India Punjab

ਦਸਤਾਰਧਾਰੀ TTE ਨਾਲ ਕੁੱਟਮਾਰ ਕਰਨ ਦਾ SGPC ਨੇ ਲਿਆ ਨੋਟਿਸ! ਮੁਲਜ਼ਮ ਖਿਲਾਫ਼ ਸਖਤ ਕਾਰਵਾਈ ਦੀ ਮੰਗ

ਬਿਉਰੋ ਰਿਪੋਰਟ – ਮੁੰਬਈ ਦੀ ਲੋਕਲ ਟ੍ਰੇਨ ਵਿੱਚ ਦਸਤਾਰਧਾਰੀ ਬਜ਼ੁਰਗ TTE ਜਸਬੀਰ ਸਿੰਘ ਨਾਲ ਹੋਈ ਕੁੱਟਮਾਰ ਦਾ SGPC ਨੇ ਨੋਟਿਸ ਲਿਆ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਘਟਨਾ ਦੀ ਨਿੰਦਾ ਕਰਦਿਆਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

SGPC ਦੇ ਅਧਿਕਾਰਿਤ ਐਕਸ ਕਾਊਂਟ ‘ਤੇ ਲਿਖਿਆ ਵੀਡੀਓ ਵਿੱਚ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਕੁਝ ਲੋਕ ਮਿਲ ਕੇ ਇੱਕ ਦਸਤਾਰਧਾਰੀ TTE ਦੇ ਨਾਲ ਮਿਲ ਕੇ ਬਦਸਲੂਕੀ ਕਰ ਰਹੇ ਸਨ, ਉਨ੍ਹਾਂ ਨਾਲ ਹੱਥੋਪਾਈ ਕਰ ਰਹੇ ਸਨ। ਇਨ੍ਹਾਂ ਵਿਅਕਤੀਆਂ ‘ਚੋਂ ਇੱਕ ਅਨਿਕੇਤ ਭੋਸਲੇ ਨਾਂ ਦੇ ਵਿਅਕਤੀ ਕੋਲ AC ਕੋਚ ਦੀ ਟਿਕਟ ਨਹੀਂ ਸੀ, ਪਰ ਉਹ AC ਕੋਚ ਵਿੱਚ ਸਫ਼ਰ ਕਰ ਰਿਹਾ ਸੀ।

TTE ਜਸਬੀਰ ਸਿੰਘ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਇਸ ਨੌਜਵਾਨ ਨੂੰ ਜੁਰਮਾਨਾ ਭਰਨ ਦੇ ਲਈ ਕਿਹਾ ਅਤੇ ਇੰਨੇ ‘ਚ ਹੀ ਤੈਸ਼ ਵਿੱਚ ਆ ਕੇ ਇਸ ਨੌਜਵਾਨ ਨੇ TTE ‘ਤੇ ਹਮਲਾ ਕਰ ਦਿੱਤਾ ਜੋ ਕਿ ਵੀਡੀਓ ਕਲਿੱਪ ਵਿੱਚ ਸਾਫ-ਸਾਫ ਦਿਖਾਈ ਦੇ ਰਿਹਾ ਹੈ। ਬਾਅਦ ਵਿੱਚ ਇਹ ਮਾਮਲਾ ਸ਼ਾਂਤ ਹੋਇਆ ਤਾਂ ਅਨਿਕੇਤ ਭੋਸਲੇ ਨੂੰ ਰੇਲਵੇ ਪੁਲਿਸ ਵੱਲੋਂ ਨਾਲਾਸੋਪਰਾ ਦੇ ਸਟੇਸ਼ਨ ‘ਤੇ ਉਤਾਰ ਲਿਆ ਗਿਆ ਅਤੇ ਫਿਰ ਉਸਨੇ ਮੁਆਫੀ ਮੰਗਦਿਆਂ 1500 ਰੁਪਏ ਦਾ ਭੁਗਤਾਨ ਕੀਤਾ ਅਤੇ ਉਸਨੂੰ ਛੱਡ ਦਿੱਤਾ ਗਿਆ।

ਪਰ ਹੁਣ ਇਸ ਤਰ੍ਹਾਂ ਸਿਰਫ ਮੁਆਫੀ ਮੰਗ ਕੇ ਖਹਿੜਾ ਛੁਡਾਏ ਜਾਣ ‘ਤੇ SGPC ਪ੍ਰਧਾਨ ਹਰਜਿੰਦਰ ਸਿੰਘ ਨੇ ਇਤਰਾਜ਼ ਜਤਾਇਆ ਹੈ ਅਤੇ ਮੰਗ ਕੀਤੀ ਹੈ ਕਿ ਮੁਲਜ਼ਮ ਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਇਹ ਲੋਕ ਭਵਿੱਖ ਦੇ ਵਿੱਚ ਐਸੀ ਕੋਝੀ ਹਰਕਤ ਕਰਨ ਬਾਰੇ ਸੋਚ ਵੀ ਨਾ ਸਕਣ।

ਇਹ ਵੀ ਪੜ੍ਹੋ –   ਹੁਣ ਪੰਜਾਬ ‘ਚ 15 ਸਾਲ ਪੁਰਾਣੀਆਂ ਗੱਡੀਆਂ ਵੀ ਚੱਲ ਸਕਣਗੀਆਂ ! ਪਰ ਇਹ ਸ਼ਰਤ ਜ਼ਰੂਰੀ