International

ਪਾਕਿਸਤਾਨ ਸਰਕਾਰ ਨੇ ਖਿਡਾਰੀਆਂ ਦਾ ਅਪਮਾਨ , ਕਿਹਾ ਸਨਮਾਨ ਸਮਾਰੋਹ ਦਾ ਸੱਦਾ, ਫਿਰ ਵਾਪਸ ਲਿਆ ਸੱਦਾ

ਪਾਕਿਸਤਾਨ ਦੇ ਜੈਵਲਿਨ ਖਿਡਾਰੀ ਅਰਸ਼ਦ ਨਦੀਮ ਦੇ ਪੈਰਿਸ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ ਸ਼ਾਹਬਾਜ਼ ਸਰਕਾਰ ਨੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ। ਹਾਲਾਂਕਿ, ਪਾਕਿਸਤਾਨ ਦੇ ਹਾਕੀ ਖਿਡਾਰੀਆਂ ਦੇ ਅਨੁਸਾਰ, ਉਨ੍ਹਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਣ ਤੋਂ ਬਾਅਦ, ਸੱਦਾ ਵਾਪਸ ਲੈ ਲਿਆ ਗਿਆ ਸੀ।

ਪਾਕਿਸਤਾਨ ਦੇ ਸਾਬਕਾ ਹਾਕੀ ਖਿਡਾਰੀ ਰਾਓ ਸਲੀਮ ਨਾਜ਼ਿਮ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਸੱਦਾ ਵਾਪਸ ਲੈ ਕੇ ਖਿਡਾਰੀਆਂ ਦਾ ਅਪਮਾਨ ਕੀਤਾ ਹੈ। ਉਸਨੇ ਦੱਸਿਆ, “ਪੀਐਮ ਹਾਊਸ ਨੇ ਕਈ ਹਾਕੀ ਖਿਡਾਰੀਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜੇ ਸਨ।”

“ਸਮਾਰੋਹ ਤੋਂ ਠੀਕ ਪਹਿਲਾਂ ਸੱਦਾ ਵਾਪਸ ਲੈ ਲਿਆ ਗਿਆ ਸੀ।”

ਸਲੀਮ ਨੇ ਕਿਹਾ ਕਿ ਸਮਾਰੋਹ ਤੋਂ ਠੀਕ ਪਹਿਲਾਂ ਕਈ ਖਿਡਾਰੀਆਂ ਨੂੰ ਪ੍ਰਧਾਨ ਮੰਤਰੀ ਦਫਤਰ ਤੋਂ ਸੰਦੇਸ਼ ਮਿਲਿਆ। ਲਿਖਿਆ ਗਿਆ ਸੀ ਕਿ ਵੱਡੀ ਗਿਣਤੀ ਵਿੱਚ ਮਹਿਮਾਨਾਂ ਦੇ ਆਉਣ ਕਾਰਨ ਉਨ੍ਹਾਂ ਦਾ ਪ੍ਰਬੰਧ ਕਰਨ ਵਿੱਚ ਦਿੱਕਤ ਆ ਰਹੀ ਸੀ। ਇਸ ਕਾਰਨ ਇਹ ਸੱਦਾ ਵਾਪਸ ਲਿਆ ਜਾ ਰਿਹਾ ਹੈ।

ਸਲੀਮ ਨੇ ਕਿਹਾ ਕਿ ਦੇਸ਼ ਲਈ ਕਈ ਓਲੰਪਿਕ ਮੈਡਲ ਜਿੱਤਣ ਵਾਲੇ ਖਿਡਾਰੀਆਂ ਨਾਲ ਇਸ ਤਰ੍ਹਾਂ ਦਾ ਸਲੂਕ ਅਪਮਾਨਜਨਕ ਹੈ। ਪਾਕਿਸਤਾਨ ਨੇ ਓਲੰਪਿਕ ਵਿੱਚ ਹਾਕੀ ਵਿੱਚ ਹੁਣ ਤੱਕ 4 ਤਗਮੇ ਜਿੱਤੇ ਹਨ। ਇਨ੍ਹਾਂ ਵਿਚੋਂ 3 ਸੋਨ ਅਤੇ 1 ਕਾਂਸੀ ਦਾ ਤਗਮਾ ਹੈ।

