ਬਿਉਰੋ ਰਿਪੋਰਟ – ਮਸ਼ਹੂਰ ਕਾਫੀ ਕੰਪਨੀ ਸਟਾਰਬਕਸ (STARBUCKS COFFEE) ਦੇ ਨਵੇਂ CEO ਬਾਇਨ ਨਿਕੋਲ ਨੂੰ ਨਵੇਂ ਦਫ਼ਤਰ ਵਿੱਚ ਰੋਜ਼ਾਨਾ ਆਉਣ-ਜਾਣ ਲਈ 1600 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਵੇਗਾ। ਕੰਪਨੀ ਸਮਝੌਤੇ ਦੇ ਮੁਤਾਬਿਕ ਕੈਲੀਫੋਰਨੀਆ ਰਹਿਣ ਵਾਲੇ ਨਿਕੋਲ ਹਰ ਦਿਨ ਸੀਏਟਲ ਤੋਂ ਸਟਾਰਬਕਸ ਦੇ ਹੈੱਡਕੁਆਟਰ ਕਾਰਪੋਰੇਟ ਜੈੱਟ ਨਾਲ ਆਉਣ ਜਾਉਣਗੇ।
ਨਿਕੋਲ ਨੂੰ 1.6 ਮਿਲੀਅਨ ਡਾਲਰ ਦੀ ਸਲਾਨਾ ਤਨਖ਼ਾਹ ਮਿਲੇਗੀ ਅਤੇ ਇਸ ਤੋਂ ਇਲਾਵਾ ਪ੍ਰਫਾਰਮੈਂਟ ਦੇ ਅਧਾਰ ’ਤੇ 3.6 ਮਿਲੀਅਨ ਡਾਲਰ ਤੋਂ 7.2 ਮਿਲੀਅਨ ਡਾਲਰ ਤੱਕ ਕੈਸ਼ ਬੋਨਸ ਵੀ ਮਿਲੇਗਾ। ਉਨ੍ਹਾਂ ਦੇ ਕੋਲ 23 ਮਿਲੀਅਨ ਡਾਲਰ ਤੱਕ ਸਲਾਨਾ ਇਕਵਿਟੀ ਅਵਾਰਡ ਹਾਸਲ ਕਰਨ ਦਾ ਮੌਕਾ ਵੀ ਮਿਲੇਗਾ।
ਨਿਕੋਲ ਨੂੰ ਇਸ ਲਈ ਸਟਾਰਬਕਸ ਦਾ CEO ਬਣਾਇਆ ਗਿਆ ਹੈ ਕਿਉਂਕਿ ਕੰਪਨੀ ਦੀ ਅਮਰੀਕਾ ਅਤੇ ਚੀਨ ਦੀ ਸੇਲ ਘੱਟ ਹੋ ਗਈ ਸੀ। ਮੌਜੂਦਾ CEO ਲਕਸ਼ਮਣ ਨਰਸਿੰਮਾ ਨੇ 2022 ਵਿੱਚ ਸਟਾਰਬਕਸ ਜੁਆਇਨ ਕੀਤੀ ਸੀ। ਨਿਕੋਲ ਦੇ ਟਰੈਕ ਰਿਕਾਰਡ ਨੂੰ ਵੇਖ ਦੇ ਹੋਏ ਸਟਾਰਬਕਸ ਨੂੰ ਉਨ੍ਹਾਂ ਤੋਂ ਕਾਫੀ ਉਮੀਦਾਂ ਹਨ। ਚਿਪੋਟਲ ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਕੰਪਨੀ ਦਾ ਸਟਾਕ 773 ਫੀਸਦੀ ਤੇਜ਼ੀ ਆਈ ਹੈ। ਅਜਿਹੇ ਫਲੇਕਸਿਬਲ ਵਰਕ ਟਰਮ ਅਕਸਰ ਹਾਈ ਰੈਕਿੰਗ CEO ਨੂੰ ਮਿਲਦੇ ਹਨ ਜਿਨ੍ਹਾਂ ਦੇ ਕੋਲ ਕਾਬਲੀਅਤ ਹੁੰਦੀ ਹੈ।
ਨਿਕੋਲ ਦੇ ਲਈ ਇਹ ਸਹੂਲਤ ਨਵੀਂ ਨਹੀਂ ਹੈ। 2018 ਵਿੱਚ ਚਿਪੋਟਲ ਦੇ CEO ਸਨ, ਉਸ ਵੇਲੇ ਉਨ੍ਹਾਂ ਨੂੰ ਇਸੇ ਤਰ੍ਹਾਂ ਦੀ ਡੀਲ ਮਿਲੀ ਸੀ। ਚਿਪੋਟਲ ਦਾ ਹੈੱਡਕੁਆਟਰ ਕੋਲੋਰਾਡੋ ਵਿੱਚ ਸੀ। ਨਿਕੋਲ ਦੇ ਕੰਮ ਸੰਭਾਲਣ ਦੇ ਤਿੰਨ ਮਹੀਨੇ ਦੇ ਅੰਦਰ ਹੈੱਡਕੁਆਟਰ ਕੈਲੀਫੋਨੀਆ ਸ਼ਿਫਟ ਕਰ ਦਿੱਤਾ ਗਿਆ ਸੀ।
ਬਾਇਨ ਨਿਕੋਲ ਮਾਰਚ 2018 ਵਿੱਚ ਚਿਪੋਟਲ ਮੈਕਸਿਕਨ ਗ੍ਰਿਲ ਨੂੰ ਲੀਡ ਕਰ ਰਹੇ ਸੀ। ਨਿਕੋਲ ਪਹਿਲਾਂ ਕੰਪਨੀ ਦੇ CEO ਅਤੇ ਡਾਇਰੈਕਟਰ ਸੀ। ਮਾਰਚ 2020 ਉਨ੍ਹਾਂ ਬੋਰਡ ਦੇ ਪ੍ਰਧਾਨ ਰੂਪ ਵਿੱਚ ਜ਼ਿੰਮੇਵਾਰੀ ਸੰਭਾਲੀ।