ਜਲੰਧਰ ਕਮਿਸ਼ਨਰੇਟ ਪੁਲਿਸ (Jalandhar Commissionerate police) ਨੇ ਸਾਈਬਰ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਵੱਖ-ਵੱਖ ਸੂਬਿਆਂ ਦੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਲੋਕ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਸਾਈਬਰ ਕਰਾਈਮ ਰਾਹੀਂ ਉਨ੍ਹਾਂ ਨਾਲ ਠੱਗੀ ਕਰਦੇ ਹਨ। ਇਸ ਮਲਟੀ ਗੈਂਗ ਦੁਆਰਾ 61 ਸਾਈਬਰ ਅਪਰਾਧਾਂ ਨੂੰ ਅੰਜਾਮ ਦਿੱਤਾ ਗਿਆ ਹੈ। ਇਨ੍ਹਾਂ ਦਾ ਇਹ ਨੈਟਵਰਕ 6 ਸੂਬਿਆਂ ਵਿਚ ਫੈਲਿਆ ਹੋਇਆ ਹੈ। ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਕਈ ਏ.ਟੀ.ਐਮ ਕਾਰਡ ਦੇ ਨਾਲ ਹੋਰ ਸਮਾਨ ਵੀ ਬਰਾਮਦ ਕੀਤਾ ਹੈ। ਇਨ੍ਹਾਂ ਵਿਰੁਧ ਪੁਲਿਸ ਨੇ ਕਾਰਵਾਈ ਕਰਦੇ ਹੋਏ 19 ਬੈਂਕ ਖਾਤੇ ਸ਼ੀਜ ਕੀਤੇ ਹਨ।
ਧੋਖਾਧੜੀ ਕਰਕੇ ਇਹ ਪੈਸਾ ਇਨ੍ਹਾਂ ਬੈਂਕ ਖਾਤਿਆਂ ਵਿੱਚ ਰੱਖਦੇ ਸਨ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਜੋ ਵੀ ਫਰਾਡ ਕਰਕੇ ਪੈਸੇ ਕਮਾਏ ਹਨ ਉਹ ਪੈਸੇ ਵੀ ਇਨ੍ਹਾਂ ਖਾਤਿਆਂ ਵਿੱਚ ਰੱਖੇ ਸਨ। ਜਲੰਧਰ ਪੁੁਲਿਸ ਵੱਲੋਂ ਮੁਲਜ਼ਮਾਂ ਕੋੋਲੋ ਇਨ੍ਹਾਂ ਦੇ ਹੋਰ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇਹ ਦਾ ਨੈਟਵਰਕ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਕਰਨਾਟਕ ਤੱਕ ਫੈਲਿਆ ਹੋਇਆ ਹੈ। ਇਨ੍ਹਾਂ ਦੇ ਹੋਰ ਵੀ ਕਈ ਸਾਥੀ ਸਾਰੇ ਸੂਬਿਆਂ ਵਿੱਚ ਹਨ। ਮੁਲਜ਼ਮ ਭੋਲੇ-ਭਾਲੇ ਲੋਕਾਂ ਨੂੰ ਗੱਲਾਂ ਵਿੱਚ ਉਲਝਾ ਕੇ ਉਨ੍ਹਾਂ ਦੇ ਨਾਮ ਤੇ ਬੈਂਕ ਖਾਤੇ ਖੁਲਵਾਉਂਦੇ ਹਨ ਅਤੇ ਫਿਰ ਫਰਾਡ ਕੀਤਾ ਪੈਸਾ ਵੀ ਉਨ੍ਹਾਂ ਖਾਤਿਆਂ ਵਿੱਚ ਰੱਖਦੇ ਹਨ।
ਇਹ ਵੀ ਪੜ੍ਹੋ – ਅੰਮ੍ਰਿਤਸਰ NRI ਫਾਇਰਿੰਗ ਮਾਮਲਾ ਸੁਲਝਿਆ, ਪੁਲਿਸ ਨੇ ਕੀਤੇ ਵੱਡੇ ਖੁਲਾਸੇ