India Lifestyle

ਹੁਣ 3 ਸ਼ਰਤਾਂ ਨਾਲ ‘ਸਿੰਗਲ ਪੇਰੈਂਟ’ ਨੂੰ ਵੀ ਗੋਦ ਮਿਲੇਗਾ ਬੱਚਾ! ਵਿਆਹੁਤਾ ਜੋੜੇ ਲਈ ਵੀ ਗੋਦ ਲੈਣ ਦੇ ਨਿਯਮ ਬਦਲੇ

ਬਿਉਰੋ ਰਿਪੋਰਟ – ਭਾਰਤ ਵਿੱਚ ਬੱਚੇ ਗੋਦ ਲੈਣ ਦੇ ਨਿਯਮ ਵਿੱਚ ਵੱਡਾ ਬਦਲਾਅ ਹੋਇਆ ਹੈ। ਹੁਣ ਭਾਰਤ ਵਿੱਚ ਸਿੰਗਲ ਪੇਰੈਂਟ ਨੂੰ ਵੀ ਬੱਚਾ ਗੋਦ ਲੈਣ ਦਾ ਇਜਾਜ਼ਤ ਮਿਲ ਗਈ ਹੈ। ਪਹਿਲਾਂ ਵਿਆਹੁਤਾ ਜੋੜੇ ਨੂੰ ਹੀ ਬੱਚੇ ਨੂੰ ਗੋਦ ਲੈਣ ਦੀ ਇਜਾਜ਼ਤ ਸੀ। ਉਸ ਵਿੱਚ ਕਈ ਸ਼ਰਤਾਂ ਹੁੰਦੀਆਂ ਸਨ। ਪਰ ਹੁਣ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਰ ਇਸ ਦੇ ਲਈ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ।

ਹੁਣ ਅਣਵਿਆਹੇ, ਤਲਾਕਸ਼ੁਦਾ, ਤੇ ਵਿਧਵਾ ਵੀ ਬੱਚੇ ਨੂੰ ਗੋਦ ਲੈ ਸਕਣਗੇ। ਸਿੰਗਲ ਪੇਰੈਂਟ ਨੂੰ 6 ਸਾਲ ਤੱਕ ਦੀ ਉਮਰ ਦਾ ਹੀ ਬੱਚਾ ਦਿੱਤਾ ਜਾਵੇਗਾ। 2 ਸਾਲ ਬੱਚੇ ਦੀ ਸਾਂਭ-ਸੰਭਾਲ ਦੇ ਬਾਅਦ ਹੀ ਕਾਨੂੰਨ ਤੌਰ ’ਤੇ ਗੋਦ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ। ਗੋਦ ਲੈਣ ਵਾਲੇ ਦੀ ਉਮਰ 25 ਤੋਂ 60 ਸਾਲ ਦੇ ਵਿਚਾਲੇ ਹੋਵੇ। ਮਹਿਲਾ ਕਿਸੇ ਵੀ ਲਿੰਗ ਦੇ ਬੱਚੇ ਨੂੰ ਗੋਦ ਲੈ ਸਕਦੀ ਹੈ ਜਦਕਿ ਪੁਰਸ਼ ਸਿਰਫ ਮੁੰਡੇ ਨੂੰ ਹੀ ਗੋਦ ਲੈ ਸਕਦਾ ਹੈ।

ਵਿਆਹੁਤਾ ਜੋੜੇ ਲਈ ਵੀ ਗੋਦ ਲੈਣ ਦੇ ਨਿਯਮ ਬਦਲੇ

2016 ਵਿੱਚ ਬਣੇ ਗੋਦ ਲੈਣ ਦੇ ਕਾਨੂੰਨ ਮੁਤਾਬਿਕ ਸਿਰਫ਼ ਵਿਆਹੁਤਾ ਹੀ ਬੱਚਾ ਗੋਦ ਲੈ ਸਕਦੇ ਹਨ। ਮਹਿਲਾ ਬਾਲ ਵਿਕਾਸ ਮੰਤਰਾਲੇ ਵੱਲੋਂ ਬਦਲੇ ਗਏ ਨਿਯਮਾਂ ਮੁਤਾਬਿਕ ਵਿਆਹੁਤਾ ਜੋੜੇ ਪਤੀ-ਪਤਨੀ ਨੂੰ ਉਸ ਵੇਲੇ ਤੱਕ ਬੱਚਾ ਗੋਦ ਲਈ ਨਹੀਂ ਦਿੱਤਾ ਜਾਵੇਗਾ ਜਦੋਂ ਤੱਕ ਕਿ ਉਨ੍ਹਾਂ ਦਾ ਵਿਆਹੁਤਾ ਰਿਸ਼ਤਾ ਦੋ ਸਾਲ ਦਾ ਸਥਿਰ ਨਾ ਹੋਵੇ। ਇਸ ਤੋਂ ਪਹਿਲਾਂ ਜੋੜਿਆਂ ਲਈ ਅਜਿਹੀ ਕੋਈ ਚਿਤਾਵਨੀ ਨਹੀਂ ਸੀ।

