Punjab

30 ਸਾਲ ਬਾਅਦ ਬੰਦੀ ਸਿੰਘ ਨੂੰ ਮਿਲੀ ਪੱਕੀ ਜ਼ਮਾਨਤ! ਬਾਹਰ ਆਉਂਦੇ ਦਿੱਤੇ ਤਾਰਾ ਤੇ ਭਿਉਰਾ ਦਾ ਸੁਨੇਹਾ ਸਾਂਝਾ ਕੀਤਾ! ਮਾਂ ਨੇ ਵੀ ਕੀਤੀ ਪੰਥ ਨੂੰ ਅਪੀਲ

ਉਰੋ ਰਿਪੋਰਟ – ਬੰਦੀ ਸਿੰਘਾਂ (SIKH PRISONER) ਦੀ ਰਿਹਾਈ ਨੂੰ ਲੈਕੇ ਵੱਡੀ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਬੇਅੰਤ ਸਿੰਘ ਕਤਲਕਾਂਡ ਵਿੱਚ 30 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਗੁਰਮੀਤ ਸਿੰਘ (GURMEET SINGH) ਨੂੰ ਪੱਕੀ ਜ਼ਮਾਨਤ (BAIL) ਮਿਲਣ ਤੋਂ ਬਾਅਦ ਜੇਲ੍ਹ ਤੋਂ ਬੁੱਧਵਾਰ ਸ਼ਾਮ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਜ਼ਿਲ੍ਹਾਂ ਅਦਾਲਤ ਵਿੱਚ ਗੁਰਮੀਤ ਸਿੰਘ ਨੇ ਉਮਰ ਕੈਦ ਦੀ ਸਜ਼ਾ ‘ਤੇ ਪ੍ਰੀ ਮੈਚਿਉਰ ਅਪੀਲ ਤੱਕ ਪੱਕੀ ਜ਼ਮਾਨਤ ਮੰਗੀ ਸੀ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ। ਪਹਿਲਾਂ ਉਹ ਪੈਰੋਲ ਅਤੇ ਫਰਲੋ ‘ਤੇ ਬਾਹਰ ਆਉਂਦੇ ਰਹੇ ਹਨ ਪਰ ਹੁਣ ਉਨ੍ਹਾਂ ਨੂੰ ਪੱਕੀ ਜ਼ਮਾਨਤ ਮਿਲ ਗਈ ਹੈ ਯਾਨੀ ਉਨ੍ਹਾਂ ਨੂੰ ਹੁਣ ਫੈਸਲੇ ਤੱਕ ਜੇਲ੍ਹ ਵਿੱਚ ਨਹੀਂ ਜਾਣਾ ਹੋਵੇਗਾ। ਭਾਈ ਗੁਰਮੀਤ ਸਿੰਘ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ 2 ਵੱਡੇ ਬਿਆਨ ਦਿੱਤੇ।

