ਰੱਖੜ ਪੁੰਨਿਆਂ ਦੇ ਮੌਕੇ ਬਾਬਾ ਬਕਾਲਾ ਸਾਹਿਬ ਦੇ ਧਰਤੀ ਤੇ ਸਾਰੀਆਂ ਸਿਆਸੀ ਪਾਰਟੀਆਂ ਵਾਂਗ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਿਆਸੀ ਕਾਨਫਰੰਸ ਕੀਤੀ ਹੈ। ਅਕਾਲੀ ਦਲ ਵੱਲੋਂ ਕੀਤੀ ਗਈ ਸਿਆਸੀ ਕਾਰਨਫਰੰਸ ਵਿੱਚ ਬੰਦੀ ਸਿੰਘ ਗੁਰਦੀਪ ਸਿੰਘ ਖੇਹੜਾ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਸਿੰਘ ਸਮੇਤ ਕਈਆ ਤੇ ਸਿਆਸੀ ਹਮਲੇ ਕੀਤੇ ਹਨ
ਬੰਦੀ ਸਿੰਘ ਗੁਰਦੀਪ ਸਿੰਘ ਖੇਹੜਾ ਨੇ ਅੰਮ੍ਰਿਤਪਾਲ ਸਿੰਘ ਤੇ ਲਗਾਏ ਗੰਭੀਰ ਇਲਜ਼ਾਮ
ਬਾਬਾ ਬਕਾਲਾ ਸਾਹਿਬ ਵਿਖੇ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਵਿੱਚ ਬੰਦੀ ਸਿੰਘ ਗੁਰਦੀਪ ਸਿੰਘ ਖੇਹੜਾ ਵੀ ਪਹੁੰਚੇ ਸਨ। ਉਨ੍ਹਾਂ ਨੇ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ ਅਤੇ ਸਰਬੱਤ ਖਾਲਸਾ ਦੇ ਜੱਥੇਦਾਰਾਂ ਤੇ ਜੰਮਕੇ ਨਿਸ਼ਾਨਾ ਲਗਾਇਆ। ਖੇਹੜਾ ਨੇ ਕਿਹਾ ਵਿਦੇਸ਼ ਵਿੱਚ ਬੈਠੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਸਿਰਫ਼ ਬੰਦੀ ਸਿੰਘਾਂ ਦੇ ਨਾਂ ਤੇ ਪੈਸਾ ਇਕੱਠਾ ਕਰ ਰਹੇ ਹਨ। ਅੰਮ੍ਰਿਤਪਾਲ ਸਿੰਘ ਦਾ ਨਾਂ ਲਏ ਬਿਨਾਂ ਕਿਹਾ ਗ੍ਰਿਫਤਾਰੀ ਤੋਂ ਪਹਿਲਾਂ ਇਹ ਕਹਿੰਦੇ ਸਨ ਕਿ ਪੰਜਾਬ ਦੀ ਮੁਸ਼ਕਿਲਾਂ ਦਾ ਹੱਲ ਸਿਰਫ ਖਾਲਿਸਤਾਨ ਹੈ। ਇਸ ਦੇ ਲ਼ਈ ਸੀਸ ਵੀ ਦੇ ਦੇਵਾਂਗੇ, ਪਰ ਜੇਲ੍ਹ ਵਿੱਚ ਗਏ ਡੇਢ ਸਾਲ ਵੀ ਨਹੀਂ ਹੋਇਆ ਹੈ ਕਿ ਰਿਹਾਈ ਦੇ ਲਈ ਚਿੱਠੀਆਂ ਲਿਖਿਆਂ ਜਾ ਰਹੀਆਂ ਹਨ। ਸਿਰਫ ਇੰਨਾਂ ਹੀ ਨਹੀਂ ਖਾਲਿਸਤਾਨ ਦੀ ਮੰਗ ਕਰਨ ਵਾਲਾ ਅੱਜ ਕੁਰਸੀ ਦੇ ਚਾਰ ਪੈਰਾਂ ਦੇ ਹੇਠਾਂ ਬੈਠਿਆ ਹੈ। ਜਦਕਿ ਜੇਲ੍ਹਾਂ ਵਿੱਚ ਬੈਠੇ ਬੰਦੀ ਸਿੰਘਾਂ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਉਨ੍ਹਾਂ ਦੀ ਰਿਹਾਈ ਦੀ ਮੰਗ ਨਹੀਂ ਕੀਤੀ ਹੈ। ਗੁਰਪ੍ਰੀਤ ਸਿੰਘ ਖੇਹੜਾ ਨੇ ਕਿਹਾ ਅਕਾਲੀ ਦਲ ਦੇ ਸਮੇਂ 25-25 ਸਾਲ ਬਾਅਦ ਅਸੀਂ ਪੰਜਾਬ ਪਰਤੇ ਹਾਂ ਅਤੇ ਫਰਲੋ ਮਿਲਣ ਲੱਗੀ। ਖੇਹੜਾ ਨੇ ਇਲਜ਼ਾਮ ਲਗਾਇਆ ਕਿ ਸਿਮਰਨਜੀਤ ਸਿੰਘ ਮਾਨ ਨੇ ਸਿਰਫ਼ ਲੋਕਾਂ ਦੇ ਭਾਵਨਾਵਾਂ ਨਾਲ ਖੇਡ ਕੇ ਨੌਜਵਾਨਾਂ ਨੂੰ ਮਰਾਇਆ ਹੈ। ਪਹਿਲਾਂ ਕਿਹਾ ਅਸੀਂ ਕ੍ਰਿਪਾਨ ਦੇ ਬਿਨਾਂ ਲੋਕ ਸਭਾ ਵਿੱਚ ਦਾਖਲ ਨਹੀਂ ਹੋਣਾ ਫਿਰ ਦੂਜੀ ਵਾਰ ਬਿਨਾਂ ਕ੍ਰਿਪਾਨ ਨਾਲ ਚੱਲੇ ਗਏ। ਤੀਜੀ ਵਾਰ ਦੀਪ ਸਿੱਧੂ ਅਤੇ ਮੂਸੇਵਾਲਾ ਦੇ ਨਾਂ ਨਾਲ ਪਾਰਲੀਮੈਂਟ ਦੇ ਮੈਂਬਰ ਬਣੇ। ਗੁਰਪ੍ਰੀਤ ਸਿੰਘ ਖੇਹੜਾ ਨੇ ਕਿਹਾ ਸਾਡੀ ਰਿਹਾਈ ਨਾ ਹੋਣ ਦੇ ਲਈ 3 ਲੋਕ ਜ਼ਿੰਮੇਵਾਰ ਹਨ ਪਹਿਲਾਂ ਜਸਬੀਰ ਸਿੰਘ ਰੋਡੇ, ਦੂਜਾ ਬਲਜੀਤ ਸਿੰਘ ਦਾਦੂਵਾਲ ਅਤੇ ਤੀਜਾ ਮਨਜਿੰਦਰ ਸਿੰਘ ਸਿਰਸਾ। ਖੇਹੜਾ ਨੇ ਕਿਹਾ ਜਦੋਂ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਤਾਂ ਕਹਿੰਦੇ ਹਨ ਕਿ ਵਿਕਾਸ ਦੀ ਗੱਲ ਕਰੋ ਬੰਦੀ ਸਿੰਘਾਂ ਦੀ ਗੱਲ ਨਾ ਕਰੋ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਖੇਹੜਾ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕਰਦੇ ਕਿਹਾ ਕਿ 1988 ਦੀ ਘਟਨਾ ਦੇ ਲਈ ਜਸਬੀਰ ਸਿੰਘ ਰੋਡੇ ਨੂੰ ਸ੍ਰੀ ਅਕਾਲ ਤਖਤ ਪੇਸ਼ ਹੋਣ ਦੇ ਹੁਕਮ ਦਿੱਤੇ ਜਾਣ।
ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ‘ਤੇ ਕੱਸੇ ਤੰਜ
