Punjab

ਰਵਨੀਤ ਬਿੱਟੂ ਨੇ ਕਿਸਾਨਾਂ ਤੇ ਕੀਤਾ ਵੱਡਾ ਵਾਰ, ਜਗਜੀਤ ਡੱਲੇਵਾਲ ਨੇ ਪਲਟਵਾਰ ਕਰ ਜਾਂਚ ਕਰਵਾਉਣ ਦੀ ਦਿੱਤੀ ਚਣੌਤੀ

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਕਿਸਾਨਾਂ ‘ਤੇ ਇਲਜ਼ਾਮ ਲਗਾਇਆ ਹੈ ਕਿ ਕੁਝ ਕਿਸਾਨ ਆਗੂਆਂ ਨੂੰ ਵਿਦੇਸ਼ ਤੋਂ ਫੰਡਿੰਗ ਹੋ ਰਹੀ ਹੈ, ਜਿਸ ਦੀ ਵਜ੍ਹਾ ਕਰਕੇ ਉਹ ਪ੍ਰਦਰਸ਼ਨ ਕਰ ਰਹੇ ਹਨ। ਉਹ ਆਪਣੇ ਨਿੱਜੀ ਹਿੱਤ ਲਈ ਅਜਿਹਾ ਕੰਮ ਕਰ ਰਹੇ ਹਨ। ਦੇਸ਼ ਦੇ ਕਿਸਾਨ ਪ੍ਰਧਾਨ ਮੰਤਰੀ ਮੋਦੀ ਦੇ ਕੰਮ ਤੋਂ ਖੁਸ਼ ਹਨ। ਕਿਸਾਨ ਕਹਿੰਦੇ ਸਨ ਸਾਨੂੰ ਦਿੱਲੀ ਨਹੀਂ ਆਉਣ ਦਿੰਦਾ ਹੈ ਪਰ ਉਹ ਰਾਹੁਲ ਗਾਂਧੀ ਨੂੰ 2 ਵਾਰ ਪਾਰਲੀਮੈਂਟ ਵਿੱਚ ਮਿਲੇ ਹਨ। ਸਿਰਫ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ MSP ਦਿੱਤੀ ਜਾਂਦੀ ਹੈ। ਜੇਕਰ ਸਾਰੀਆਂ ਫਸਲਾਂ ਤੇ MSP ਦਿੱਤੀ ਜਾਵੇ ਤਾਂ 1 ਲੱਖ ਕਰੋੜ ਕਿਥੋ ਆਵੇਗਾ। ਬਿੱਟੂ ਨੇ ਇਲਜ਼ਾਮ ਲਗਾਇਆ ਕਿ ਕਿਸਾਨ ਹਾਈਵੇਅ ਦੇ ਪ੍ਰੋਜੈਕਟ ਨੂੰ ਲੈਕੇ ਬਲੈਕਮੇਲ ਕਰ ਰਹੇ ਹਨ,ਕਿਸਾਨ ਆਪਣੀ ਜ਼ਮੀਨ ਦੇਣਾ ਚਾਹੁੰਦੇ ਹਨ ਪਰ ਕੁਝ ਕਿਸਾਨ ਆਗੂ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੇ ਹਨ ।

ਉਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਕ ਨਿੱਜੀ ਚੈਨਲ ਨਾਲ ਗੱਲ ਕਰਦੇ ਬਿੱਟੂ ਨੂੰ ਚੁਣੌਤੀ ਦਿੱਤੀ ਕਿ ਤੁਹਾਡੀ ਕੇਂਦਰ ਵਿੱਚ ਸਰਕਾਰ ਹੈ ਤੁਸੀਂ ਜਾਂਚ ਕਰਵਾ ਸਕਦੇ ਹੋ। ਉਨ੍ਹਾਂ ਲੋਕ ਸਭਾ ਦੇ ਨਤੀਜੇ ਇਸ ਗੱਲ ਦਾ ਸਬੂਤ ਹਨ ਕਿ ਬੀਜੇਪੀ ਤੋਂ ਕਿਸਾਨ ਨਰਾਜ਼ ਹਨ। ਬੀਜੇਪੀ 71 ਅਜਿਹੀਆਂ ਸੀਟਾਂ ਹਾਰੀ ਹੈ ਜਿੱਥੇ ਪੇਂਡੂ ਲੋਕ ਹਨ। ਡੱਲੇਵਾਲ ਨੇ ਇਲਜ਼ਾਮ ਲਗਾਇਆ ਕਿ ਰਵਨੀਤ ਬਿੱਟੂ ਹੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਏ ਸਨ ਅਤੇ ਕਿਹਾ ਸੀ ਕਿ ਮੋਦੀ ਨੇ ਕਿਸਾਨਾਂ ਨੂੰ ਰਗੜੇ ਲਾਏ ਹਨ। ਮੰਤਰੀ ਬਣਨ ਤੋਂ ਬਾਅਦ ਬਿੱਟੂ ਨੇ ਇਹ ਦਾਅਵਾ ਕੀਤਾ ਸੀ ਕਿ ਮੈਂ ਕਿਸਾਨਾਂ ਅਤੇ ਕੇਂਦਰ ਦੇ ਵਿਚਾਲੇ ਪੁੱਲ ਦਾ ਕੰਮ ਕਰਾਂਗਾ ਪਰ ਹੁਣ ਸਾਡੇ ਖਿਲਾਫ ਅਜਿਹੇ ਇਲਜ਼ਾਮ ਲੱਗਾ ਰਹੇ ਹਨ।

ਇਹ ਵੀ ਪੜ੍ਹੋ –   ਕੈਨੇਡਾ ਦੇ ਇਸ ਸੂਬੇ ‘ਚ ਵਰਕ ਪਰਮਿਟ ਵਾਲਿਆਂ ਦਾ ਦਾਖਲਾ ਬੰਦ! ਪੂਰੇ ਕੈਨੇਡਾ ‘ਚ ਵੀ ਇਹ ਹੋ ਸਕਦਾ ਲਾਗੂ