ਵਿਨੇਸ਼ ਫੋਗਾਟ (Vinesh Phogat) ਕਿਸੇ ਪਹਿਚਾਣ ਦੀ ਮਹੁਥਾਜ ਨਹੀਂ ਹੈ। ਉਸ ਦੇ ਹੁਣ ਰਾਜਨੀਤੀ ਵਿੱਚ ਆਉਣ ਦੀ ਚਰਚਾ ਜ਼ੋਰਾਂ ਨਾਲ ਚੱਲ ਰਹੀ ਹੈ। ਉਸ ਵੱਲੋਂ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਹਨ। ਇਸ ‘ਤੇ ਭਾਜਪਾ ਦੇ ਲੀਡਰ ਓਲਿੰਪਕ ਤਗਮਾ ਜੇਤੂ ਬਾਕਸਰ ਵਿਜੇਂਦਰ ਸਿੰਘ ਨੇ ਵਿਨੇਸ਼ ਫੋਗਾਟ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਫੋਗਾਟ ਚੋਣ ਲੜਦੀ ਹੈ ਤਾਂ ਸਾਡੀਆਂ ਸ਼ੁੱਭਕਾਮਨਾਵਾਂ ਉਸ ਨਾਲ ਹਨ। ਉਹ ਇਕ ਭਵਾਨੀ ਦੀ ਲੜਕੀ ਹੈ। ਅਸੀਂ ਪਹਿਲਾਂ ਵੀ ਉਸ ਦੇ ਨਾਲ ਸੀ ।ਅਸੀਂ ਉਸ ਦੇ ਪਰਿਵਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ। ਇਸ ਲਈ ਅਸੀਂ ਪਹਿਲਾਂ ਵੀ ਵਿਨੇਸ਼ ਦੇ ਨਾਲ ਸੀ ਅਤੇ ਹੁਣ ਨਾਲ ਹਾਂ ਅਤੇ ਅੱਗੇ ਵੀ ਨਾਲ ਰਹੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦਿੱਲੀ ਨੂੰ ਖੇਡਾਂ ਦਾ ਹੱਬ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਰਾਜਨੀਤੀ ਤਾਂ ਹਰ ਕੋਈ ਕਰਦਾ ਹੈ, ਪਰ ਅਸੀਂ ਸਪੋਰਟਸ ਦੀ ਗੱਲ ਕਰੇਗਾ। ਅਸੀਂ ਖੇਡਾਂ ਨੂੰ ਅੱਗੇ ਲੈ ਕੇ ਜਾਵਾਗੇ।
ਦੱਸ ਦੇਈਏ ਕਿ ਵਿਜੇਂਦਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ, ਜਿਸ ਕਰਕੇ ਉਨ੍ਹਾਂ ਦੇ ਬਿਆਨ ਨੂੰ ਤਵੱਜੋ ਦਿੱਤੀ ਜਾ ਰਹੀ ਹੈ ਇਕ ਭਾਜਪਾ ਲੀਡਰ ਕਾਂਗਰਸ ਵਿੱਚ ਜਾਣ ਵਾਲੀ ਖਿਡਾਰੀ ਨੂੰ ਸ਼ੁੱਭਕਾਮਨਾਵਾਂ ਕਿਉਂ ਦੇ ਰਿਹਾ ਹੈ। ਇਸ ਤੋਂ ਪਹਿਲਾਂ ਹਰਿਆਣਾ ਦਾ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਕਹਿ ਚੁੱਕੇ ਹਨ ਕਿ ਜੇਕਰ ਫੋਗਾਟ ਕਾਂਗਰਸ ਵਿੱਚ ਆਉਂਂਦੀ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ।
ਇਹ ਵੀ ਪੜ੍ਹੋ – ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ‘ਚ ਵਾਪਰੀ ਮੰਦਭਾਗੀ ਘਟਨਾ! ਪੁਲਿਸ ਨੇ ਮਾਮਲਾ ਕੀਤਾ ਦਰਜ