ਬਿਉਰੋ ਰਿਪੋਰਟ – ਲੁਧਿਆਣਾ (LUDHIANA) ਦੇ ਇਕ ਪਰਿਵਾਰ ਨੇ ਟ੍ਰੇਨ (TRAIN) ਦੇ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਪਤੀ-ਪਤਨੀ ਅਤੇ ਛੋਟੇ ਪੁੱਤਰ ਦੀ ਮੌਤ ਹੋ ਗਈ ਹੈ। ਇੰਨਾਂ ਦੇ ਟੁੱਕੜੇ ਰੇਲ ਦੀ ਪਟੜੀ ‘ਤੇ ਵਿਖਰੇ ਹੋਏ ਮਿਲੇ ਹਨ। ਆਲੇ-ਦੁਆਲੇ ਰਹਿਣ ਵਾਲਿਆਂ ਨੇ ਹਾਦਸੇ ਦੀ ਸੂਚਨਾ GRP ਨੂੰ ਦਿੱਤੀ ਹੈ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਦੇ ਟੁੱਕੜੇ ਇਕੱਠੇ ਕਰਕੇ ਕਬਜ਼ੇ ਵਿੱਚ ਲੈ ਲਿਆ।
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਸੁਖਦੀਪ ਸਿੰਘ ਦੀ ਉਮਰ 32 ਸਾਲ ਸੀ, ਪਤਨੀ ਸੁਖਦੀਪ ਕੌਰ 30 ਸਾਲ ਦੀ ਸੀ ਜਦਕਿ ਪੁੱਤਰ ਬਲਜੋਤ ਸਿੰਘ ਦੀ ਉਮਰ 9 ਸਾਲ ਸੀ। ਪਰਿਵਾਰ ਘੁਗਰਾਨਾ ਪਿੰਡ ਵਿੱਚ ਰਹਿੰਦਾ ਸੀ ਅਤੇ ਆਰਥਿਕ ਤੰਗੀ ਤੋਂ ਪਰੇਸ਼ਾਨ ਸੀ।
ਪਿੰਡ ਦੇ ਲੋਕਾਂ ਕੋਲੋ ਪੁੱਛ-ਗਿੱਛ ਤੇ ਪਤਾ ਚੱਲਿਆ ਹੈ ਕਿ ਸੁਖਦੀਪ ਮਾਲ ਅਤੇ ਵੱਡੀਆਂ ਬਿਲਡਿੰਗਾਂ ਵਿੱਚ ਲਿਫਟ ਲਗਾਉਣ ਦਾ ਕੰਮ ਕਰਦਾ ਸੀ। ਉਹ ਪਰਿਵਾਰ ਦਾ ਇਕਲੌਤ ਪੁੱਤਰ ਸੀ। ਪਰਿਵਾਰ ਵਿੱਚ 2 ਭੈਣਾਂ ਅਤੇ ਮਾਪੇ ਸੀ।
ਲੋਕਾਂ ਦਾ ਕਹਿਣਾ ਹੈ ਕਿ ਸੁਖਦੀਪ ਨੇ ਕਈ ਥਾਵਾਂ ‘ਤੇ ਲਿਫਟ ਲਗਾਈ ਪਰ ਪੈਸੇ ਦਾ ਲੈਣ-ਦੇਣ ਸਹੀ ਨਹੀਂ ਸੀ। ਉਹ ਲਿਫਟ ਲਗਾਉਣ ਦਾ ਠੇਕਾ ਲੈਂਦਾ ਸੀ ਅਤੇ ਫਿਰ ਕੰਮ ਵਿਚਾਲੇ ਹੀ ਲਟਕਾ ਦਿੰਦਾ ਸੀ। ਜਿਸ ਦੀ ਵਜ੍ਹਾ ਕਰਕੇ ਸੁਖਦੀਪ ਨੂੰ ਕੰਮ ਮਿਲਣਾ ਬੰਦ ਹੋ ਗਿਆ ਨੌਬਤ ਇਹ ਆ ਗਈ ਕਿ ਕਰਜ਼ਾ ਲੈਕੇ ਘਰ ਚਲਾਉਣਾ ਪੈਂਦਾ ਸੀ। ਇਸੇ ਵਜ੍ਹਾ ਨਾਲ ਉਹ ਪਰੇਸ਼ਾਨ ਸੀ।
ਇਹ ਵੀ ਪੜ੍ਹੋ – ਜਜਪਾ ਨੂੰ ਲੱਗਾ ਇਕ ਹੋਰ ਝਟਕਾ, ਇਸ ਵਿਧਾਇਕ ਨੇ ਵੀ ਪਾਰਟੀ ਨੂੰ ਕਿਹਾ ਅਲਵਿਦਾ