ਬਿਉਰੋ ਰਿਪੋਰਟ – ਗਿੱਦੜਬਾਹਾ (Gidderbaha Byelection) ਦੀ ਜ਼ਿਮਨੀ ਨੂੰ ਲੈਕੇ ਅਕਾਲੀ ਦਲ (Akali dal) ਵਿੱਚ ਮਚੇ ਗੱਦਰ ਵਿਚਾਲੇ ਮਨਪ੍ਰੀਤ ਸਿੰਘ ਬਾਦਲ (MANPREET BADAL) ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ । ਹਰਦੀਪ ਸਿੰਘ ਡਿੰਪੀ ਢਿੱਲੋਂ (Hardeep singh Dimpy dhillon) ਵੱਲੋਂ ਮਨਪ੍ਰੀਤ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਨਜ਼ਦੀਆਂ ਨੂੰ ਅਕਾਲੀ ਦਲ ਛੱਡਣ ਦੇ ਪਿੱਛੇ ਵੱਡਾ ਕਾਰਨ ਦੱਸਿਆ । ਮਨਪ੍ਰੀਤ ਬਾਦਲ ਨੇ ਕਿਹਾ ਡਿੰਪੀ ਦੇ ਬਿਆਨ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ । ਉਨ੍ਹਾਂ ਕਿਹਾ ਜਿਸ ਨੇ ਕਦੇ ਵੀ ਚੋਣ ਨਹੀਂ ਜਿੱਤੀ ਅਤੇ ਜਿਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ ਉਹ ਅਜਿਹੇ ਇਲਜ਼ਾਮ ਲੱਗਾ ਰਿਹਾ ਹੈ ।
ਮਨਪ੍ਰੀਤ ਸਿੰਘ ਬਾਦਲ ਨੇ ਗਿੱਦੜਬਾਹਾ ਵਿੱਚ ਪ੍ਰੈਸਕਾਂਫਰੰਸ ਕਰਕੇ ਕਿਹਾ ਅਕਾਲੀ ਦਲ ਵੋਟ ਬੈਂਕ ਲਗਾਤਾਰ ਬੀਜੇਪੀ ਵੱਲ ਜਾ ਰਿਹਾ ਹੈ ਅਤੇ ਇਸ ਨੇ ਡਿੰਪੀ ਢਿੱਲੋਂ ਨੂੰ ਸਾਫ ਤੌਰ ‘ਤੇ ਪਰੇਸ਼ਾਨ ਕਰ ਦਿੱਤਾ ਹੈ । ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਮੈਂ ਬੀਜੇਪੀ ਦਾ ਵਰਕਰ ਹਾਂ,ਅਤੇ ਬੀਜੇਪੀ ਮੇਰਾ ਘਰ ਹੈ,ਹੁਣ ਅਤੇ ਹਮੇਸ਼ਾ ਲਈ । ਮੈਂ ਪਾਰਟੀ ਦੀਆਂ ਹਦਾਇਤਾਂ ਦੇ ਮੁਤਾਬਿਕ ਪਾਰਟੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰਾਂਗਾ । ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਹੈ ਬੀਜੇਪੀ ਸਾਡੇ ਦੇਸ਼ ਅਤੇ ਪੰਜਾਬ ਦਾ ਵਰਤਮਾਨ ਅਤੇ ਭਵਿੱਖ ਹੈ ।
ਮਨਪ੍ਰੀਤ ਬਾਦਲ ਨੇ ਕਿਹਾ ਡਿੰਪੀ ਢਿੱਲੋਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਆਪਣੀਆਂ ਗੁਪਤ ਕੋਸ਼ਿਸ਼ਾਂ ਨੂੰ ਜਾਇਜ਼ ਠਹਿਰਾਉਣ ਅਤੇ ਸੱਚ ਲੁਕਾਉਣ ਲਈ ਇੱਕ ਹਥਕੰਡਾ ਹੈ । ਉਹ ਹੁਣ ਅਕਾਲੀ ਦਲ ਦੇ ਵੱਲੋਂ ਚੋਣ ਲੜਨ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ । ਕਿਉਂਕਿ ਡਿੰਪੀ ਢਿੱਲੋਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ ਅਤੇ ਭੱਜਣ ਦੇ ਲਈ ਉਸ ਕੋਲ ਕੋਈ ਬਹਾਨਾ ਨਹੀਂ ਸੀ ।
ਮਨਪ੍ਰੀਤ ਬਾਦਲ ਨੇ ਇਲਜ਼ਾਮ ਲਗਾਇਆ ਕਿ ਗਿੱਦੜਬਾਹਾ ਦੇ ਹਰ ਸ਼ਖਸ ਨੂੰ ਪਤਾ ਹੈ ਕਿ ਉਹ ਆਮ ਆਦਮੀ ਪਾਰਟੀ ਅੱਗੇ ਮੱਥਾ ਟੇਕ ਰਿਹਾ ਹੈ ਅਤੇ ਹੁਣ ਬਹਾਨੇ ਦੀ ਤਲਾਸ਼ ਕਰ ਰਿਹਾ ਸੀ ।