Punjab

ਤਹਿਸੀਲਦਾਰਾਂ ਦੀ ਹੜ੍ਹਤਾਲ ‘ਤੇ ਮੰਤਰੀ ਜ਼ਿੰਪਾ ਦਾ ਵੱਡਾ ਬਿਆਨ !

 

ਬਿਉਰੋ ਰਿਪੋਰਟ – ਪੰਜਾਬ ਦੇ ਤਹਿਸੀਲਦਾਰਾਂ ਨੇ 19 ਅਗਸਤ ਤੋਂ ਹੜ੍ਹਤਾਲ ‘ਤੇ ਜਾਣ ਦਾ ਫੈਸਲਾ ਕੀਤਾ ਸੀ । ਪਰ ਹੁਣ ਰੈਵਿਨਿਉ ਮੰਤਰੀ ਬ੍ਰਮ ਸ਼ੰਕਰ ਜ਼ਿੰਪਾ ਦਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਤਹਿਸੀਲਦਾਰ ਹੜ੍ਹਤਾਲ ‘ਤੇ ਨਹੀਂ ਜਾਣਗੇ ਕਿਉਂਕਿ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਲਿਆ ਗਿਆ ਹੈ । ਅਧਿਕਾਰੀਆਂ ਨੇ ਫੋਨ ਕਰਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ।

ਇਸ ਤੋਂ ਪਹਿਲਾਂ ਪੰਜਾਬ ਰੈਵਿਨਿਊ ਐਸੋਸੀਏਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਭੇਜ ਕੇ 18 ਅਗਸਤ ਤੱਕ ਦਾ ਮੰਗਾਂ ਮੰਨਣ ਦਾ ਅਲਟੀਮੇਟਮ ਦਿੱਤਾ ਹੈ । ਐਸੋਸੀਏਸ਼ਨ ਨੇ ਕਿਹਾ ਸੀ ਕਿ ਜੇਕਰ ਮੰਗਾਂ ਨਹੀਂ ਮੰਨਿਆ ਗਈਆਂ ਤਾਂ 19 ਅਗਸਤ ਤੋਂ ਜ਼ਿਲ੍ਹਾਂ ਮਾਲ ਅਫਸਰ ਅਤੇ ਤਹਿਸੀਲਦਾਰ ਹੜ੍ਹਤਾਲ ‘ਤੇ ਜਾਣਗੇ । ਰੈਵਿਨਿਉ ਐਸੋਸੀਏਸ਼ਨ ਦੇ ਪ੍ਰਧਾਨ ਸੁਖਚਰਨ ਸਿੰਘ ਨੇ ਕਿਹਾ ਸੀ ਕਿ ਲੰਮੇ ਸਮੇਂ ਤੋਂ ਸਾਡੀਆਂ ਮੰਗਾਂ ਪੈਂਡਿੰਗ ਹਨ । 9 ਅਗਸਤ ਨੂੰ ਅਸੀਂ ਪ੍ਰਿੰਸਪਲ ਸਕੱਤਰ ਨਾਲ ਮਿਲਕੇ ਆਏ ਸੀ ਪਰ ਹੁਣ ਤੱਕ ਕੋਈ ਜਵਾਬ ਨਹੀਂ ਆਇਆ ਹੈ । ਇਸੇ ਲਈ ਐਸੋਸੀਏਸ਼ਨ ਵੱਲੋਂ ਲੋਕਾਂ ਨੂੰ 19 ਤਰੀਕ ਦੀ ਅਪਾਇੰਟਮੈਂਟ ਨਾ ਲੈਣ ਦੀ ਅਪੀਲ ਕੀਤੀ ਸੀ । ਹਾਲਾਂਕਿ ਹੜ੍ਹਤਾਲ ਦੇ ਐਲਾਨ ਤੋਂ ਬਾਅਦ ਹੁਣ ਮੰਤਰੀ ਜਿੰਪਾ ਨੇ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ ।

ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਤਹਿਸੀਲਦਾਰਾਂ ਵੱਲੋਂ ਹੜ੍ਹਤਾਲ ਕੀਤੀ ਗਈ ਉਸ ਵੇਲੇ ਮੁੱਖ ਮੰਤਰੀ ਮਾਨ ਦੇ ਨਾਲ ਉਨ੍ਹਾਂ ਦੀ ਕਾਫੀ ਗਰਮਾ-ਗਰਮੀ ਹੋਈ ਸੀ । ਮੁੱਖ ਮੰਤਰੀ ਨੇ ਤਹਿਸੀਲਦਾਰਾਂ ਨੂੰ ਅਲਟੀਮੇਟਮ ਜਾਰੀ ਕੀਤਾ ਸੀ । ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਤਹਿਸੀਲਦਾਰਾਂ ਦੀ ਭਰਤੀ ਗਈ ਗਈ ਸੀ ।