India Lifestyle Punjab

ਨਵੀਂ THAR ROCK ਲਾਂਚ,5 ਡੋਰ ਨਾਲ ਨਵੇਂ ਫੀਚਰ ਜੋੜੇ ! ਪੁਰਾਣੀ ਥਾਂ ਤੋਂ ਸਿਰਫ਼ ਇੰਨੀ ਮਹਿੰਗੀ,ਇਸ ਦਿਨ ਤੋਂ ਡਿਲੀਵ

ਬਿਉਰੋ ਰਿਪੋਰਟ – ਮਹਿੰਦਰਾ ਐਂਡ ਮਹਿੰਦਰਾ (MAHINDRA AND MAHINDRA) ਨੇ ਆਪਣੀ ਸਭ ਤੋਂ ਮਸ਼ਹੂਰ ਥਾਰ ਰਾਕਸ (THAR ROCK) ਭਾਰਤੀ ਬਜ਼ਾਰ ਵਿੱਚ ਲਾਂਚ ਕੀਤੀ ਹੈ । ਇਹ ਕੰਪਨੀ ਦੀ ਸਭ ਤੋਂ ਮਸ਼ਹੂਰ SUV ਥਾਰ ਦਾ 5 ਡੋਰ ਵਰਜਨ ਹੈ । ਇਸ ਵਿੱਚ ਮੌਜੂਦਾ 3 ਡੋਰ ਥਾਰ ਵਾਲੀ ਆਫ ਰੋਡ ਤਕਨੀਕ ਦਿੱਤੀ ਗਈ ਹੈ । ਕਾਰ ਵਿੱਚ ਲੋਕਾਂ ਦੀ ਸਹੂਲਤਾਂ ਅਤੇ ਸੁਰੱਖਿਆ ਦੇ ਨਵੇਂ ਫੀਚਰ ਜੋੜੇ ਗਏ ਹਨ ।

ਥਾਰ ਰਾਕਸ ਵਿੱਚ ਨਵੀਂ 6- ਸਲੇਡ ਗ੍ਰਿਲ,ਆਲ LED ਲਾਇਟਿੰਗ ਸੈਟਆਪ, 10.25- ਇੰਟ ਸਕ੍ਰੀਨ,ਵੇਂਟਿਲੇਡ ਫਰੰਟ ਸੀਟ ਅਤੇ ਆਟੋ AC ਵਰਗੇ ਫੀਚਰ ਦਿੱਤੇ ਗਏ ਹਨ । ਸੁਰੱਖਿਆ ਦੇ ਲਈ ਨਵੀਂ SUV-6 AIR BAG STANDARD,TPMS ਅਤੇ ADAS ਵਰਗੇ ਸੇਫਟੀ ਫੀਚਰ ਨਾਲ ਲੈਸ ਹੈ ।

ਸਟੈਂਡਰਡ ਥਾਰ ਤੋਂ 1.64 ਲੱਖ ਮਹਿੰਗੀ ਹੈ ਨਵੀਂ ਥਾਰ ਰਾਕਸ

ਕਾਰ ਦੇ ਬੇਸ ਪੈਟਰੋਲ MX1 ਵੈਰੀਐਂਟ ਦੀ ਕੀਮਤ 12.99 ਲੱਖ ਰੁਪਏ ਅਤੇ ਬੇਸ ਡੀਜ਼ਲ ਮਾਡਲ ਦੀ ਕੀਮਤ 13.99 ਲੱਖ ਹੈ ( ਦੋਵਾਂ ਕੀਤਮਾਂ ਐਕਸ-ਸ਼ੋਅਰੂਮ ) ਨਵੀਂ ਥਾਰ ਰਾਕਸ ਸਟੈਡਰਡ 3 ਡੋਰ ਥਾਰ ਤੋਂ 1.64 ਲੱਖ ਰੁਪਏ ਮਹਿੰਗੀ ਹੈ । ਹੋਰ ਵੈਰੀਐਂਟ ਦੀ ਕੀਮਤ ਨਹੀਂ ਦੱਸੀ ਗਈ ਹੈ,ਪਰ SUV ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ । ਅਗਲੇ ਮਹੀਨੇ ਤੋਂ ਡਿਲੀਵਰੀ ਦੀ ਉਮੀਦ ਹੈ । ਇਸ ਸੈਗਮੈਂਟ ਵਿੱਚ ਮਹਿੰਦਰਾ ਦੀ ਥਾਰ ਰਾਕਸ ਦਾ ਮੁਕਾਬਲਾ 5 ਡੋਰ ਫੋਰਸ ਦੀ ਗੋਰਖਾ ਦੇ ਨਾਲ ਹੋਵੇਗਾ । ਇਸ ਤੋਂ ਇਲਾਵਾ ਮਾਰੂਤੀ ਦੀ ਜਿੰਮੀ ਵੀ ਬਦਲ ਦੇ ਤੌਰ ‘ਤੇ ਚੁੰਨੀ ਜਾ ਸਕਦੀ ਹੈ ।