ਜੇਲ੍ਹ ਦੇ ਬਾਹਰ ਗੁਰਮੀਤ ਸਿੰਘ ਦਾ ਸੁਆਗਤ ਕਰਨ ਦੇ ਲਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਗੁਰਚਰਨ ਸਿੰਘ ਉਨ੍ਹਾਂ ਦੀ ਆਪਣੀ ਮਾਤਾ ਦੇ ਨਾਲ ਕੌਮੀ ਇਨਸਾਫ ਮੋਰਚਾ ਨਾਲ ਜੁੜੇ ਵੱਡੀ ਗਿਣਤੀ ਵਿੱਚ ਸਿੰਘ ਪਹੁੰਚੇ ਸਨ। ਸਿੰਘਾਂ ਨੇ ਪਹਿਲਾਂ ਸਿਰੋਪਾ ਪਾਕੇ ਭਾਈ ਗੁਰਮੀਤ ਸਿੰਘ ਦਾ ਸੁਆਗਤ ਕੀਤਾ ਫਿਰ ਮਿਠਾਈ ਖੁਆਈ। ਗੁਰਮੀਤ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਵਾਂਗ ਹੋਰ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਜੇਲ੍ਹ ਤੋਂ ਜਗਤਾਰ ਸਿੰਘ ਤਾਰਾ ਅਤੇ ਪਰਮਜੀਤ ਸਿੰਘ ਭਿਉਰਾ ਦਾ ਸੁਨੇਹਾ ਵੀ ਦਿੱਤਾ। ਭਾਈ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕਿਹਾ ਦੋਵਾਂ ਨੇ ਰਿਹਾਈ ਦੌਰਾਨ ਮੈਨੂੰ ਨੂੰ ਫਤਿਹ ਬੁਲਾਈ ਅਤੇ ਕਿਹਾ ਸਿੱਖ ਕੌਮ ਨੂੰ ਸਾਡੇ ਵੱਲੋਂ ਫਤਿਹ ਬੁਲਾਈ ਜਾਵੇ। ਇਸ ਦੌਰਾਨ 30 ਸਾਲ ਬਾਅਦ ਪੁੱਤਰ ਦੇ ਇੰਤਜ਼ਾਰ ਕਰਦੀ ਮਾਂ ਵੀ ਕਾਫੀ ਭਾਵੁਕ ਨਜ਼ਰ ਆਈ।

ਗੁਰਮੀਤ ਸਿੰਘ ਦੀ ਮਾਂ ਨੇ ਕਿਹਾ ਸਮਾਂ ਬਹੁਤ ਔਖਾ ਸੀ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ, ਪਰ ਸਾਰੀ ਸੰਗਤ ਅਤੇ ਕੌਮ ਦਾ ਧੰਨਵਾਦ ਕਰਦੀ ਹਾਂ,ਮੇਰੇ ਕੋਲ ਰੱਬ ਦੇ ਸ਼ੁੱਕਰਾਨਾ ਕਰਨ ਲਈ ਸ਼ਬਦ ਵੀ ਨਹੀਂ ਹਨ। ਪੁੱਤ ਦੀ 30 ਸਾਲ ਬਾਅਦ ਹੋਈ ਰਿਹਾਈ ਦੇ ਬਾਵਜੂਦ ਜਿਸ ਤਰ੍ਹਾਂ ਗੁਰਮੀਤ ਸਿੰਘ ਮਾਂ ਨੇ ਬਿਆਨ ਦਿੱਤਾ ਉਹ ਕਿਸੇ ਦਲੇਰੀ ਤੋਂ ਘੱਟ ਨਹੀਂ ਹੈ।

2007 ਵਿੱਚ ਬੇਅੰਤ ਸਿੰਘ ਕਤਲਕਾਂਡ ਵਿੱਚ ਗੁਰਮੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ, ਹਾਲਾਂਕਿ ਗ੍ਰਿਫਤਾਰੀ 1995 ਨੂੰ ਹੋਈ ਸੀ। ਪਿਛਲੀ ਵਾਰ ਪੈਰੋਲ ਦੌਰਾਨ ਜਦੋਂ ਗੁਰਮੀਤ ਸਿੰਘ ਨੂੰ ਰਿਹਾਅ ਕੀਤਾ ਗਿਆ ਸੀ ਤਾਂ ਸਮੇਂ ਸਿਰ ਸਰੰਡਰ ਨਾ ਕਰਨ ਤੇ ਉਨ੍ਹਾਂ ਖਿਲਾਫ਼ ਵਾਰੰਟ ਜਾਰੀ ਹੋਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਆਤਮ-ਸਮਰਪਣ ਕਰ ਦਿੱਤਾ ਸੀ।

ਇਹ ਵੀ ਪੜ੍ਹੋ  –  ਜੀਂਦ ‘ਚ ਸਕੂਲੀ ਬੱਚਿਆਂ ਦੀ ਵੈਨ ਹੋਈ ਹਾਦਸਾਗ੍ਰਸਤ!