਟ: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਇਕੱਠੇ ਹੋ ਗਏ ਹਨ। ਕਾਂਗਰਸ ਨੇ ਸੋਮਵਾਰ ਦੇਰ ਰਾਤ 9 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਤੇ ਉੱਧਰ ਨੈਸ਼ਨਲ ਕਾਨਫਰੰਸ ਨੇ ਵੀ 18 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਵੇਖੋ ਪੂਰੀ ਲਿਸਟ –
The Central Election Committee has selected the following persons as Congress candidates for the ensuing elections to the Legislative Assembly of Jammu & Kashmir. pic.twitter.com/wo1bkdojhv
— Congress (@INCIndia) August 26, 2024
ਨੈਸ਼ਨਲ ਕਾਨਫਰੰਸ ਦੇ ਉਮੀਰਵਾਰ-
- ਰਿਟਾ. ਜਸਟਿਸ ਹੁਸਨੈਨ ਮਸੂਦੀ – ਪੰਪੋਰ
- ਮੁਹੰਮਦ ਖਲੀਲ ਬੰਦ – ਪੁਲਵਾਮਾ
- Gh. ਮੋਹੀ-ਉਦ-ਦੀਨ ਮੀਰ – ਰਾਜਪੋਰਾ
- ਸ਼ੌਕਤ ਹੁਸੈਨ ਗਨੀ – ਜ਼ੈਨਪੋਰਾ
- ਸ਼ੇਖ ਮੁਹੰਮਦ ਰਫੀ – ਸ਼ੋਪੀਆਂ
- ਸਕੀਨਾ ਇੱਤੂ – ਡੀ.ਐਚ. ਪੋਰਾ
- ਪੀਰਜ਼ਾਦਾ ਫਿਰੋਜ਼ ਅਹਿਮਦ – ਦੇਵਸਰ
- ਚੌਧਰੀ ਜ਼ਫਰ ਅਹਿਮਦ – ਲਾਰਨੂ
- ਅਬਦੁਲ ਮਜੀਦ ਲਾਰਮੀ – ਅਨੰਤਨਾਗ ਪੱਛਮੀ
- ਡੀ ਆਰ ਬਸ਼ੀਰ ਅਹਿਮਦ ਵੀਰੀ – (ਬਿਜਬੇਹਾਰਾ)
- ਰਿਆਜ਼ ਅਹਿਮਦ ਖ਼ਾਨ – ਅਨੰਤਨਾਗ ਪੂਰਬ
- ਅਲਤਾਫ ਅਹਿਮਦ ਕਾਲੂ – ਪਹਿਲਗਾਮ
- ਮਹਿਬੂਬ ਇਕਬਾਲ – ਭੱਦਰਵਾਹ
- ਖਾਲਿਦ ਨਜੀਬ ਸੋਹਰਵਰਦੀ -ਡੋਡਾ
- ਅਰਜਨ ਸਿੰਘ ਰਾਜੂ – ਰਾਮਬਨ
- ਸਾਜਦ ਸ਼ਾਹੀਨ – ਬਨਿਹਾਲ
- ਸਾਜਦ ਕਿਚਲੂ – ਕਿਸ਼ਤਵਾੜ
- ਪੂਜਾ ਠਾਕੁਰ – ਪਾਦਰ-ਨਾਗਸਾਣੀ
ਦੋਵਾਂ ਪਾਰਟੀਆਂ ਵਿਚਾਲੇ ਸੀਟ ਵੰਡ ਫਾਰਮੂਲੇ ਨੂੰ ਬੀਤੇ ਦਿਨ 26 ਅਗਸਤ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ। ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 90 ਸੀਟਾਂ ਵਿੱਚੋਂ ਨੈਸ਼ਨਲ ਕਾਨਫਰੰਸ 51 ਸੀਟਾਂ ’ਤੇ ਅਤੇ ਕਾਂਗਰਸ 32 ਸੀਟਾਂ ’ਤੇ ਚੋਣ ਲੜੇਗੀ। 5 ਸੀਟਾਂ ’ਤੇ ਦੋਸਤਾਨਾ ਮੁਕਾਬਲਾ ਹੋਵੇਗਾ। ਸੀਪੀਆਈ (ਐਮ) ਅਤੇ ਪੈਂਥਰਜ਼ ਪਾਰਟੀ ਨੂੰ 2 ਸੀਟਾਂ ਮਿਲੀਆਂ ਹਨ।
