Punjab

ਪੰਜਾਬ ਦੇ ਕਾਲਜ ‘ਤੇ ਹਾਈਕੋਰਟ ਵੱਲੋਂ 10 ਲੱਖ ਦਾ ਜੁਰਮਾਨਾ ! ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡ ਰਹੇ ਸਨ

 

ਬਿਉਰੋ ਰਿਪੋਰਟ -ਪੰਜਾਬ ਅਤੇ ਹਰਿਆਣਾ ਹਾਈਕੋਰਟ (PUNJAB HARYANA HIGH COURT )  ਨੇ ਸੁਪਰੀਮ ਕੋਰਟ (SUPREAM COURT )ਦੀ ਰੋਕ ਦੇ ਬਾਵਜੂਦ ਇਕ ਕਾਲਜ ਨੂੰ ਸ਼ਰਤਾਂ ਨਾਲ ਮਾਨਤਾ ਜਾਰੀ ਕਰਨ ਦੇ ਲਈ ਪੰਜਾਬ ਦੇ ਇੱਕ ਕਾਲਜ ‘ਤੇ 10 ਦਾ ਜੁਰਮਾਨਾ ਲਗਾਇਆ ਗਿਆ ਹੈ । ਇਸ ਵਿੱਚ ਕੌਮੀ ਅਧਿਆਪਕ ਸਿੱਖਿਆ ਪਰਿਸ਼ਦ (NCTI) ਦੀ ਮਿਲੀ ਭੁਗਤ ਵੀ ਸਾਹਮਣੇ ਆਈ ਹੈ ।

ਹਾਈਕੋਰਟ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਸਾਇਨ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਚਲਾਏ ਜਾ ਰਹੇ BED ਕਾਲਜ ਨੂੰ ਸਲੇਬਸ ਪੂਰਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਕਾਲਜ ਨੇ NCTI ਵੱਲੋਂ ਸ਼ਰਤਾਂ ਨਾਲ ਮਾਨਤਾ ਦੇਣ ਦੀ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ।

ਹਾਈਕੋਰਟ ਨੇ ਕਿਹਾ ਕਿ NCTI ਅਤੇ ਕਾਲਜ ਦੀ ਸਾਂਝੀ ਲਾਪਰਵਾਹੀ ਨਾਲ ਵਿਦਿਆਰਥੀਆਂ ਦਾ ਭਵਿੱਖ ਖਰਤੇ ਵਿੱਚ ਪੈ ਗਿਆ ਹੈ । ਜੋ ਮਿਲੀ ਭੁਗਤ ਨਾਲ ਕੰਮ ਕਰ ਰਹੇ ਸਨ । ਅਦਾਲਤ ਨੇ ਕਿਹਾ ਕਾਲਜ NCTI ਦੇ ਨਾਲ ਮਿਲੀਭੁਗਤ ਕਰ ਰਿਹਾ ਸੀ । ਇਸ ਲਈ ਸਾਇਨ ਐਜੂਕੇਸ਼ਨ ਐਂਡ ਵੈਲਫੇਰਅਰ ਸੁਸਾਇਡੀ ਵੱਲੋਂ ਚਲਾਏ ਗਏ ਕਾਲਜ ‘ਤੇ 10 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ । ਜਿਸ ਨੂੰ PGI ਦੇ ਗਰੀਬ ਮਰੀਜ ਦੇ ਖਾਤੇ ਵਿੱਚ ਜਮਾ ਕਰਵਾਇਆ ਜਾਵੇਗਾ । ਅਦਾਲਤ ਨੇ ਨਿਰਦੇਸ਼ ਦਿੱਤੇ ਹਨ ਵਿਦਿਆਰਥੀਆਂ ਦੇ ਦਾਖਲੇ ਨੂੰ ਸਹੀ ਤਰ੍ਹਾਂ ਲਾਗੂ ਕੀਤਾ ਜਾਵੇ,ਯੂਨੀਵਰਸਿਟੀ ਵੱਲੋਂ ਸਹੀ ਡਿਗਰੀ ਜਾਰੀ ਕੀਤੀ ਜਾਵੇ ।

ਹਾਈਕੋਰਟ ਨੇ ਕਿਹਾ NCTI ਦਾ ਕੰਮ ਕਾਨੂੰਨ ਨੂੰ ਲਾਗੂ ਕਰਵਾਉਣਾ ਹੈ ਜੋ ਮਨਮਾਨੀ,ਪੱਖਪਾਤ ਅਤੇ ਭੇਦਭਾਵ ਤੋਂ ਦੂਰ ਰਹਿਕੇ ਕੰਮ ਕਰਦੀ ਹੈ । ਮੌਜੂਦਾ ਮਾਮਲੇ ਵਿੱਚ NCTI ਨੇ ਇਸ ਮਾਮਲੇ ਵਿੱਚ ਇਹ ਸਾਬਿਤ ਕਰਨ ਦੀ ਕੋਈ ਕਸਰ ਨਹੀਂ ਛੱਡੀ ਕਿ ਉਹ ਕਾਲਜ ਦੇ ਨਾਲ ਮਿਲੀਭੁਗਤ ਕਰ ਰਹੀ ਹੈ ।