ਬਿਉਰੋ ਰਿਪੋਰਟ – ਆਂਧਰਾ ਪ੍ਰਦੇਸ਼ ਦੇ ਵਿੱਚ ਭਿਆਨਕ ਹਾਦਸਾ ਹੋਇਆ ਹੈ। ਜਿਸ ਵਿੱਚ ਹੁਣ ਤੱਕ 14 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਜਦਕਿ ਕਈ ਜਖਮੀ ਹੋਏ ਹਨ। ਅਚੁਥਾਪੁਰਮ ਸਪੈਸ਼ਲ ਇਕਨਾਮਿਕ ਜ਼ੋਨ ‘ਚ Escientia Advanced Sciences Pvt Ltd ਫਾਰਮਾਸਿਊਟੀਕਲ ਕੰਪਨੀ ‘ਚ ਜ਼ਬਰਦਸਤ ਧਮਾਕਾ ਹੋਇਆ। ਧਮਾਕਾ ਦੁਪਹਿਰ ਵੇਲੇ ਹੋਇਆ ਹੈ।
ਘਟਨਾ ਸਥਾਨ ਦੇ ਆਲੇ-ਦੁਆਲੇ ਧੂੰਏਂ ਦਾ ਗੁਬਾਰ ਬਣ ਗਿਆ, ਅਨਾਕਾਪੱਲੇ ਦੀ ਪੁਲਿਸ ਸੁਪਰਡੈਂਟ ਦੀਪਿਕਾ ਪਾਟਿਲ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਮਾਰਤ ਵਿੱਚ ਅਜੇ ਵੀ ਧੂੰਆਂ ਅਤੇ ਅੱਗ ਦੀਆਂ ਲਪਟਾਂ ਹਨ, ਇਸ ਲਈ ਬਚਾਅ ਕਾਰਜ ਜਾਰੀ ਹਨ।
ਦੱਸਿਆ ਜਾ ਰਿਹਾ ਹੈ ਕਿ ਧਮਾਕਾ ਰਿਐਕਟਰ ਵਾਲੀ ਥਾਂ ‘ਤੇ ਹੋਇਆ ਪਰ ਰਿਐਕਟਰ ‘ਚ ਨਹੀਂ। ਧਮਾਕੇ ਦੇ ਕਾਰਨਾ ਬਾਰੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਦੌਰਾਨ ਜ਼ਖ਼ਮੀਆਂ ਨੂੰ ਇਲਾਜ ਲਈ ਅਨਾਕਾਪੱਲੇ ਐੱਨ.ਟੀ.ਆਰ. ਹਸਪਤਾਲ ਅਤੇ ਨੇੜਲੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ – ਖੰਨਾ ਦੇ ਪਿੰਡ ਇਕੋਲਾਹੀ ‘ਚ ਔਰਤ ਨਾਲ ਵਾਪਰੀ ਵੱਡੀ ਘਟਨਾ! ਸਹੁਰੇ ਪਰਿਵਾਰ ਨੇ ਜਤਾਇਆ ਹੋਰ ਹੀ ਖਦਸਾ