India

ਕਾਨਪੁਰ ‘ਚ ਰੇਲ ਹਾਦਸਾ, ਸਾਬਰਮਤੀ ਐਕਸਪ੍ਰੈਸ ਦੇ 22 ਡੱਬੇ ਪਟੜੀ ਤੋਂ ਉਤਰੇ, ਰੇਲਵੇ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ

ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਵੱਡਾ ਰੇਲ ਹਾਦਸਾ ਹੋਣ ਤੋਂ ਟਲ ਗਿਆ। ਬਨਾਰਸ ਤੋਂ ਅਹਿਮਦਾਬਾਦ ਜਾ ਰਹੀ ਸਾਬਰਮਤੀ ਐਕਸਪ੍ਰੈਸ ਦੇ 22 ਡੱਬੇ ਕਾਨਪੁਰ-ਭਰਤਪੁਰ ਰੇਲਵੇ ਸੈਕਸ਼ਨ ‘ਤੇ ਪਟੜੀ ਤੋਂ ਉਤਰ ਗਏ। ਹਾਲਾਂਕਿ ਇਸ ਹਾਦਸੇ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਟਰੇਨ ਕਾਨਪੁਰ ਤੋਂ ਝਾਂਸੀ ਲਈ ਰਵਾਨਾ ਹੋਈ ਸੀ। ਸੂਚਨਾ ਮਿਲਣ ‘ਤੇ ਰੇਲਵੇ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ। ਘਟਨਾ ਤੋਂ ਬਾਅਦ ਕਈ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ। ਐਮਰਜੈਂਸੀ ਨੰਬਰ ਦੇ ਨਾਲ ਹੀ ਰੇਲਵੇ ਪ੍ਰਸ਼ਾਸਨ ਨੇ ਟਰੇਨਾਂ ਦੇ ਰੂਟਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਰੇਲਵੇ ਨੇ ਦੱਸਿਆ ਕਿ ਟਰੇਨ ਨੰਬਰ 19168 ਸਾਬਰਮਤੀ ਐਕਸਪ੍ਰੈੱਸ (ਬਨਾਰਸ ਤੋਂ ਅਹਿਮਦਾਬਾਦ ਜਾ ਰਹੀ) ਝਾਂਸੀ ਡਿਵੀਜ਼ਨ ਦੇ ਕਾਨਪੁਰ-ਭੀਮਸੇਨ ਦੇ ਗੋਵਿੰਦਪੁਰੀ ਸਟੇਸ਼ਨ ਦੇ ਕੋਲ ਤੜਕੇ 2:30 ਵਜੇ ਪਟੜੀ ਤੋਂ ਉਤਰ ਗਈ। ਰੇਲਵੇ ਨੇ ਕਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ ਅਤੇ ਨਾ ਹੀ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਹੈ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਡਰਾਈਵਰ ਨੇ ਦੱਸਿਆ ਕਿ ਅਚਾਨਕ ਇਕ ਵੱਡਾ ਪੱਥਰ ਇੰਜਣ ‘ਤੇ ਜਾ ਵੱਜਿਆ, ਜਿਸ ਕਾਰਨ ਇੰਜਣ ਦਾ ਕੈਟਲ ਗਾਰਡ (ਅੱਗੇ ਦਾ ਹਿੱਸਾ) ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ।

ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਹਨ। ਬੱਸ ਰਾਹੀਂ ਯਾਤਰੀਆਂ ਨੂੰ ਕਾਨਪੁਰ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਰੇਲਵੇ ਦੇ ਸੀਨੀਅਰ ਅਧਿਕਾਰੀ ਹਾਦਸੇ ਵਾਲੀ ਥਾਂ ‘ਤੇ ਪਹੁੰਚ ਗਏ ਹਨ। ਅਧਿਕਾਰੀ ਕੰਟਰੋਲ ਦਫ਼ਤਰ ਤੋਂ ਘਟਨਾ ਦੇ ਵੇਰਵੇ ਲੈ ਰਹੇ ਹਨ। ਰਾਹਤ ਟਰੇਨ ਹਾਦਸੇ ਵਾਲੀ ਥਾਂ ‘ਤੇ ਪਹੁੰਚਣ ਵਾਲੀ ਹੈ।

ਰੇਲਵੇ ਦੁਆਰਾ ਜਾਰੀ ਹੈਲਪਲਾਈਨ ਨੰਬਰ-

  1. ਪ੍ਰਯਾਗਰਾਜ 0532-2408128, 0532-2407353
  2. ਕਾਨਪੁਰ 0512-2323018, 0512-2323015
  3. ਮਿਰਜ਼ਾਪੁਰ 054422200097
  4. ਇਟਾਵਾ 7525001249
  5. ਟੁੰਡਲਾ 7392959702
  6. ਅਹਿਮਦਾਬਾਦ 07922113977
  7. ਬਨਾਰਸ ਸਿਟੀ 8303994411
  8. ਗੋਰਖਪੁਰ 0551-2208088