#WATCH | On seat sharing between Congress and National Conference for Jammu & Kashmir Assembly elections, the state Congress chief, Tariq Hameed Karra says, “…National Conference will contest on 51 seats, Congress on 32 and we have agreed to have a friendly but disciplined… pic.twitter.com/mopbnTsArS
— ANI (@ANI) August 26, 2024
ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਸਲਮਾਨ ਖੁਰਸ਼ੀਦ ਅਤੇ ਸੂਬਾ ਕਾਂਗਰਸ ਪ੍ਰਧਾਨ ਹਮੀਦ ਕਾਰਾ ਸੋਮਵਾਰ ਨੂੰ ਸ਼੍ਰੀਨਗਰ ਵਿੱਚ ਨੈਸ਼ਨਲ ਕਾਨਫਰੰਸ ਦੇ ਸੁਪਰੀਮੋ ਫਾਰੂਕ ਅਬਦੁੱਲਾ ਦੇ ਘਰ ਗਏ। ਆਗੂਆਂ ਵਿਚਾਲੇ ਇਕ ਘੰਟਾ ਚੱਲੀ ਮੀਟਿੰਗ ਤੋਂ ਬਾਅਦ ਸੀਟਾਂ ਦੀ ਵੰਡ ਦੇ ਮੁੱਦੇ ’ਤੇ ਗੱਲ ਬਣੀ ਸੀ।
ਰਾਹੁਲ ਨੇ ਗਠਜੋੜ ਲਈ ਰੱਖੀ ਸੀ ਇਹ ਸ਼ਰਤ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ 21 ਅਗਸਤ ਦੀ ਸ਼ਾਮ ਨੂੰ ਸ਼੍ਰੀਨਗਰ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਗਠਜੋੜ ਅਤੇ ਸੀਟਾਂ ਦੀ ਵੰਡ ਨੂੰ ਲੈ ਕੇ ਨੈਸ਼ਨਲ ਕਾਨਫਰੰਸ ਨਾਲ ਮੀਟਿੰਗ ਕੀਤੀ। 22 ਅਗਸਤ ਨੂੰ ਰਾਹੁਲ ਨੇ ਵਰਕਰਾਂ ਨੂੰ ਕਿਹਾ ਸੀ ਕਿ ਜੰਮੂ-ਕਸ਼ਮੀਰ ਚੋਣਾਂ ’ਚ ਗਠਜੋੜ ਉਦੋਂ ਹੀ ਹੋਵੇਗਾ ਜਦੋਂ ਸਾਰੇ ਕਾਂਗਰਸੀ ਵਰਕਰਾਂ ਦਾ ਸਨਮਾਨ ਹੋਵੇਗਾ।
ਇਸ ਤੋਂ ਇਲਾਵਾ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਸੀ ਕਿ ਜੇਕਰ ਅਸੀਂ ਜੰਮੂ-ਕਸ਼ਮੀਰ ਦੀਆਂ ਚੋਣਾਂ ਜਿੱਤਦੇ ਹਾਂ ਤਾਂ ਪੂਰਾ ਦੇਸ਼ ਸਾਡੇ ਅਧੀਨ ਹੋ ਜਾਵੇਗਾ।
ਯਾਦ ਰਹੇ ਚੋਣ ਕਮਿਸ਼ਨ ਨੇ 16 ਅਗਸਤ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ। ਸੂਬੇ ’ਚ ਤਿੰਨ ਪੜਾਵਾਂ ’ਚ ਵੋਟਿੰਗ ਹੋਵੇਗੀ। ਇੱਥੇ ਕੁੱਲ 90 ਵਿਧਾਨ ਸਭਾ ਸੀਟਾਂ ਹਨ। ਬਹੁਮਤ ਦਾ ਅੰਕੜਾ 46 ਹੈ।