ਵਿਆਹੁਤਾ ਜੋੜੇ ਵੱਲੋਂ ਗੋਦ ਲੈਣ ਦੀ ਉਮਰ ’ਚ ਵੀ ਬਦਲਾਅ

2016 ਦੇ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਬੱਚੇ ਨੂੰ ਗੋਦ ਲੈਣ ਵਾਲੇ ਪਤੀ-ਪਤਨੀ 35 ਸਾਲ ਤੋਂ ਵੱਧ ਉਮਰ ਦੇ ਹੋਣੇ ਚਾਹੀਦੇ ਹਨ। ਸੋਧੇ ਹੋਏ ਦਿਸ਼ਾ-ਨਿਰਦੇਸ਼ ਮੁਤਾਬਿਕ 6 ਤੋਂ 12 ਸਾਲ ਅਤੇ 12 ਤੋਂ 18 ਸਾਲ ਦੀ ਉਮਰ ਵਰਗ ਦੇ ਬੱਚੇ ਨੂੰ ਪਾਲਣ ਲਈ ਵਿਆਹੇ ਜੋੜੇ ਦੀ ਸਾਂਝੀ ਉਮਰ ਘੱਟੋ ਘੱਟ 70 ਸਾਲ ਹੋਣੀ ਚਾਹੀਦੀ ਹੈ। ਜਦੋਂ ਕਿ ਇਕੱਲੇ ਪਾਲਣ-ਪੋਸ਼ਣ ਕਰਨ ਵਾਲੇ ਮਾਪੇ ਘੱਟੋ ਘੱਟ 35 ਸਾਲ ਹੋਣੇ ਚਾਹੀਦੇ ਹਨ। ਇਕੱਲੇ ਵਿਅਕਤੀ ਲਈ 6 ਤੋਂ 12 ਉਮਰ ਵਰਗ ਦੇ ਬੱਚੇ ਨੂੰ ਪਾਲਣ ਲਈ 55 ਸਾਲ ਤੱਕ ਅਤੇ 12 ਤੋਂ 18 ਉਮਰ ਵਰਗ ਦੇ ਬੱਚੇ ਨੂੰ ਪਾਲਣ-ਪੋਸ਼ਣ ਕਰਨ ਲਈ 60 ਸਾਲ ਤੱਕ।

ਮਹਿਲਾ ਬਾਲ ਵਿਕਾਮ ਮੰਤਰਾਲੇ ਦੇ ਮੁਤਾਬਿਕ ਬੱਚੇ ਨੂੰ ਗੋਦ ਲੈਣ ਦੀ ਲਈ ਕੇਰਿੰਗ (CARINGS) ’ਤੇ ਜਾ ਕੇ ਰਜਿਸਟਰਡ ਕਰਵਾਇਆ ਜਾ ਸਕਦਾ ਹੈ। 2024 ਦੇ ਫੋਸਟਰ ਕੇਅਰ ਦਿਸ਼ਾ-ਨਿਰਦੇਸ਼ਾਂ ਵਿੱਚ ਇੱਕ ਨਿਰਧਾਰਿਤ ਆਨਲਾਈਨ ਪੋਰਟਲ ਪ੍ਰਦਾਨ ਕੀਤਾ ਗਿਆ ਹੈ ਜਿੱਥੇ ਸੰਭਾਵਿਤ ਪਾਲਣ-ਪੋਸ਼ਣ ਕਰਨ ਵਾਲੇ ਮਾਪੇ ਉਨ੍ਹਾਂ ਤੱਕ ਪਹੁੰਚ ਕਰਨ ਲਈ ਜ਼ਿਲ੍ਹਾ ਬਾਲ ਸੁਰੱਖਿਆ ਇਕਾਈਆਂ ਲਈ ਆਪਣੇ ਦਸਤਾਵੇਜ਼ ਅਪਲੋਡ ਕਰ ਸਕਦੇ ਹਨ। ਮਹਿਲਾ ਬਾਲ ਵਿਕਾਸ ਮੰਤਰਾਲੇ ਦੇ ਮੁਤਾਬਿਕ ਨਿਯਮਾਂ ਵਿੱਚ ਕੀਤੇ ਗਏ ਸੋਧ ਦੇ ਨਾਲ ਵੱਡੀ ਗਿਣਤੀ ਵਿੱਚ ਬੱਚਿਆਂ ਨੂੰ ਗੋਦ ਲੈਣ ਲਈ ਅੱਗੇ ਆਉਣਗੇ ਅਤੇ ਬੱਚਿਆਂ ਨੂੰ ਘਰ ਮਿਲੇਗਾ।