ਥਾਰ ਰਾਕਸ ਦਾ ਡਿਜ਼ਾਇਨ 3 ਡੋਰ ਥਾਰ ਦੇ ਵਾਂਗ ਹੀ ਟ੍ਰੇਡਿਸ਼ਨਲ ਬਾਕਸੀ ਪ੍ਰੋਫਾਈਨਲ ਵਾਲਾ ਹੈ, ਪਰ ਇਸ ਵਿੱਚ ਕਈ ਬਦਲਾਅ ਕੀਤੇ ਗਏ ਹਨ । SUV ਵਿੱਚ C-ਸ਼ੇਪ LED DRL ਦੇ ਨਾਲ LED ਹੈੱਡਲਾਈਟ ਤੇ ਨਵੀਂ ਬਾਡੀ ਕਲਰ 6- ਸਲੇਟ ਗ੍ਰਿਲ ਦਿੱਤੀ ਗਈ ਹੈ । ਫਰੰਟ ਬੰਪਰ ‘ਤੇ ਕੁਝ ਸਿਲਵਰ ਐਲੀਮੈਂਟਸ ਵੀ ਦਿੱਤੇ ਗਏ ਹਨ । ਫਾਗ ਲਾਈਟ ਅਤੇ ਟਰਨ ਇੰਡੀਕੇਟਰ 3 ਡੋਰ ਵਾਂਗ ਹਨ ਪਰ ਇਸ ਦਾ ਡਿਜ਼ਾਇਨ ਬਦਲਿਆ ਗਿਆ ਹੈ ।

ਸਾਈਡ ਪ੍ਰੋਫਾਈਨਲ ਦੀ ਗੱਲ ਕਰੀਏ ਤਾਂ ਤੁਹਾਨੂੰ 2 ਹੋਰ ਡੋਰ ਨਜ਼ਰ ਆਉਣਗੇ ਪਿੱਛੇ ਵਾਲੇ ਡੋਰ ਹੈਂਡ ਨੂੰ ਸੀ- ਪਿਲਰ ‘ਤੇ ਫਿੱਟ ਕੀਤਾ ਗਿਆ ਹੈ। ਇਸ ਵਿੱਚ 19- ਇੰਚ ਡੂਅਲ ਟੋਨ ਅਲਾਇਲ ਵਹੀਲ ਅਤੇ ਕਾਰ ਵਿੱਚ ਬੈਠਣ ਦੇ ਲਈ ਇੱਕ ਫੁੱਟ ਪੇਜ ਵੀ ਦਿੱਤਾ ਗਿਆ ਹੈ । ਥਾਰ ਰਾਕਸ ਵਿੱਚ ਮੇਟ ਰੂਫ ਵੀ ਦਿੱਤੀ ਗਈ ਹੈ । ਜਿਸ ਵਿੱਚ ਇੱਕ ਪੈਨੋਰਮਿਕ ਸਨਰੂਫ ਮਿਲਦਾ ਹੈ । ਕੰਪਨੀ ਨੇ ਇਸ ਦੇ ਲੋਅਰ ਵੈਰੀਐਂਟਸ ਵਿੱਚ ਸਿੰਗਲ ਪੇਨ ਸਨਰੂਫ ਵੀ ਦਿੱਤਾ ਗਿਆ ਹੈ ।

ਸੇਫਤੀ ਫੀਚਰ

ਸੁਰੱਖਿਆ ਦੇ ਲਈ 6 AIR BAG, 360 ਡਿਗਰੀ ਕੈਮਰਾ ਸੈੱਟਅੱਪ,ਟਾਇਰ ਪ੍ਰੈਸ਼ਰ ਮਾਨਿਟਰਿੰਗ ਸਿਸਟਮ (TPMS) ਅਤੇ ਇਲੈਕਟ੍ਰਾਨਿਕ ਸਟੇਬਿਲਿਟੀ ਕੰਟ੍ਰੋਲ (ESC) ਵਰਗੇ ਸੇਫਟੀ ਫੀਚਰ ਦਿੱਤੇ ਗਏ ਹਨ । ਥਾਰ ਰਾਕਸ ਵਿੱਚ ਐਡਵਾਂਸਡ ਡ੍ਰਾਈਵਰ ਅਸਿਸਟੈਂਸ ਸਿਸਟਮ ਵੀ ਦਿੱਤਾ ਗਿਆ ਹੈ ।