India

ਜ਼ੋਮੈਟੋ ਨੇ ਆਪਣੀ ਇਹ ਖ਼ਾਸ ਸਰਵਿਸ ਕੀਤੀ ਬੰਦ!

ਜ਼ੋਮੈਟੋ (Zomato) ਵੱਲੋਂ ਆਪਣੀ ਇੰਟਰਸਿਟੀ ਸਰਵਿਸ (Intercity service) ਨੂੰ ਬੰਦ ਕਰ ਦਿੱਤਾ ਗਿਆ ਹੈ। ਕੰਪਨੀ ਦੇ ਮਾਲਕ ਅਤੇ ਸੀਈਓ ਦੀਪਇੰਦਰ ਗੋਇਲ ਨੇ ਆਪਣੇ ਐਕਸ ਖਾਤੇ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦੀਪਇੰਦਰ ਨੇ ਐਕਸ ‘ਤੇ ਲਿਖਿਆ ਕਿ ਜ਼ੋਮੈਟੋ ਲੀਜੈਂਡਸ ਤੇ ਅਪਡੇਟ, ਦੋ ਸਾਲ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਪ੍ਰਡੈਕਟ ਮਾਰਕਿਟ ਵਿੱਚ ਸਫਲ ਨਾ ਹੋਣ ਤੇ ਅਸੀਂ ਤੁਰੰਤ ਪ੍ਰਭਾਵ ਨਾਲ ਇਸ ਸਰਵਿਸ ਨੂੰ ਬੰਦ ਕਰ ਰਹੇ ਹਾਂ

ਇੰਟਰਸਿਟੀ ਲੀਜੈਂਡਸ ਨੂੰ ਅਜਿਹੇ ਸਮੇਂ ‘ਚ ਬੰਦ ਕੀਤਾ ਗਿਆ ਹੈ ਜਦੋਂ ਜ਼ੋਮੈਟੋ ਆਪਣੀ ਆਮਦਨ ਵਧਾਉਣ ਅਤੇ ਬਾਜ਼ਾਰ ‘ਚ ਆਪਣੀ ਸਥਿਤੀ ਮਜ਼ਬੂਤ ​​ਕਰਨ ਲਈ ਕਈ ਹੋਰ ਖੇਤਰਾਂ ‘ਚ ਨਿਵੇਸ਼ ਕਰ ਰਹੀ ਹੈ। ਦੱਸ ਦੇਈਏ ਕਿ ਇਸ ਨੂੰ ਸਾਲ 2022 ਵਿੱਚ ਲਾਂਚ ਕੀਤਾ ਗਿਆ ਸੀ ਅਤੇ ਦੋ ਸਾਲ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਉਸ ਸਮੇਂ ਕੋਈ ਘੱਟੋ-ਘੱਟ ਆਰਡਰ ਸੀਮਾ ਨਹੀਂ ਸੀ, ਪਰ ਮੁਨਾਫ਼ਾ ਵਧਾਉਣ ਲਈ ਕੰਪਨੀ ਨੇ ਘੱਟੋ-ਘੱਟ ਆਰਡਰ ਸੀਮਾ ਵਧਾ ਕੇ 5,000 ਰੁਪਏ ਕਰ ਦਿੱਤੀ ਸੀ। ਇਸ ਦੇ ਬਾਵਜੂਦ ਕੰਪਨੀ ਨੂੰ ਇਸ ਪ੍ਰਾਜੈਕਟ ਤੋਂ ਕੋਈ ਲਾਭ ਨਹੀਂ ਹੋ ਰਿਹਾ ਸੀ।

ਇਹ ਵੀ ਪੜ੍ਹੋ –  ਜਜਪਾ ਨੂੰ ਲੱਗਾ ਇਕ ਹੋਰ ਝਟਕਾ, ਇਸ ਵਿਧਾਇਕ ਨੇ ਵੀ ਪਾਰਟੀ ਨੂੰ ਕਿਹਾ ਅਲਵਿਦਾ