ਅਰਸ਼ਦ ਨਦੀਮ ਤੋਂ ਪਹਿਲਾਂ ਪਾਕਿਸਤਾਨ ਨੇ ਆਪਣਾ ਆਖਰੀ ਤਮਗਾ 1992 ਵਿੱਚ ਬਾਰਸੀਲੋਨਾ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਹਾਸਲ ਕੀਤਾ ਸੀ। ਉਦੋਂ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਦੂਜੇ ਪਾਸੇ ਗੋਲਡ ਮੈਡਲ ਜਿੱਤ ਕੇ ਪਾਕਿਸਤਾਨ ਪਹੁੰਚੇ ਅਰਸ਼ਦ ਨਦੀਮ ਦਾ ਲਗਾਤਾਰ ਸਨਮਾਨ ਕੀਤਾ ਜਾ ਰਿਹਾ ਹੈ।

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਉਨ੍ਹਾਂ ਨੂੰ 1 ਕਰੋੜ ਪਾਕਿਸਤਾਨੀ ਰੁਪਏ ਅਤੇ ਨਵੀਂ ਕਾਰ ਤੋਹਫੇ ਵਜੋਂ ਦਿੱਤੀ ਹੈ। ਮਰੀਅਮ ਅਰਸ਼ਦ ਦੇ ਪਿੰਡ ਗਈ ਅਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮਿਲੀ। ਨਾਲ ਹੀ, ਮਰੀਅਮ ਨਵਾਜ਼ ਨੇ ਅਰਸ਼ਦ ਨੂੰ ਨਕਦ ਇਨਾਮ ਅਤੇ ਕਾਰ ਦੀਆਂ ਚਾਬੀਆਂ ਸੌਂਪੀਆਂ।

ਅਰਸ਼ਦ ਪਾਕਿਸਤਾਨ ਦੇ ਇਤਿਹਾਸ ਵਿੱਚ ਅਥਲੈਟਿਕਸ ਵਿੱਚ ਓਲੰਪਿਕ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਖਿਡਾਰੀ ਹੈ। ਪਾਕਿਸਤਾਨੀ ਮੀਡੀਆ ਦੀ ਰਿਪੋਰਟ ਮੁਤਾਬਕ ਅਰਸ਼ਦ ਦੇ ਪਿਤਾ ਇੱਕ ਮਜ਼ਦੂਰ ਹਨ। ਇਸ ਹੁਨਰ ਨੂੰ ਦੇਖਦਿਆਂ ਪਿੰਡ ਦੇ ਲੋਕਾਂ ਨੇ ਅਰਸ਼ਦ ਦੀ ਸਿਖਲਾਈ ਲਈ ਚੰਦਾ ਇਕੱਠਾ ਕੀਤਾ। ਪੈਰਿਸ ਓਲੰਪਿਕ ਵਿੱਚ ਅਰਸ਼ਦ ਦਾ ਸਿੱਧਾ ਮੁਕਾਬਲਾ ਭਾਰਤ ਦੇ ਨੀਰਜ ਚੋਪੜਾ ਨਾਲ ਸੀ। ਨੀਰਜ ਚਾਂਦੀ ਲੈ ਕੇ ਆਇਆ ਹੈ।

ਇਸ ਓਲੰਪਿਕ ਵਿੱਚ ਨਦੀਮ ਨੇ 92.97 ਮੀਟਰ ਜੈਵਲਿਨ ਸੁੱਟ ਕੇ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਪਹਿਲਾਂ ਨਾਰਵੇ ਦੇ ਐਥਲੀਟ ਥੌਰਕਿਲਡਸਨ ਐਂਡਰੀਅਸ ਨੇ 2008 ਵਿੱਚ ਬੀਜਿੰਗ ਓਲੰਪਿਕ ਵਿੱਚ 90.57 ਮੀਟਰ ਦਾ ਰਿਕਾਰਡ ਬਣਾਇਆ ਸੀ।