India International

ਯੂਪੀ ਦੀ ਬੱਸ ਨੇਪਾਲ ‘ਚ ਹੋਈ ਹਾਦਸਾ ਗ੍ਰਸਤ!

ਉੱਤਰ ਪ੍ਰਦੇਸ਼ (Uttar Pradesh) ਦੀ ਇਕ ਬੱਸ ਨੇਪਾਲ (Nepal) ਵਿੱਚ ਹਾਦਸਾ ਗ੍ਰਸਤ ਹੋ ਗਈ ਹੈ। ਇਸ ਬੱਸ ਵਿੱਚ 40 ਦੇ ਕਰੀਬ ਯਾਤਰੀ ਸਵਾਰ ਸਨ ਅਤੇ ਇਨ੍ਹਾਂ ਵਿੱਚੋਂ 16 ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਰ ਇਕ ਬੱਸ ਪੋਖਰਾ ਤੋਂ ਕਾਠਮਾਡੂ ਜਾ ਰਹੀ ਸੀ ਤਾਂ ਅਚਾਨਕ ਸੰਤੁਲਨ ਵਿਗੜਨ ਕਾਰਨ ਬੱਸ ਨਦੀ ਦੇ ਵਿੱਚ ਜਾ ਡਿੱਗੀ। ਇਹ ਹਾਦਸਾ ਅੱਜ ਸਵੇਰੇ 11:30 ਵਜੇ ਹੋਇਆ ਵਾਪਰਿਆ ਹੈ ਅਤੇ ਬੱਸ ਵਿੱਚ ਸਵਾਰ ਜਿਆਦਾ ਯਾਤਰੀ ਮਹਾਰਾਸ਼ਟਰ ਨਾਲ ਸਬੰਧਿਤਾ ਸਨ। ਬੱਸ ਨਾਲ ਹਾਦਸਾ ਮਰਸਯਾਂਗਦੀ ਅੰਬੂਖੈਰੇਨੀ ਨੇੜੇ ਵਾਪਰੀ ਹੈ। ਘਟਨਾ ਤੋਂ ਬਾਅਦ ਸਥਾਨਕ ਪੁਲਿਸ ਬਚਾਅ ਟੀਮ ਮੌਕੇ ਤੇ ਪਹੁੰਚ ਗਈ ਹੈ।

ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਉਹ ਨੇਪਾਲੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਇਸ ਹਾਦਸੇ ਬਾਰੇ ਜਾਣਕਾਰੀ ਲੈ ਰਹੇ ਹਨ।

ਇਹ ਵੀ ਪੜ੍ਹੋ –   ਪੰਜਾਬ ਦੇ ਰਾਜਪਾਲ ਦੀ ਵਿਗੜੀ ਸਿਹਤ, ਦੇਰ ਰਾਤ ਹਸਪਤਾਲ ਵਿਚ ਕਰਵਾਇਆ ਦਾਖ਼ਲ