ਬਾਬਾ ਬਕਾਲਾ ਵਿੱਚ ਸਿਆਸੀ ਕਾਂਫਰੰਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕੇਂਦਰ ‘ਤੇ ਸਵਾਲ ਚੁੱਕ ਦੇ ਹੋਏ ਕਿਹਾ RSS ਦੇ ਜ਼ਰੀਏ ਸਾਰੇ ਗੁਰੂਘਰਾਂ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਪੰਥ ਦੇ ਗੱਦਾਰ ਜਸਬੀਰ ਸਿੰਘ ਰੋਡੇ ਅਤੇ ਦਾਦੂਵਾਲ ਵਰਗੇ ਬੰਦੇ ਉਨ੍ਹਾਂ ਦੀ ਮਦਦ ਕਰ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕੇਂਦਰ ਸਰਕਾਰ ਮੁਸਲਮਾਨਾ ਦਾ ਵਕਫ ਬੋਰਡ ਦਾ ਐਕਟ ਬਦਲ ਰਹੀ ਹੈ ਕਿਉਂਕਿ ਉਨ੍ਹਾਂ ਕੋਲ ਆਪਣੀ ਪਾਰਟੀ ਨਹੀਂ ਹੈ, ਸਾਡੇ ਕੋਲ ਆਪਣੀ ਪਾਰਟੀ ਹੈ ਉਸ ਨੂੰ ਹੋਰ ਮਜ਼ਬੂਤ ਕਰੋ। ਜੇਕਰ ਅਸੀਂ ਇੱਕ ਝੰਡੇ ਹੇਠਾਂ ਨਾ ਖੜੇ ਹੋਏ ਤਾਂ ਸਾਰਾ ਕੁਝ ਬਰਬਾਦ ਕਰ ਦਿੱਤਾ ਜਾਵੇਗਾ। ਬਾਬਾ ਬਕਾਲਾ ਵਿੱਚ ਅਕਾਲੀ ਦਲ ਦੀ ਸਿਆਸੀ ਕਾਂਫਰੰਸ ਵਿੱਚ ਪਹੁੰਚੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪਹਿਲੀ ਵਾਰ ਬਾਗੀ ਆਗੂਆਂ ‘ਤੇ ਖੁੱਲ੍ਹ ਕੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਬੇਸ਼ਰਮੀ ਦੀ ਹੱਦ ਹੁੰਦੀ ਹੈ, ਜਦੋ ਇਹ ਸੱਤਾ ਵਿੱਚ ਸੀ ਤਾਂ ਉਸ ਵੇਲੇ ਕੋਈ ਨਹੀਂ ਬੋਲਿਆ ਪਰ ਹੁਣ ਸਾਰੇ ਬਾਗ਼ੀ ਅਵਾਜ਼ਾ ਚੁੱਕ ਰਹੇ ਹਨ, ਇਹ ਸਾਰੇ ਮੌਕਾ ਪਰੱਸਤ ਹਨ। ਮਜੀਠੀਆ ਨੇ ਬਿਨਾਂ ਅੰਮ੍ਰਿਤਪਾਲ ਸਿੰਘ ਦਾ ਨਾਂ ਲਏ ਕਿਹਾ ਸਾਨੂੰ ਬੰਦੀ ਸਿੰਘਾਂ ਵਿੱਚ ਫਰਕ ਕਰਨਾ ਹੋਵੇਗਾ, ਕੁਝ ਲੋਕ ਆਪਣੇ ਸਾਥੀਆਂ ਨੂੰ ਜੇਲ੍ਹ ਤੋਂ ਛਡਾਉਣ ਲਈ ਸਲਾਖਾ ਪਿੱਛੇ ਗਏ ਹਨ ਜਦਕਿ ਗੁਰਪ੍ਰੀਤ ਸਿੰਘ ਖੇਹੜਾ ਵਰਗੇ ਬੰਦੀ ਸਿੰਘਾਂ ਨੇ ਆਪਣੀ ਜ਼ਿੰਦਗੀ ਵਾਰ ਦਿੱਤੀ। ਅੱਜ ਸਟੇਜ ਤੋਂ ਸੱਚ ਬੋਲਣ ਤੇ ਉਨ੍ਹਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ।