International Sports

ਰੋਨਾਲਡੋ ਨੇ ਬਣਾਇਆ ਇੱਕ ਹੋਰ ਵਿਸ਼ਵ ਰਿਕਾਰਡ, ਯੂਟਿਊਬ ਚੈਨਲ ਲਾਂਚ ਕਰਦਿਆਂ ਹੀ ਹਾਸਲ ਕੀਤਾ ਗੋਲਡਨ ਬਟਨ

ਬਿਉਰੋ ਰਿਪੋਰਟ: ਪੁਰਤਗਾਲ ਦੇ ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਬੀਤੇ ਦਿਨ ਬੁੱਧਵਾਰ ਨੂੰ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ। ਰੀਅਲ ਮੈਡ੍ਰਿਡ ਦੇ ਸਾਬਕਾ ਸਟਾਰ ਦੇ ਪ੍ਰਸ਼ੰਸਕ ਉਸਦੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਕਮਲੇ ਹੋ ਉੱਠੇ, ਇਹ ਜਾਣਨ ਲਈ ਕਿ ਉਹ ਆਪਣੀ ਜ਼ਿੰਦਗੀ ਕਿਵੇਂ ਜੀਉਂਦਾ ਹੈ। ਪ੍ਰਸ਼ੰਸਕਾਂ ਦੀ ਉਤਸੁਕਤਾ ਇੰਨੀ ਸੀ ਕਿ ਰੋਨਾਲਡੋ ਨੇ ਸਭ ਤੋਂ ਤੇਜ਼ੀ ਨਾਲ ਇੱਕ ਮਿਲੀਅਨ ਜਾਂ 10 ਲੱਖ ਸਬਸਕ੍ਰਾਈਬਰਸ ਦਾ ਯੂਟਿਊਬ ਦਾ ਰਿਕਾਰਡ ਤੋੜ ਦਿੱਤਾ। ਰੋਨਾਲਡੋ ਨੇ ਇਹ ਉਪਲਬਧੀ ਸਿਰਫ 90 ਮਿੰਟਾਂ ਵਿੱਚ ਹਾਸਲ ਕੀਤੀ।

ਰੋਨਾਲਡੋ ਨੂੰ 24 ਘੰਟਿਆਂ ਦੇ ਅੰਦਰ ਗੋਲਡਨ ਪਲੇਅ ਬਟਨ ਵੀ ਮਿਲ ਗਿਆ ਹੈ। ਜਦੋਂ ਉਸ ਨੇ ਆਪਣੇ ਬੱਚਿਆਂ ਨੂੰ ਗੋਲਡਨ ਪਲੇਅ ਬਟਨ ਦਿਖਾਇਆ ਤਾਂ ਹਰ ਕੋਈ ਉਤਸ਼ਾਹਿਤ ਹੋ ਗਿਆ। ਉਸ ਨੇ ਇਸ ਦਾ ਵੀਡੀਓ ਐਕਸ ’ਤੇ ਸ਼ੇਅਰ ਕੀਤਾ ਹੈ।

ਖ਼ਬਰ ਲਿਖੇ ਜਾਣ ਤੱਕ ਰੋਨਾਲਡੋ ਦੇ ਚੈਨਲ ’ਤੇ 15.6 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਹਨ। ਫੁਟਬਾਲ ਸਟਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਰਾਹੀਂ ਆਪਣੇ ਯੂਟਿਊਬ ਚੈਨਲ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਸੀ, ਜਿੱਥੇ ਉਸ ਦੇ ਬਹੁਤ ਜ਼ਿਆਦਾ ਫਾਲੋਅਰਸ ਹਨ। ਰੋਨਾਲਡੋ ਦੇ ‘ਐਕਸ’ ਪਲੇਟਫਾਰਮ ’ਤੇ 112.5 ਮਿਲੀਅਨ ਫਾਲੋਅਰਜ਼, ਫੇਸਬੁੱਕ ’ਤੇ 170 ਮਿਲੀਅਨ ਫਾਲੋਅਰਜ਼ ਅਤੇ ਇੰਸਟਾਗ੍ਰਾਮ ’ਤੇ 636 ਮਿਲੀਅਨ ਫਾਲੋਅਰਜ਼ ਹਨ।